ਅੱਜ-ਨਾਮਾ
ਕੈਪਟਨ ਬੋਲਿਆ ਕੱਲ੍ਹ ਸੀ ਚਿਰਾਂ ਮਗਰੋਂ,
ਪੈਂਤੜਾ ਚੋਣ ਦਾ ਕਿਹਾ ਉਸ ਖੋਲ੍ਹ ਬੇਲੀ।
ਕਹਿੰਦਾ ਮੋੜ ਹੈ ਨਾਜ਼ਕ`ਤੇ ਖੜਾ ਭਾਰਤ,
ਦੁਸ਼ਮਣ ਵਕਤ ਹੀ ਰਿਹਾ ਹੈ ਟੋਲ ਬੇਲੀ।
ਬਚਦਾ ਮੁਲਕ ਤਾਂ ਇੱਕੋ ਹੀ ਹਾਲ ਅੰਦਰ,
ਅਗਵਾਈ ਰਹੀ ਜਦ ਭਾਜਪਾ ਕੋਲ ਬੇਲੀ।
ਲੀਡਰ ਆਗੂਆਂ ਦੇ ਵਿੱਚੋਂ ਸਿਰਫ ਮੋਦੀ,
ਉਹਦੇ ਨਾਲ ਨਹੀਂ ਕਿਸੇ ਦਾ ਤੋਲ ਬੇਲੀ।
ਇਹੋ ਕੈਪਟਨ ਜਦ ਬੋਲਦਾ ਸਾਲ ਪਿਛਲੇ,
ਲੀਡਰੀ ਮੋਦੀ ਦੀ ਕਰਦਾ ਸੀ ਰੱਦ ਬੇਲੀ।
ਅਕਸ ਮੋਦੀ ਦਾ ਰਿਹਾ ਈ ਵਾਂਗ ਪਹਿਲਾਂ,
ਨੀਵਾਂ ਕੈਪਟਨ ਦਾ ਹੋ ਗਿਆ ਕੱਦ ਬੇਲੀ।
-ਤੀਸ ਮਾਰ ਖਾਂ
ਮਈ 05, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -