Friday, September 17, 2021
Farmers Debt Relief

77 shaheed soliders

516 sewa kendras

9300 cr Investment

helpline portal

jallianwala bagh

mrsptu

Markfed Sept to Nov

Innocent Admission

ਕੈਪਟਨ ਅਮਰਿੰਦਰ ਸਿੰਘ ਦਾ ਭਾਰਤੀ ਵਿਦਿਆਰਥੀ ਸੰਸਦ ਵੱਲੋਂ ‘ਆਦਰਸ਼ ਮੁੱਖ ਮੰਤਰੀ ਐਵਾਰਡ’ ਨਾਲ ਸਨਮਾਨ

- Advertisement -

ਨਵੀਂ ਦਿੱਲੀ, 23 ਫਰਵਰੀ, 2020:
ਭਾਰਤੀ ਵਿਦਿਆਰਥੀ ਸੰਸਦ (ਬੀ.ਸੀ.ਐਸ.) ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਿੱਚ ਵਧੀਆ ਸ਼ਾਸਨ ਅਤੇ ਵਿਆਪਕ ਵਿਕਾਸ ਨੂੰ ਯਕੀਨੀ ਬਣਾਉਣ ਵਾਸਤੇ ਕੀਤੀਆਂ ਪਹਿਲਕਦਮੀਆਂ ਲਈ ਮਾਣਮੱਤੇ ‘ਆਦਰਸ਼ ਮੁੱਖ ਮੰਤਰੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ।

ਅੱਜ ਇੱਥੇ ਬੀ.ਸੀ.ਐਸ. ਦੇ ਚਾਰ ਰੋਜ਼ਾ ਕੌਮੀ ਸੰਮੇਲਨ ਦੇ 10ਵੇਂ ਸਮਾਰੋਹ ਦੇ ਆਖਰੀ ਦਿਨ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਐਵਾਰਡ ਭਾਰਤ ਦੇ ਸਾਬਕਾ ਰਾਸ਼ਟਰਪਤੀ ਤੇ ਭਾਰਤ ਰਤਨ ਪ੍ਰਣਬ ਮੁਖਰਜੀ ਨੇ ਭੇਟ ਕੀਤਾ। ਬੀ.ਸੀ.ਐਸ. ਨੇ ਕੈਪਟਨ ਅਮਰਿੰਦਰ ਸਿੰਘ ਦੇ ਵਿਸ਼ਾਲ ਤਜਰਬੇ ਅਤੇ ਅਮਲ ਵਿੱਚ ਲਿਆਂਦੀਆਂ ਕਦਰਾਂ-ਕੀਮਤਾਂ ਨੂੰ ਸਵੀਕਾਰਿਆ ਜਿਨਾਂ ਸਦਕਾ ਉਨਾਂ ਨੂੰ ਸਮਾਜ ਵਿੱਚ ਵਡਿਆਈ ਅਤੇ ਵਿਲੱਖਣ ਪਛਾਣ ਮਿਲੀ।

ਇਸ ਮੌਕੇ ਹਾਜ਼ਰ ਉੱਘੀਆਂ ਸ਼ਖਸੀਅਤਾਂ ਵਿੱਚ ਕੇਂਦਰੀ ਖੇਡ ਤੇ ਯੁਵਕ ਮਾਮਲਿਆਂ ਬਾਰੇ ਰਾਜ ਮੰਤਰੀ ਕਿਰਨ ਰਿਜਜੂ, ਸਾਬਕਾ ਕੇਂਦਰੀ ਵਿਦੇਸ਼ ਮੰਤਰੀ ਕੁਵੰਰ ਨਟਵਰ ਸਿੰਘ, ਪਦਮ ਵਿਭੂਸ਼ਣ ਅਤੇ ਔਰੋਵਿਲੇ ਫਾੳੂਂਡੇਸ਼ਨ ਦੇ ਚੇਅਰਮੈਨ ਡਾ. ਕਰਨ ਸਿੰਘ, ਐਮ.ਆਈ.ਟੀ.-ਐਸ.ਓ.ਜੀ. ਦੇ ਕਾਰਜਕਾਰੀ ਡਾਇਰੈਕਟਰ ਰਾਹੁਲ ਕਰਾਦ ਅਤੇ ਐਮ.ਆਈ.ਟੀ. ਵਰਲਡ ਪੀਸ ਯੂਨੀਵਰਸਿਟੀ, ਪੁਣੇ ਦੇ ਸੰਸਥਾਪਕ ਡਾ. ਵਿਸ਼ਵਾਨਾਥ ਕਰਾਦ ਸ਼ਾਮਲ ਸਨ।

