ਕੈਪਟਨ ਨੇ ਮਲੇਸ਼ੀਆ ਜੇਲ ’ਚੋਂ ਪੰਜਾਬੀ ਨੌਜਵਾਨ ਦੀ ਰਿਹਾਈ ਲਈ ਵਿਦੇਸ਼ ਮੰਤਰੀ ਦੀ ਮਦਦ ਮੰਗੀ

ਚੰਡੀਗੜ, 2 ਜੁਲਾਈ, 2019:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਪੱਤਰ ਲਿਖ ਕੇ ਮਲੇਸ਼ੀਆ ਜੇਲ ਵਿੱਚ ਬੰਦ ਇਕ ਪੰਜਾਬੀ ਨੌਜਵਾਨ ਦੀ ਰਿਹਾਈ ਲਈ ਭਾਰਤ ਸਰਕਾਰ ਦੇ ਦਖ਼ਲ ਦੀ ਮੰਗ ਕੀਤੀ ਹੈ।

ਇਕ ਪੱਤਰ ਵਿੱਚ ਮੁੱਖ ਮੰਤਰੀ ਨੇ ਜ਼ਿਲਾ ਬਠਿੰਡਾ ਦੀ ਤਹਿਸੀਲ ਫੂਲ ਦੇ ਪਿੰਡ ਗੁਮਸ ਕਲਾਂ ਦੇ ਵਾਸੀ ਹਰਬੰਸ ਸਿੰਘ ਪੁੱਤਰ ਚਰਨ ਸਿੰਘ ਦੇ ਮਾਮਲੇ ’ਚ ਡਾ. ਜੈਸ਼ੰਕਰ ਦਾ ਧਿਆਨ ਦਿਵਾਇਆ ਹੈ ਜੋ ਮਲੇਸ਼ੀਆ ਪੁਲੀਸ ਦੀ ਹਿਰਾਸਤ ਵਿੱਚ ਹੈ।

ਮੁੱਖ ਮੰਤਰੀ ਨੇ ਦੱਸਿਆ ਕਿ ਪਰਿਵਾਰ ਮੁਤਾਬਕ ਹਰਬੰਸ ਅਗਸਤ, 2018 ਵਿੱਚ ਟੂਰਿਸਟ ਵੀਜ਼ੇ ’ਤੇ ਮਲੇਸ਼ੀਆ ਗਿਆ ਸੀ। ਹਾਲਾਂਕਿ ਉਸ ਦੀ ਗਿ੍ਰਫਤਾਰੀ ਦੇ ਆਧਾਰ ਤੋਂ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਹੈ।

ਮੁੱਖ ਮੰਤਰੀ ਨੇ ਹਰਬੰਸ ਦੀ ਭਾਰਤੀ ਨਾਗਰਿਕਤਾ ਦੇ ਸਬੂਤ ਵਜੋਂ ਉਸ ਦਾ ਆਧਾਰ ਕਾਰਡ ਅਤੇ ਵੋਟਰ ਪੱਤਰ ਦੀਆਂ ਕਾਪੀਆਂ ਅਤੇ ਫੋਟੋ ਵੀ ਸੌਂਪੀ ਹੈ।

ਇਨਾਂ ਤੱਥਾਂ ਦੇ ਸਨੁਮਖ ਕੈਪਟਨ ਅਮਰਿੰਦਰ ਸਿੰਘ ਨੇ ਹਰਬੰਸ ਸਿੰਘ ਨੂੰ ਮਲੇਸ਼ੀਆ ਪੁਲੀਸ ਦੀ ਹਿਰਾਸਤ ਤੋਂ ਰਿਹਾਅ ਕਰਵਾਉਣ ਦੇ ਯਤਨਾਂ ਵਿੱਚ ਕੇਂਦਰੀ ਮੰਤਰੀ ਦੇ ਨਿੱਜੀ ਦਖ਼ਲ ਦੀ ਮੰਗ ਕੀਤੀ ਹੈ।

Share News / Article

YP Headlines