ਕੈਪਟਨ-ਬਾਜਵਾ ਵਿਵਾਦ: ਰੱਬ ਸੁੱਖ ਰੱਖੇ, ਬਾਜਵਾ ਨੇ ਸ਼ੇਅਰ ਮਾਰ ਕੇ ਅਮਰਿੰਦਰ ਨੂੰ ਵੰਗਾਰਿਆ

ਯੈੱਸ ਪੰਜਾਬ

ਚੰਡੀਗੜ, 14 ਜਨਵਰੀ, 2020:

ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ:ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ਼ ਕੈਪਟਨ ਸਰਕਾਰ ਦੇ ਮੰਤਰੀਆਂ ਵੱਲੋਂ ਦਿੱਤੇ ਬਿਆਨ ’ਤੇ ਆਪਣੀ ਪ੍ਰਤੀਕ੍ਰਿਆ ਜ਼ਾਹਿਰ ਕਰਦਿਆਂ ਸ: ਬਾਜਵਾ ਨੇ ਇਕ ਸ਼ੇਅਰ ਮਾਰ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਜਨਤਕ ਬਹਿਸ ਲਈ ਲਲਕਾਰਿਆ ਹੈ।

ਮੰਤਰੀਆਂ ਵੱਲੋਂ ਕਾਂਗਰਸ ਪਾਰਟੀ ਤੋਂ ਬਾਜਵਾ ਦੇ ਖਿਲਾਫ਼ ਕਾਰਵਾਈ ਦੀ ਮੰਗ ਬਾਰੇ ਆਏ ਇਕ ਲੰਬੇ ਚੌੜੇ ਬਿਆਨ ਮਗਰੋਂ ਜਾਰੀ ਇਕ ਸੰਖ਼ੇਪ ਬਿਆਨ ਵਿਚ ਸ:ਬਾਜਵਾ ਨੇ ਕਿਹਾ ਕਿ ਉਹ ਇਸ ਤਰ੍ਹਾਂ ਦੀਆਂ ਗੱਲਾਂ ਤੋਂ ਡਰਨ ਵਾਲੇ ਨਹੀਂ ਹਨ।

ਸ:ਬਾਜਵਾ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਹ ਹਨ ਅਤੇ ਇਨ੍ਹਾਂ ਗੱਲਾਂ ਦਾ ਉਨ੍ਹਾਂ ਦੀ ਸਿਹਤ ’ਤੇ ਕੋਈ ਫ਼ਰਕ ਨਹੀਂ ਹੈ। ਉਨ੍ਹਾਂ ਆਖ਼ਿਆ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੇ ਇਨ੍ਹਾਂ ਪੈਂਤੜਿਆਂ ਤੋਂ ਘਬਰਾਉਣ ਵਾਲੇ ਨਹੀਂ, ਜਿਨ੍ਹਾਂ ਨੇ ਮੇਰੇ ਲਗਾਏ ਇਲਜ਼ਾਮਾਂ ਦਾ ਜਵਾਬ ਦੇਣ ਦੀ ਹਿੰਮਤ ਨਹੀਂ ਰੱਖੀ ਅਤੇ ਆਪਣੇ ਉਨ੍ਹਾਂ ਮੰਤਰੀਆਂ ਦੇ ਮਗਰ ਲੁਕਣ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਇਸ ਗੱਲੋਂ ਸੰਕੋਚ ਹੀ ਕਰ ਰਹੇ ਸਨ।


ਇਸ ਨੂੰ ਵੀ ਪੜ੍ਹੋ:  ਕੈਪਟਨ ਅਮਰਿੰਦਰ ਖ਼ਿਲਾਫ਼ ਬਗ਼ਾਵਤ – ਸਾਰੇ ਮੰਤਰੀਆਂ ਵੱਲੋਂ ਬਾਜਵਾ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਦੀ ਮੰਗ


 

ਸ:ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਖੁਲ੍ਹੇ ਆਮ ਚੁਣੌਤੀ ਦਿੱਤੀ ਕਿ ਉਹ ਉਨ੍ਹਾਂ ਨਾਲ ਉਨ੍ਹਾਂ ਵੱਲੋਂ ਉਠਾਏ ਮੁੱਦਿਆਂ ’ਤੇ ਜਨਤਕ ਬਹਿਸ ਕਰ ਲੈਣ ਅਤੇ ਇਸ ਬਹਿਸ ਦਾ ਫ਼ੈਸਲਾ ਜਨਤਾ ’ਤੇ ਹੀ ਛੱਡ ਦੇਣ ਲਈ ਤਿਆਰ ਹੋ ਜਾਣ।

ਆਮ ਤੌਰ ’ਤੇ ਸਿੱਧੀ ਬਿਆਨਬਾਜ਼ੀ ਵਿਚ ਯਕੀਨ ਕਰਨ ਵਾਲੇ ਸ: ਬਾਜਵਾ ਨੇ ਸ਼ੇਅਰੋ ਸ਼ਾਇਰੀ ਦਾ ਸਹਾਰਾ ਲੈਂਦਿਆਂ ਕਿਹਾ, ‘ਤੂ ਇਧਰ ਉਧਰ ਕੀ ਨਾ ਬਾਤ ਕਰ, ਯੇ ਬਤਾ ਕਿ ਕਾਫ਼ਿਲਾ ਕਿਉਂ ਲੁਟਾ, ਮੁਝੇ ਰਹਜਨੋਂ ਸੇ ਗਿਲਾ ਨਹੀਂ, ਤੇਰੀ ਰਹਿਬਰੀ ਕਾ ਸਵਾਲ ਹੈ।’

Share News / Article

YP Headlines