ਇਸ ਤੋਂ ਪਹਿਲਾਂ ਸਨਮਾਨ ਸਮਾਰੋਹ ਦੌਰਾਨ ਮੁੱਖ ਮੰਤਰੀ ਬਾਰੇ ਕੀਤੇ ਸ਼ਾਨਦਾਰ ਵਰਨਣ ਮੁਤਾਬਕ,‘‘ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਵਿਕਾਸ ਦੇ ਰਾਹ ’ਤੇ ਪਾਉਣ ਲਈ ਸਾਫ-ਸੁਥਰਾ ਸ਼ਾਸਨ ਮੁਹੱਈਆ ਕਰਵਾਉਣ ਦੇ ਕ੍ਰਾਂਤੀਕਾਰੀ ਵਿਚਾਰਾਂ ਨਾਲ ਦਿ੍ਰੜ ਨਿਸ਼ਚੇ ਦਾ ਪ੍ਰਗਟਾਵਾ ਕੀਤਾ ਹੈ।

ਤੁਸੀਂ ਆਪਣੀਆਂ ਨਾਗਰਿਕ ਕੇਂਦਰਿਤ ਨੀਤੀਆਂ ਰਾਹੀਂ ਲੋਕਾਂ ਦੀ ਸਮਾਜਿਕ ਤੇ ਆਰਥਿਕ ਸਥਿਤੀ ਵਿੱਚ ਸੁਧਾਰ ਲਿਆਉਣ ਲਈ ਲਗਾਤਾਰ ਉਪਰਾਲੇ ਕੀਤੇ ਹਨ। ਤੁਸੀਂ ਕਿਸਾਨ ਕਰਜ਼ਾ ਮੁਆਫੀ ਸਕੀਮ ਅਤੇ ਕੁਦਰਤੀ ਖੇਤੀ ਦਾ ਆਰੰਭ ਕੀਤਾ ਜਿਸ ਸਦਕਾ ਸੂਬੇ ਵਿੱਚ ਖੇਤੀਬਾੜੀ ਵਿਕਾਸ ਸੰਭਵ ਹੋਇਆ। ਤੁਸੀਂ ਨਸ਼ਿਆਂ ਦੀ ਲਾਹਨਤ ਨੂੰ ਨੱਥ ਪਾ ਕੇ ਪੰਜਾਬ ਦੇ ਨੌਜਵਾਨਾਂ ਦੀ ਸ਼ਕਤੀ ਨੂੰ ਉਸਾਰੂ ਪਾਸੇ ਲਾਇਆ।

ਭਾਰਤ-ਪਾਕਿ ਦਰਮਿਆਨ ਕੁੜੱਤਣ ਭਰੇ ਰਿਸ਼ਤਿਆਂ ਨੂੰ ਭਲੀ-ਭਾਂਤ ਜਾਣਦੇ ਹੋਏ ਤੁਸੀਂ ਸਾਲ 2019 ਵਿੱਚ ਕਰਤਾਰਪੁਰ ਲਾਂਘੇ ਦੇ ਖੁੱਲਣ ਮੌਕੇ ਦੁਵੱਲੀ ਕੂਟਨੀਤੀ ਵਰਤੀ। ਤੁਸੀਂ ਦਿਆਨਦਾਰੀ ਅਤੇ ਈਮਾਨਦਾਰੀ ਦਾ ਪ੍ਰਤੀਕ ਹੋ। ਭਰੋਸੇਯੋਗ ਮੁੱਖ ਮੰਤਰੀ ਦੇ ਤੌਰ ’ਤੇ ਆਪਣੇ ਅਕਸ ਨੂੰ ਬਰਕਰਾਰ ਰੱਖਦਿਆਂ ਤੁਸੀਂ ਸੂਬੇ ਦੀ ਆਰਥਿਕ ਤਰੱਕੀ ਅਤੇ ਸਮਾਜ ਭਲਾਈ ਪ੍ਰਤੀ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੁਗਾਇਆ।’’

ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਮੁੱਖ ਮੰਤਰੀ ਨੇ ਭਾਰਤ ਦੇ ਨੌਜਵਾਨਾਂ ਨੂੰ ਸਰਗਰਮ ਸਿਆਸਤ ਵਿੱਚ ਉਸਾਰੂ ਭੂਮਿਕਾ ਨਿਭਾਉਣ ਦਾ ਸੱਦਾ ਦਿੰਦਿਆਂ ਆਖਿਆ ਕਿ ਇਹ ਉਨਾਂ ਦਾ ਫਰਜ਼ਾ ਬਣਦਾ ਹੈ ਕਿ ਉਹ ਮੁਲਕ ਦੀ ਤਕਦੀਰ ਬਦਲਣ ਲਈ ਭਵਿੱਖ ਦੇ ਲੀਡਰਾਂ ਵਜੋਂ ਅੱਗੇ ਆਉਣ।

ਉਨਾਂ ਨੇ ਨੌਜਵਾਨਾਂ ਨੂੰ ਮੁਖਾਤਬ ਹੁੰਦਿਆਂ ਕਿਹਾ,‘‘ਕਿਉਂ ਜੋ ਅਸੀਂ ਬਾਹਰ ਜਾ ਰਹੇ ਹਾਂ ਅਤੇ ਤੁਸੀਂ ਇਸ ਰਾਹ ’ਤੇ ਆ ਰਹੇ ਹੋ, ਇਹ ਤੁਹਾਡੀ ਡਿੳੂਟੀ ਬਣਦੀ ਹੈ ਕਿ ਤੁਸੀਂ ਜਮਹੂਰੀਅਤ ਦੀਆਂ ਸ਼ਾਨਦਾਰ ਰਵਾਇਤਾਂ ਨੂੰ ਬਰਕਰਾਰ ਰੱਖਦਿਆਂ ਆਪਣੇ ਮੁਲਕ ਦੀ ਸੇਵਾ ਦਿ੍ਰੜ ਵਚਨਬੱਧਤਾ, ਸੰਜੀਦਗੀ ਅਤੇ ਦਿਆਨਦਾਰੀ ਨਾਲ ਨਿਭਾਓ।’’

ਕੈਪਟਨ ਅਮਰਿੰਦਰ ਸਿੰਘ ਨੇ ਸਿਆਸਤ ਵਿੱਚ ਕੁੱਦਣ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਨੂੰ ਆਪੋ-ਆਪਣੇ ਸੂਬਿਆਂ ਦੇ ਸਮਾਜਿਕ-ਆਰਥਿਕ ਖੇਤਰ ਦੇ ਨਾਲ ਜਨ-ਸੰਖਿਆ ਵਰਗੀਆਂ ਸਥਿਤੀਆਂ ਤੋਂ ਚੰਗੀ ਤਰਾਂ ਜਾਣੰੂ ਹੋਣ ਦੀ ਅਪੀਲ ਕੀਤੀ। ਉਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ,‘‘ਤੁਸੀਂ ਸ਼ਕਤੀ ਜਾਂ ਠਾਠ-ਬਾਠ ਲਈ ਹੀ ਸੱਤਾ ਵਿੱਚ ਨਾ ਆਓ, ਸਗੋਂ ਮੁਲਕ ਦੀ ਸੇਵਾ ਅਤੇ ਆਪਣੇ ਸੂਬੇ ਨੂੰ ਹੋਰ ਵਧੀਆ ਬਣਾਉਣ ਲਈ ਰਾਜਨੀਤੀ ਵਿੱਚ ਸਰਗਰਮ ਹੋਵੋ।’’

