ਕੈਪਟਨ ਵੱਲੋਂ ਫੋਰਟਿਸ ਨੂੰ ਹਸਪਤਾਲ ’ਚ ਵਾਧੇ ਅਤੇ ਨਸ਼ਾ ਛੁਡਾਊ ਤੇ ਮੁੜ ਵਸੇਬਾ ਸੈਂਟਰ ਦੀ ਸਥਾਪਤੀ ਲਈ ਪੂਰਨ ਸਹਿਯੋਗ ਦਾ ਭਰੋਸਾ

ਚੰਡੀਗੜ, 25 ਸਤੰਬਰ, 2019:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਫੋਰਟਿਸ ਗਰੁੱਪ ਨੂੰ ਇਸ ਦੇ ਮੋਹਾਲੀ ਸਥਿਤ ਮੋਜੂਦਾ ਹਸਪਤਾਲ ਵਿੱਚ ਵਾਧੇ ਦੇ ਨਾਲ-ਨਾਲ ਨਸ਼ਾ ਤੇ ਸ਼ਰਾਬ ਛੁਡਾਊ ਅਤੇ ਮੁੜ ਵਸੇਬਾ ਸੈਂਟਰ ਖੋਲਣ ਲਈ ਸਰਕਾਰ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।

ਕੈਪਟਨ ਅਮਰਿੰਦਰ ਸਿੰਘ ਨੇ ਇਹ ਭਰੋਸਾ ਫੋਰਟਿਸ ਦੇ ਚੇਅਰਮੈਨ ਰਵੀ ਰਾਜਗੋਪਾਲ ਅਤੇ ਉਨਾਂ ਨਾਲ ਆਏ ਗਰੁੱਪ ਦੇ ਸੀ.ਈ.ਓ. ਡਾ. ਆਸ਼ੂਤੋਸ਼ ਰਘੁਵੰਸ਼ੀ ਵੱਲੋਂ ਅੱਜ ਇੱਥੇ ਉਨਾਂ ਨਾਲ ਕੀਤੀ ਮੀਟਿੰਗ ਦੌਰਾਨ ਦਿੱਤਾ।

ਫੋਰਟਿਸ ਦੇ ਚੇਅਰਮੈਨ ਨੇ ਮੁੱਖ ਮੰਤਰੀ ਨਾਲ ਹਸਪਤਾਲ ਦੇ ਵਾਧੇ ਦੀ ਤਜਵੀਜ਼ ਸਾਂਝੀ ਕਰਦਿਆਂ ਦੱਸਿਆ ਕਿ 1500-2000 ਕਰੋੜ ਰੁਪਏ ਦੀ ਲਾਗਤ ਨਾਲ ਮੋਹਾਲੀ ਵਾਲੇ ਹਸਪਤਾਲ ਦਾ ਵਾਧਾ ਕਰਨ ਦੇ ਨਾਲ-ਨਾਲ ਹਸਪਤਾਲ ਦੇ ਨਾਲ ਲਗਦੀ ਪੰਜ ਏਕੜ ਖਾਲੀ ਜਗਾ ’ਤੇ ਆਉਣ ਵਾਲੇ ਦੋ ਸਾਲਾਂ ਵਿੱਚ ਨਵਾਂ ਸ਼ਰਾਬ ਛੁਡਾਊ ਅਤੇ ਮੁੜ ਵਸੇਬਾ ਸੈਂਟਰ ਖੋਲਣ ਦੀ ਯੋਜਨਾ ਹੈ।

ਉਨਾਂ ਦੱਸਿਆ ਕਿ ਹਸਪਤਾਲ ਦੇ ਵਾਧੇ ਵਿੱਚ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸਿਹਤ ਸੇਵਾਵਾਂ ਪੰਜਾਬ ਸਰਕਾਰ ਦੇ ਹਰ ਇੱਕ ਲਈ ਬਿਹਤਰ ਸਿਹਤ ਸਹੂਲਤਾਂ ਦੇ ਮਨਸ਼ੇ ਦੇ ਅਨੁਸਾਰ ਹੋਣਗੀਆਂ ਅਤੇ ਇਹ ਹਸਪਤਾਲ ਅਤੇ ਸੈਂਟਰ ਰਾਜ ਅਤੇ ਨੇੜਲੇ ਇਲਾਕਿਆਂ ਦੇ ਲੋਕਾਂ ਦੀਆਂ ਮੈਡੀਕਲ ਜਰੂਰਤਾਂ ਪੂਰੀਆਂ ਕਰੇਗਾ।

