ਕੈਪਟਨ ਨੇ ਪ੍ਰਨੀਤ ਕੌਰ ਨੂੰ ਦਿੱਤੀ ਜਨਮ ਦਿਨ ਦੀ ਵਧਾਈ, ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਯਾਦਗਾਰੀ ਤਸਵੀਰ

ਯੈੱਸ ਪੰਜਾਬ
ਚੰਡੀਗੜ੍ਹ, 3 ਅਕਤੂਬਰ, 2019:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਧਰਮਪਤਨੀ, ਪਟਿਆਲਾ ਤੋਂ ਐਮ.ਪੀ. ਅਤੇ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ ਨੂੰ ਉਨ੍ਹਾਂ ਦੇ ਜਨਮ ਦਿਨ ’ਤੇ ਅੱਜ ਜਨਤਕ ਵਧਾਈ ਦਿੱਤੀ।

ਆਪਣੀ ਇਕ ਪੁਰਾਣੀ ਤਸਵੀਰ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਇਹ ਵਧਾਈ ਆਪਣੇ ਫ਼ੇਸਬੁੱਕ ਪੇਜ, ਟਵਿੱਟਰ ਹੈਂਡਲ ਅਤੇ ਇੰਸਟਾਗਰਾਮ ਅਕਾਊਂਟ ’ਤੇ ਸਾਂਝੀ ਕਰਦਿਆਂ ਹੇਠ ਲਿਖ਼ਿਆ ‘ਸਟੇਟਸ’ ਪੋਸਟ ਕੀਤਾ।

‘ਅੱਜ ਮੈਂ ਆਪਣੀ ਹਮਸਫ਼ਰ ਪਰਨੀਤ ਦੇ ਜਨਮ ਦਿਨ ਮੌਕੇ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ ਤੇ ਬਸ ਇਹੀ ਕਹਿਣਾ ਚਾਹਾਂਗਾ ਕਿ ਤੁਸੀਂ ਮੇਰੀ ਜ਼ਿੰਦਗੀ ‘ਚ ਆ ਕੇ ਮੈਨੂੰ ਮੁਕੰਮਲ ਕੀਤਾ ਹੈ। ਨਾ ਸਿਰਫ਼ ਘਰ ਦੇ ਮਾਮਲਿਆਂ ਸਗੋਂ ਸਿਆਸਤੀ ਤੇ ਹੋਰ ਜ਼ਰੂਰੀ ਮਾਮਲਿਆਂ ‘ਚ ਵੀ ਤੁਸੀਂ ਹਮੇਸ਼ਾ ਮੇਰੇ ਨਾਲ ਖੜੇ ਰਹੇ ਹੋ। ਤੁਸੀਂ ਇੱਕ ਮਜ਼ਬੂਤ ਮਹਿਲਾ ਹੋ ਜਿਨ੍ਹਾਂ ਨੇ ਆਪਣਾ ਹਰ ਰਿਸ਼ਤਾ ਬਾਖੂਬੀ ਨਿਭਾਇਆ। ਤੁਹਾਡੇ ਇਸ ਜਨਮ ਦਿਨ ‘ਤੇ ਇਹੀ ਅਰਦਾਸ ਹੈ ਕਿ ਤੁਸੀਂ ਇਸੇ ਤਰ੍ਹਾਂ ਅੱਗੇ ਵੱਧਦੇ ਰਹੋ ਤੇ ਹੋਰਨਾਂ ਲਈ ਪ੍ਰੇਰਣਾ ਸ੍ਰੋਤ ਬਣਦੇ ਰਹੋ।‘

Share News / Article

YP Headlines