ਮੁੱਖ ਮੰਤਰੀ ਨੇ ਕਿਹਾ,‘‘ਸਿਆਸਤ ਸੌਖਾ ਪੇਸ਼ਾ ਨਹੀਂਹੈ ਸਗੋਂ 24 ਘੰਟੇ ਸਰਗਰਮ ਰਹਿਣਾ ਪੈਂਦਾ ਹੈ। ਚੁਣੇ ਹੋਏ ਨੁਮਾਇੰਦੇ ਦੇ ਤੌਰ ’ਤੇ ਤਹਾਨੂੰ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਉਨਾਂ ਦੀਆਂ ਸ਼ਿਕਾਇਤਾਂ ਦੂਰ ਕਰਨਗੀਆਂ ਹੋਣਗੀਆਂ।’’

ਆਪਣੇ ਤਜਰਬੇ ਨੂੰ ਚੇਤੇ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਉਨਾਂ ਨੇ ਸਾਲ 1980 ਵਿੱਚ ਸੰਸਦ ਮੈਂਬਰ ਵਜੋਂ ਸਿਆਸਤ ਵਿੱਚ ਪ੍ਰਵੇਸ਼ ਕੀਤਾ ਸੀ ਪਰ ਉਨਾਂ ਨੂੰ ਕੁਝ ਸਾਲਾਂ ਬਾਅਦ ਇਹ ਅਹਿਸਾਸ ਹੋਇਆ ਕਿ ਉਨਾਂ ਨੂੰ ਆਪਣੇ ਸੂਬੇ ਦੇ ਬੁਨਿਆਦੀ ਸਮਾਜਿਕ-ਆਰਥਿਕ ਦੌਰ ’ਤੇ ਪਕੜ ਬਣਾਉਣ ਲਈ ਸੂਬਾਈ ਸਿਆਸਤ ਵਿੱਚ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੇ ਉਸ ਵੇਲੇ ਚੋਣ ਲੜੀ ਅਤੇ ਸੂਬੇ ਦੀ ਵਿਧਾਨ ਸਭਾ ਵਿੱਚ ਪਹੁੰਚੇ।

ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਜਿੱਥੇ ਇਕ ਪਾਸੇ ਗੁਆਂਢੀ ਦੁਸ਼ਮਣ, ਅਫਗਾਨਿਸਤਾਨ ਤੇ ਪਾਕਿਸਤਾਨ ਤੋਂ ਨਸ਼ਿਆਂ ਦੀ ਤਸਕਰੀ ਵਰਗੀ ਚੁਣੌਤੀ ਹੈ ਅਤੇ ਦੂਜੇ ਪਾਸੇ ਖੇਤੀਬਾੜੀ ਦੀ ਮੰਦਹਾਲੀ ਹੈ ਜੋ ਸੂਬੇ ਦੀ ਆਰਥਿਕਤਾ ਦਾ ਮੁੱਖ ਸਹਾਰਾ ਹੈ।

