ਕੈਪਟਨ ਵੱਲੋਂ ਕੋਰੋਨਾ ਜੰਗ ਲੜ ਰਹੇ ਪੁਲਿਸ ਮੁਲਾਜ਼ਮਾਂ ਲਈ ਐਵਾਰਡ ਸ਼ੁਰੂ ਕਰਨ ਦਾ ਐਲਾਨ, ਡੀ.ਜੀ.ਪੀ. ਨੇ 3 ਮੁਲਾਜ਼ਮ ਚੁਣੇ

ਚੰਡੀਗੜ, 5 ਅਪ੍ਰੈਲ, 2020:
ਕੋਵਿਡ-19 ਵਿਰੁੱਧ ਜੰਗ ਵਿੱਚ ਮੂਹਰਲੀ ਕਤਾਰ ’ਚ ਲੜ ਰਹੇ ਪੁਲੀਸ ਮੁਲਾਜ਼ਮਾਂ ਦਾ ਸਨਮਾਨ ਕਰਨ ਅਤੇ ਉਤਸ਼ਾਹਤ ਵਧਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀ.ਜੀ.ਪੀ. ਨੂੰ ਮੌਜੂਦਾ ਸੰਕਟ ਵਿੱਚ ਆਪਣੀ ਡਿੳੂਟੀ ਤੋਂ ਅਗਾਂਹ ਵਧ ਕੇ ਵਿਲੱਖਣ ਕੰਮ ਕਰਨ ਵਾਲੇ ਪੁਲੀਸ ਜਵਾਨਾਂ ਲਈ ਨਵਾਂ ਐਵਾਰਡ ਸ਼ੁਰੂ ਕਰਨ ਲਈ ਅਧਿਕਾਰਤ ਕੀਤਾ ਹੈ।

ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਸਮਾਜ ਪ੍ਰਤੀ ‘ਮਿਸਾਲੀ ਸੇਵਾ ਨਿਭਾਉਣ ਲਈ ਡੀ.ਜੀ.ਪੀ. ਦੇ ਮਾਣ ਤੇ ਸਨਮਾਨ’ ਲਈ ਪਹਿਲੇ ਦੋ ਮੁਲਾਜ਼ਮਾਂ ਵਿੱਚ ਮੋਗਾ ਦੇ ਏ.ਐਸ.ਆਈ. (ਐਲ.ਆਰ) ਬਿੱਕਰ ਸਿੰਘ ਅਤੇ ਕਾਂਸਟੇਬਲ ਸੁਖਜਿੰਦਰ ਪਾਲ ਸਿੰਘ ਨੂੰ ਚੁਣਿਆ ਗਿਆ ਹੈ।

ਇਨਾਂ ਦੋਵਾਂ ਪੁਲੀਸ ਜਵਾਨਾਂ ਨੇ ਦੋ ਦਿਨ ਪਹਿਲਾਂ ਧਰਮਕੋਟ ਦੀ ਇਕ ਗਰਭਵਤੀ ਮਹਿਲਾ ਨੂੰ ਦੇਰ ਰਾਤ ਬਹੁਤੇ ਹਸਪਤਾਲਾਂ ਵੱਲੋਂ ਦਾਖਲ ਕਰਨ ਤੋਂ ਇਨਕਾਰ ਕਰ ਦੇਣ ਤੋਂ ਬਾਅਦ ਬੱਚੇ ਦੇ ਜਨਮ ਲੈਣ ਮੌਕੇ ਉਸ ਦੀ ਮਦਦ ਕੀਤੀ ਸੀ। ਇਸ ਤੋਂ ਇਲਾਵਾ ਡੀ.ਜੀ.ਪੀ. ਨੇ ਅੰਮਿ੍ਰਤਸਰ ਦੇ ਕੋਟ ਖਾਲਸਾ ਦੇ ਇੰਸਪੈਕਟਰ ਐਸ.ਐਚ.ਓ. ਸੰਜੀਵ ਕੁਮਾਰ ਨੂੰ ਤੀਜੇ ਐਵਾਰਡ ਲਈ ਚੁਣਿਆ ਜੋ ਸੇਵਾ ਦੀ ਭਾਵਨਾ ਨਾਲ ਗਰੀਬ ਅਤੇ ਭੁੱਖੇ ਲੋਕਾਂ ਨੂੰ ਭੋਜਨ ਛਕਾ ਰਿਹਾ ਹੈ।