ਇਸ ਦੌਰਾਨ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਫੋਰਟਿਸ ਦੇ ਚੇਅਰਮੈਨ ਨੇ ਰਾਜ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਨੂੰ ਹੁਲਾਰਾ ਦੇਣ ਲਈ 100 ਬਿਸਤਰਿਆਂ ਦਾ ਸ਼ਰਾਬ ਛੁਡਾਊ ਅਤੇ ਮੁੜ ਵਸੇਬਾ ਸੈਂਟਰ ਖੋਲਣ ਦਾ ਪ੍ਰਸਤਾਵ ਹੈ। ਮੁੱਖ ਮੰਤਰੀ ਨੇ ਉਨਾਂ ਨੂੰ ਭਰੋਸਾ ਦਿੱਤਾ ਕਿ ਇਨਾਂ ਪ੍ਰੋਜੈਕਟਾਂ ਨੂੰ ਬਿਨਾਂ ਕਿਸੇ ਅੜਚਣ ਤੋਂ ਮੁਕੰਮਲ ਕਰਨ ਵਿੱਚ ਪੰਜਾਬ ਸਰਕਾਰ ਹਰ ਸੰਭਵ ਮਦਦ ਨੂੰ ਯਕੀਨੀ ਬਣਾਏਗੀ ਜਿਸ ਨਾਲ ਸੂਬੇ ਵਿੱਚ ਸਿਹਤ ਸਹੂਲਤਾਂ ਦੇ ਪੱਧਰ ਵਿੱਚ ਖਾਸਾ ਵਾਧਾ ਹੋਵੇਗਾ।

ਉਨਾਂ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਫੋਰਟਿਸ ਨੂੰ ਉਨਾਂ ਦੇ ਪ੍ਰੋਜੈਕਟ ਨੇਪਰੇ ਚਾੜਣ ਵਿੱਚ ਸਮੇਂ-ਸਮੇਂ ਸਿਰ ਲੋੜੀਂਦੀ ਸਹਾਇਤਾ ਮੁਹੱਈਆ ਕਰਾਉਣ।

ਮੁੱਖ ਮੰਤਰੀ ਨੇ ਫੋਰਟਿਸ ਦੇ ਚੇਅਰਮੈਨ ਨੂੰ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਅਤੇ ਨਸ਼ੇ ਛੁਡਾਉਣ ਲਈ ਕੀਤੇ ਜਾ ਰਹੇ ਅਹਿਮ ਉਪਰਾਲਿਆਂ ਤੋਂ ਜਾਣੂ ਕਰਾਇਆ। ਉਨਾਂ ਦੱਸਿਆ ਕਿ ਸਰਕਾਰ ਵੱਲੋਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਲੋਕਾਂ ਨੂੰ ਜਾਣੂ ਕਰਾਉਣ ਲਈ ਜਾਗਰੂਕਤਾ ਮੁਹਿੰਮ ਜੰਗੀ ਪੱਧਰ ’ਤੇ ਜਾਰੀ ਹੈ।

ਇਸ ਨੂੰ ਵੀ ਪੜ੍ਹੋ:
ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ – ਇੱਥੇ ਕਲਿੱਕ ਕਰੋ

ਰੰਧਾਵਾ ਵਲੋਂ ‘ਕਿਸਾਨੀ ਅਤੇ ਜਵਾਨੀ’ ਨੂੰ ਬਚਾਉਣ ਲਈ ਕੇਂਦਰ ਸਰਕਾਰ ਦੇ...

ਜਲੰਧਰ, 15 ਅਗਸਤ, 2020 - ਪੰਜਾਬ ਦੇ ਸਹਿਕਾਰਤਾ ਅਤੇ ਜੇਲ੍ਹ ਮੰਤਰੀ ਸ੍ਰ.ਸੁਖਜਿੰਦਰ ਸਿੰਘ ਰੰਧਾਵਾ ਵਲੋਂ ਸੂਬੇ ਦੀ ਕਿਸਾਨੀ ਅਤੇ ਜਵਾਨੀ ਨੂੰ ਬਚਾਉਣ ਲਈ ਕੇਂਦਰ ਸਰਕਾਰ...