ਉਨਾਂ ਨੇ ਕਿਹਾ ਕਿ ਹਰੀ ਕ੍ਰਾਂਤੀ ਦੇ ਆਉਣ ਨਾਲ ਪੰਜਾਬ ਉਭਰਿਆ ਅਤੇ ਜਦੋਂ ਭਾਰਤ ਪੀ.ਐਲ. 480 ਸਮਝੌਤੇ ਤਹਿਤ ਸੰਯੁਕਤ ਰਾਸ਼ਟਰ ਤੋਂ ਅਨਾਜ ਮੰਗਵਾਉਣ ਲਈ ਮਜਬੂਰ ਸੀ ਤਾਂ ਉਸ ਵੇਲੇ ਪੰਜਾਬ ਦੇ ਕਿਸਾਨਾਂ ਨੇ ਮੁਲਕ ਨੂੰ ਅਨਾਜ ਪੱਖੋਂ ਸਵੈ-ਨਿਰਭਰ ਬਣਾਉਣ ਵਿੱਚ ਯੋਗਦਾਨ ਪਾਇਆ। ਉਨਾਂ ਕਿਹਾ ਕਿ ਪੰਜਾਬ ਨੇ ਅੰਦਰੂਨੀ ਅਤੇ ਬਾਹਰੀ ਹਮਲਿਆਂ ਤੋਂ ਮੁਲਕ ਦੀ ਪ੍ਰਭੂਸੱਤਾ ਅਤੇ ਅਖੰਡਤਾ ਦੀ ਰਾਖੀ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਦੇਸ਼ ਦਾ ਖੜਗ ਭੁਜਾ ਬਣਿਆ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਬਦਕਿਸਮਤੀ ਹੈ ਕਿ ਮੁਲਕ ਦੀ ਵੰਡ ਤੋਂ ਬਾਅਦ ਸਾਲ 1966 ਵਿੱਚ ਪੰਜਾਬ ਦੀ ਮੁੜ ਵੰਡ ਹੋਈ ਜਦੋਂ ਇਸ ਵਿੱਚੋਂ ਹਰਿਆਣਾ, ਸੂਬਾ ਬਣਿਆ ਜਿਸ ਨਾਲ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਡੂੰਘੀ ਸੱਟ ਵੱਜੀ। ਮੁੱਖ ਮੰਤਰੀ ਨੇ ਕਿਹਾ ਕਿ ਸਨਅਤੀ ਸੈਕਟਰ ਨੂੰ ਮਜ਼ਬੂਤ ਬਣਾਉਣਾ ਬਹੁਤ ਜ਼ਰੂਰੀ ਹੈ ਅਤੇ ਉਨਾਂ ਦੀ ਸਰਕਾਰ ਨੇ ਉਦਯੋਗੀਕਰਨ ਲਈ ਵੀ ਸਰਗਰਮ ਕਦਮ ਚੁੱਕੇ ਹਨ ਜਿਸ ਦੀ ਮਿਸਾਲ ਪਿਛਲੇ ਤਿੰਨ ਸਾਲਾਂ ਵਿੱਚ ਜ਼ਮੀਨੀ ਪੱਧਰ ’ਤੇ ਆਏ 58000 ਕਰੋੜ ਰੁਪਏ ਦਾ ਨਿਵੇਸ਼ ਤੋਂ ਮਿਲਦੀ ਹੈ।

ਪੰਜਾਬ ਤੋਂ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਕੂਚ ਕਰ ਪ੍ਰਤੀ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਚੰਗੇ ਮੌਕਿਆਂ ਦੀ ਭਾਲ ਵਿੱਚ ਨੌਜਵਾਨ ਬਾਹਰਲੇ ਮੁਲਕਾਂ ਵਿੱਚ ਜਾ ਰਹੇ ਹਨ ਅਤੇ ਹੁਣ ਉਨਾਂ ਦੀ ਸਰਕਾਰ ਸੂਬੇ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਦੇ ਬਿਹਤਰ ਮੌਕੇ ਮੁਹੱਈਆ ਕਰਵਾ ਕੇ ਇਸ ਰੁਝਾਨ ਨੂੰ ਫੌਰੀ ਠੱਲ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਇਸ ਟੀਚੇ ਨੂੰ ਹਾਸਲ ਕਰਨ ਲਈ ਅਸੀਂ ਪੰਜਾਬ ਨੂੰ ਸਿੱਖਿਆ ਦੇ ਧੁਰੇ ਵਜੋਂ ਵਿਕਸਤ ਕੀਤਾ ਹੈ ਅਤੇ ਅਸ਼ੋਕਾ, ਪਲਾਸ਼ਕਾ, ਅਮਿੱਟੀ ਆਦਿ ਵਰਗੀਆਂ ਕੌਮਾਂਤਰੀ ਪੱਧਰ ਦੀਆਂ ਯੂਨੀਵਰਸਿਟੀਆਂ ਸੂਬੇ ਵਿੱਚ ਆ ਰਹੀਆਂ ਹਨ ਜਿਸ ਨਾਲ ਸਾਡੇ ਨੌਜਵਾਨਾਂ ਨੂੰ ਮੁਲਕ ਭਰ ਵਿੱਚ ਵਧੀਆ ਮੌਕੇ ਹਾਸਲ ਹੋਣਗੇ।