ਡੀ.ਜੀ.ਪੀ. ਮੁਤਾਬਕ ਮੁੱਖ ਮੰਤਰੀ ਨੇ ਮੌਜੂਦਾ ਤਾਲਾਬੰਦੀ ਦੌਰਾਨ ਸੂਬੇ ਵਿੱਚ ਲੋਕਾਂ ਦੀ ਸਹਾਇਤਾ ਲਈ ਪੰਜਾਬ ਪੁਲੀਸ ਵੱਲੋਂ ਕੀਤੇ ਜਾ ਰਹੇ ਮਿਸਾਲੀ ਕੰਮਾਂ ਦੀ ਰੌਸ਼ਨੀ ਵਿੱਚ ਇਹ ਐਵਾਰਡ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪੰਜਾਬ ਵਿੱਚ ਅੱਜ ਕਰਫਿੳੂ ਦਾ 14ਵਾਂ ਦਿਨ ਹੈ।

ਲਗਪਗ 50,000 ਪੁਲੀਸ ਜਵਾਨ ਲੋਕਾਂ ਖਾਸ ਕਰਕੇ ਗਰੀਬ, ਬੇਸਹਾਰਿਆਂ, ਬੇਰੋਜ਼ਗਾਰਾਂ ਅਤੇ ਬੇਘਰਿਆਂ ਦੀ ਸਹਾਇਤਾਂ ਲਈ ਮੈਦਾਨ ਵਿੱਚ ਉੱਤਰੇ ਹੋਏ ਹਨ ਅਤੇ ਇੱਥੋਂ ਤੱਕ ਉਹ ਆਪਣੀ ਜੇਬ ਵਿੱਚੋਂ ਵੀ ਖਰਚਾ ਕਰ ਰਹੇ ਹਨ।

ਇਨਾਂ ਔਖੇ ਸਮਿਆਂ ਵਿੱਚ ਪੁਲੀਸ ਮੁਲਾਜ਼ਮਾਂ ਵੱਲੋਂ ਸਾਂਝੇ ਅਤੇ ਵਿਅਕਤੀਗਤ ਰੂਪ ਵਿੱਚ ਦਿਹਾੜੀਦਾਰਾਂ ਅਤੇ ਪਰਵਾਸੀ ਮਜ਼ਦੂਰਾਂ ਜਿਨਾਂ ਕੋਲ ਭੋਜਨ ਜਾਂ ਰਹਿਣ ਲਈ ਕੋਈ ਪੈਸਾ ਵੀ ਨਹੀਂ ਹੈ, ਵਾਸਤੇ ਭਾਈਚਾਰੇ ਨੂੰ ਸੰਗਠਿਤ ਕਰਨ ਵਿੱਚ ਅਗਵਾਈ ਕੀਤੀ ਗਈ ਹੈ।

ਕਰਫਿੳੂ ਕਾਰਨ ਜਦੋਂ ਲੋਕ ਟੀਕਾਕਰਨ, ਡਲਿਵਰੀ ਵਰਗੀਆਂ ਹੰਗਾਮੀ ਸਿਹਤ ਸੇਵਾਵਾਂ ਲਈ ਵੀ ਬਾਹਰ ਨਹੀਂ ਨਿਕਲ ਸਕਦੇ, ਉਸ ਵੇਲੇ ਸਾਰੇ ਰੈਂਕਾਂ ਦੇ ਹਜ਼ਾਰਾਂ ਪੁਲੀਸ ਮੁਲਾਜ਼ਮ ਸਮਾਜਿਕ ਵਰਕਰ ਅਤੇ ਦੇਖਭਾਲ ਕਰਨ ਵਾਲੇ ਬਣੇ ਹੋਏ ਹਨ।

ਪੁਲੀਸ ਦੇ ਜਵਾਨ ਗੈਰ-ਸਰਕਾਰੀ ਸੰਸਥਾਵਾਂ ਅਤੇ ਧਾਰਮਿਕ ਸੰਸਥਾਵਾਂ ਖਾਸ ਕਰਕੇ ਗੁਰਦੁਆਰਾ ਸਾਹਿਬਾਨ ਨਾਲ ਨੇੜਿਓ ਤਾਲਮੇਲ ਕਰ ਰਹੇ ਹਨ ਤਾਂ ਕਿ ਇਨਾਂ ਸਾਰੇ ਲੋਕਾਂ ਦੀ ਸੁਰੱਖਿਆ ਅਤੇ ਦੇਖਭਾਲ ਨੂੰ ਯਕੀਨੀ ਬਣਾਇਆ ਜਾ ਸਕੇ। ਹੁਣ ਤੱਕ ਸੂਬੇ ਦੇ ਲੋਕਾਂ ਨੂੰ ਲਗਪਗ 3.2 ਕਰੋੜ ਭੋਜਨ ਦੀ ਸਪਲਾਈ ਕੀਤੀ ਜਾ ਚੁੱਕੀ ਹੈ ਜੋ ਸੂਬੇ ਦੀ ਕੁੱਲ ਵਸੋਂ ਤੋਂ ਵੀ ਵੱਧ ਹੈ।


ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


Share News / Article

Yes Punjab - TOP STORIES