ਕੈਪਟਨ ਚੀਨੀ ਕੰਪਨੀਆਂ ਸ਼ਾਅੋਮੀ ਅਤੇ ਉਲਾ ਤੋਂ ਸੀ.ਐਮ.ਰਿਲੀਫ਼ ਫੰਡ ਲਈ ਰਕਮਾਂ ਮੋੜਣ: ਮਜੀਠੀਆ

ਚੰਡੀਗੜ, 3 ਜੂਨ, 2020 –

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਜੋ ਉਹ ਆਪ ਬੋਲਦੇ ਹਨ, ਉਸ ਅਨੁਸਾਰ ਚੱਲਣਾ ਵੀ ਸਿੱਖਣ ਤੇ ਚੀਨ ਦੀਆਂ ਦੋ ਕੰਪਨੀਆਂ ਤੋਂ ਮੁੱਖ ਮੰਤਰੀ ਰਾਹਤ ਫੰਡ ਲਈ ਮਿਲਿਆ ਪੈਸਾ ਵਾਪਸ ਚੀਨ ਨੂੰ ਮੋੜਨ।

ਇਥੇ ਮੀਡੀਆ ਦੇ ਇਕ ਸਵਾਲ ਦਾ ਜਵਾਬ ਦਿੰਦਿਆਂ ਸਾਬਕਾ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੀਡੀਆ ਰਿਪੋਰਟਾਂ ਹੀ ਇਹ ਕਹਿ ਰਹੀਆਂ ਹਨ ਕਿ ਚੀਨ ਦੀ ਕੰਪਨੀ ਸ਼ਿਓਮੀ ਨੇ 2 ਅਪ੍ਰੈਲ ਨੂੰ 25 ਲੱਖ ਰੁਪਏ ਮੁੱਖ ਮੰਤਰੀ ਰਾਹਤ ਫੰਡ ਵਿਚ ਦਿੱਤੇ ਜਦਕਿ ਓਲਾ ਕੰਪਨੀ, ਜੋ ਚੀਨ ਦੇ ਨਿਵੇਸ਼ਕਾਂ ਤੋਂ ਮਿਲੇ ਫੰਡ ਨਾਲ ਖੜੀ ਹੋਈ ਹੈ, ਨੇ 50 ਲੱਖ ਰੁਪਏ ਮੁੱਖ ਮੰਤਰੀ ਰਾਹਤ ਫੰਡ ਲਈ ਦਿੱਤੇ ਸਨ।

ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਕੱਲ ਆਪ ਚੀਨ ਦੀਆਂ ਕੰਪਨੀਆਂ ਵੱਲੋਂ ਪੀ ਐਮ ਕੇਅਰ ਵਾਸਤੇ ਫੰਡ ਦੇਣ ਦਾ ਵੱਡਾ ਮਾਮਲਾ ਚੁੱਕਿਅ ਸੀ, ਇਸ ਲਈ ਉਹਨਾਂ ਨੂੰ ਹੁਣ ਆਪ ਦੋ ਕੰਪਨੀਆਂ ਤੋਂ ਮਿਲਿਆ ਪੈਸਾ ਤੇ ਚੀਨ ਦੇ ਨਿਵੇਸ਼ਕਾਂ ਨਾਲ ਜੁੜੀ ਕਿਸੇ ਵੀ ਕੰਪਨੀ ਤੋਂ ਮਿਲਿਆ ਪੈਸਾ ਵਾਪਸ ਮੋੜਨਾ ਚਾਹੀਦਾ ਹੈ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


Share News / Article

Yes Punjab - TOP STORIES