ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ’ਚ ਕਿਸੇ ਵੀ ਸਨਅਤਕਾਰ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ: ਗੁਰਪ੍ਰੀਤ ਸਿੰਘ

ਨਾਭਾ/ਪਟਿਆਲਾ, 10 ਸਤੰਬਰ, 2019 –
ਪੰਜਾਬ ਛੋਟੀ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ ਪੀ.ਐਸ.ਆਈ ਈ.ਸੀ. ਦੇ ਚੈਅਰਮੈਨ ਸ਼੍ਰੀ ਗੁਰਪ੍ਰੀਤ ਸਿੰਘ ਨੇ ਅੱਜ ਨਾਭਾ ਫੋਕਲ ਪੁਆਇੰਟ ਐਸੋਸੀਏਸ਼ਨ ਦੀਆਂ ਸਮੱਸਿਆਵਾਂ ਸੁਣਿਆਂ ਅਤੇ ਮੌਕੇ ‘ਤੇ ਹੀ ਅਧਿਕਾਰੀਆਂ ਨਾਲ ਗੱਲ ਕਰਕੇ ਹੱਲ ਕਰਨ ਦੇ ਨਿਰਦੇਸ਼ ਦਿੱਤੇ।

ਇਸ ਮੌਕੇ ‘ਤੇ ਸ਼੍ਰੀ ਗੁਰਪ੍ਰੀਤ ਸਿੰਘ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਚੱਲ ਰਹੀ ਰਾਜ ਸਰਕਾਰ, ਪੰਜਾਬ ਵਿੱਚ ਕਿਸੇ ਵੀ ਸਨਅਤਕਾਰ ਨੂੰ ਕੋਈ ਸਮੱਸਿਆ ਨਹੀਂ ਆਉਣ ਦੇਵਗੀ।

ਉਹਨਾਂ ਕਿਹਾ ਕਿ ਇੰਡਸਟਰੀ ਤੋਂ ਫੀਡ ਬੈਕ ਲੈਣ ਅਤੇ ਜ਼ਮੀਨੀ ਹਕੀਕਤ ਜਾਨਣ ਲਈ ਹੀ ਉਹ ਰਾਜ ਭਰ ਦੇ ਦੌਰੇ ‘ਤੇ ਹਨ। ਚੇਅਰਮੈਨ ਸ਼੍ਰੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇੰਡਸਟਰੀ ਨੂੰ ਪੇਸ਼ ਆ ਰਹੀਆਂ ਹਰ ਸਮੱਸਿਆਵਾਂ ਦਾ ਹੱਲ ਜਲਦੀ ਕੀਤਾ ਜਾਵੇਗਾ।

ਐਸੋਸੀਏਸ਼ਨ ਦੇ ਪ੍ਰਧਾਨ ਗੁਰਬਖ਼ਸ਼ੀਸ਼ ਸਿੰਘ ਭੱਟੀ ਨੇ ਫੋਕਲ ਪੁਆਇੰਟ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਮੀਟਿੰਗ ਦਾ ਪ੍ਰਬੰਧ ਕੀਤਾ ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਪੀ.ਐਸ.ਆਈ ਈ.ਸੀ. ਦੇ ਚੈਅਰਮੈਨ ਗੁਰਪ੍ਰੀਤ ਸਿੰਘ ਨੇ ਵੀ ਭਾਗ ਲਿਆ । ਉਹਨਾਂ ਨੇ ਫੋਕਲ ਪੁਆਇੰਟ ਦੀਆਂ ਸਮੱਸਿਆਵਾਂ ਸੁਣਨ ਦੇ ਨਾਲ-ਨਾਲ ਹਾਲਾਤ ਦਾ ਜਾਇਜਾ ਵੀ ਲਿਆ।

ਇਸ ਮੌਕੇ ਸ਼੍ਰੀ ਪਾਲ ਬਚਨ ਸਿੰਘ ਓ.ਐਸ.ਡੀ. ਚੈਅਰਮੈਨ, ਫੋਕਲ ਪੁਅਇੰਟ ਐਸੋਸੀਏਸ਼ਨ ਦੇ ਸ਼੍ਰੀ ਰਾਜ ਕੁਮਾਰ ਗੁਪਤਾ, ਸ਼੍ਰੀ ਸੰਦੀਪ ਜਿੰਦਲ, ਸ਼੍ਰੀ ਰਾਮ ਵੱਲਭ ਸਿੰਗਲਾ, ਸ਼੍ਰੀ ਕੁਲਦੀਪ ਸਿੰਘ, ਸ਼੍ਰੀ ਟੋਨੀ, ਸ਼੍ਰੀ ਅਸ਼ੀਸ਼ ਸਿੰਗਲਾ, ਸ਼੍ਰੀ ਅਨਿਲ ਕੁਮਾਰ ਬਾਂਸਲ, ਸ਼੍ਰੀ ਸੰਤੋਸ਼ ਬਾਂਸਲ ਤੋਂ ਇਲਾਵਾ ਸ਼੍ਰੀ ਐਚ.ਐਸ ਮਠਾੜੂ, ਐਸ.ਡੀ.ਓ. ਸ਼੍ਰੀ ਧੀਰਜ ਕੁਮਾਰ ਐਸ.ਡੀ.ਓ. ਬਿਜਲੀ ਬੋਰਡ, ਸ਼੍ਰੀ ਨਰਿੰਦਰ ਗੁਪਤਾ ਜੇ.ਈ., ਸ਼੍ਰੀ ਜਸਵਿੰਦਰ ਸਿੰਘ ਅਤੇ ਸ਼੍ਰੀ ਸੌਦਾਗਰ ਸਿੰਘ ਵੀ ਹਾਜਰ ਸਨ।

Share News / Article

Yes Punjab - TOP STORIES