ਨਸ਼ਿਆਂ ਦੀ ਅਲਾਮਤ ਦੇ ਖਾਤਮੇ ਲਈ ਆਪਣੀ ਦਿ੍ਰੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਇਸ ਲਾਹਨਤ ਨੂੰ ਜੜੋਂ ਪੁੱਟਣ ਵਿੱਚ ਵੱਡੀ ਸਫਲਤਾ ਹਾਸਲ ਕਰਦਿਆਂ ਸੂਬਾ ਸਰਕਾਰ ਨੇ ਡਰੱਗ ਮਾਫੀਏ ਦਾ ਲੱਕ ਤੋੜ ਕੇ ਸਪਲਾਈ ਲਾਈਨ ਬੰਦ ਕੀਤੀ ਹੈ। ਇਸੇ ਤਰਾਂ ਅਮਨ-ਕਾਨੂੰਨ ਦੇ ਮੁੱਦੇ ’ਤੇ ਵੀ ਸਰਕਾਰ ਨੇ ਕਾਮਯਾਬੀ ਹਾਸਲ ਕਰਦਿਆਂ 17 ਅੱਤਵਾਦੀ ਗ੍ਰੋਹਾਂ ਨੂੰ ਅਸਰਹੀਣ ਕੀਤਾ ਅਤੇ ਗੈਂਗਸਟਰਵਾਦ ਨੂੰ ਨੱਥ ਪਾਈ।

ਜ਼ਿਕਰਯੋਗ ਹੈ ਕਿ ਸਾਲ 2015 ਵਿੱਚ ਇਹ ਐਵਾਰਡ ਮੱਧ ਪ੍ਰਦੇਸ਼ ਦੇ ਤਤਕਾਲੀ ਮੁੱਖ ਮੰਤਰੀ ਨੂੰ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਬਾਅਦ ਸਾਲ 2016 ਵਿੱਚ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ.ਚੰਦਰਬਾਬੂ ਨਾਇਡੂ ਅਤੇ ਸਾਲ 2017 ਵਿੱਚ ਤਿ੍ਰਪੁਰਾ ਦੇ ਮੁੱਖ ਮੰਤਰੀ ਮਾਨਿਕ ਸਰਕਾਰ ਅਤੇ ਸਾਲ 2019 ਵਿੱਚ ਬੀ.ਸੀ.ਐਸ. ਦੇ 9ਵੇਂ ਸਮਾਗਮ ਦੌਰਾਨ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੂੰ ਇਸ ਐਵਾਰਡ ਨਾਲ ਸਨਮਾਨਿਆ ਗਿਆ ਸੀ।

- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -spot_img

Stay Connected

20,369FansLike
112,267FollowersFollow

ENTERTAINMENT

National

GLOBAL

OPINION

Rahul Gandhi Congress Neon

RaGa’s Kashmiri Pandit solidarity may be an assertion for electoral gain – By Deepika Bhan

Thirty-one years after the exodus of Kashmiri Pandits from Kashmir, the Nehru-Gandhi family has for the first time unambiguously spoken up for the community....
Faiz Hameed ISI

Kingmaker of Afghanistan, Pak spy chief Faiz Hameed could be next army chief – by Mrityunjoy Kumar Jha

His Masters Voice (HMV) -- that is how the Chief of Pakistan's spy agency, Inter-Services Intelligence (ISI) is known in his country. Hameed is...
Lebanon

Existential crisis in Lebanon – by Asad Mirza

While the world it seems has been too occupied with the developments in Afghanistan, another tragedy in the making is currently on in Lebanon...

SPORTS

Health & Fitness

Lymphoma

Early diagnosis key to cure lymphoma: Doctors

New Delhi, Sep 15, 2021- Proper and timely diagnosis of lymphoma is key and may also cure the disease for life, said doctors on Wednesday. September 15 is observed every year as World Lymphoma Awareness Day. The Mayo Clinic defines lymphoma as a cancer of the lymphatic system -- part of the body's germ-fighting network. The lymphatic system includes the lymph...

Gadgets & Tech

error: Content is protected !!