Tuesday, January 19, 2021
Markfed Sohna New

verka new year

Innocent Hearts INNOKIDS Banner

ਕੈਪਟਨ ਅਮਰਿੰਦਰ ਸਾਰੇ ਸਰਕਾਰੀ ਹਸਪਤਾਲਾਂ ਵਿਚ ਪੀ.ਪੀ.ਈ. ਕਿੱਟਾਂ ਉਪਲਬਧ ਕਰਵਾਉਣ: ਮਜੀਠੀਆ

- Advertisement -

ਚੰਡੀਗੜ੍ਹ, 06 ਅਪ੍ਰੈਲ, 2020 –

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਸਾਰੇ ਸਰਕਾਰੀ ਹਸਤਪਤਾਲਾਂ ਵਿਚ ਪੀਪੀਈ ਕਿਟਾਂ ਉਪਲੱਭਧ ਕਰਵਾਉਣ, ਕੋਵਿਡ-19 ਖ਼ਿਲਾਫ ਲੜਾਈ ਵਿਚ ਪ੍ਰਾਈਵੇਟ ਹਸਪਤਾਲਾਂ ਅਤੇ ਉਹਨਾਂ ਦੇ ਸਟਾਫ ਦੀ ਮੱਦਦ ਲੈਣ ਅਤੇ ਸੁਰੱਖਿਆ ਲਈ ਇਸਤੇਮਾਲ ਹੁੰਦੇ ਮੈਡੀਕਲ ਉਪਕਰਣਾਂ ਦੀ ਕਾਲਾਬਜ਼ਾਰੀ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਪੇਸ਼ ਆਉਣ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਡਾਕਟਰਾਂ ਅਤੇ ਨਰਸਾਂ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਆਈਆਂ ਹਨ ਕਿ ਸਰਕਾਰੀ ਹਸਪਤਾਲਾਂ ਵਿਚ ਪੀਪੀਈ ਕਿਟਾਂ ਸਪਲਾਈ ਨਹੀਂ ਕੀਤੀਆਂ ਜਾ ਰਹੀਆਂ ਹਨ, ਜਿਸ ਕਰਕੇ ਦੋ ਨਰਸਾਂ ਕੋਰੋਨਾਵਾਇਰਸ ਤੋਂ ਪੀੜਤ ਹੋ ਚੁੱਕੀਆਂ ਹਨ। ਉਹਨਾਂ ਕਿਹਾ ਕਿ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਕਰਨ ਵਾਲੇ ਡਾਕਟਰਾਂ ਨੂੰ ਏਕਾਂਤਵਾਸ ਵਿਚ ਪਾਉਣ ਨਾਲ ਸਿਹਤ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ।

ਉਹਨਾਂ ਕਿਹਾ ਕਿ ਸਾਰੇ ਸਿਹਤ ਵਰਕਰਾਂ ਲਈ ਸੁਰੱਖਿਅਤ ਉਪਕਰਨ ਬਹੁਤ ਹੀ ਜਰੂਰੀ ਹਨ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸਰਕਾਰ ਵੱਲੋਂ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਿਹਤ ਵਰਕਰਾਂ ਦਾ ਇੱਕ ਇੱਕ ਕਰੋੜ ਰੁਪਏ ਦਾ ਬੀਮਾ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਆਪਣੀ ਡਿਊਟੀ ਨਿਭਾਉਂਦੇ ਸਮੇਂ ਉਹਨਾਂ ਅੰਦਰ ਅਸੁਰੱਖਿਆ ਦੀ ਭਾਵਨਾ ਨਾ ਆਵੇ।

ਉਹਨਾਂ ਨੇ ਮੁੱਖ ਮੰਤਰੀ ਨੂੰ ਇਹ ਯਕੀਨੀ ਬਣਾਉਣ ਲਈ ਵੀ ਕਿਹਾ ਕਿ ਸਾਰੇ ਸਰਕਾਰੀ ਹਸਪਤਾਲਾਂ ਵਿਚ ਸਾਫ ਸਫਾਈ ਦਾ ਉੱਚਿਤ ਪ੍ਰਬੰਧ ਕੀਤਾ ਜਾਵੇ।

ਇਹ ਟਿੱਪਣੀ ਕਰਦਿਆਂ ਸਰਕਾਰੀ ਹਸਪਤਾਲਾਂ ਵਿਚ ਕੋਵਿਡ-19 ਦੇ ਸਾਰੇ ਮਰੀਜ਼ਾਂ ਨੂੰ ਸੰਭਾਲਣ ਲਈ ਲੋੜੀਂਦੀਆਂ ਸਹੂਲਤਾਂ ਅਤੇ ਸਾਧਨ ਨਹੀਂ ਹਨ, ਸਰਦਾਰ ਮਜੀਠੀਆ ਨੇ ਕਿਹਾ ਕਿ ਸਰਕਾਰ ਨੂੰ ਪ੍ਰਾਈਵੇਟ ਹਸਪਤਾਲਾਂ ਅਤੇ ਉਹਨਾਂ ਦੇ ਸਟਾਫ ਅਤੇ ਡਾਇਗਨੌਸਟਿਕ ਕੇਂਦਰਾਂ ਦੀ ਇਸ ਕੰਮ ਵਿਚ ਮੱਦਦ ਲੈਣੀ ਚਾਹੀਦੀ ਹੈ ਤਾਂ ਕਿ ਸਾਰੇ ਮਰੀਜ਼ਾਂ ਦਾ ਸਹੀ ਇਲਾਜ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਉੱਘੇ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੀ ਹਾਲ ਹੀ ਵਿਚ ਹੋਈ ਮੰਦਭਾਗੀ ਮੌਤ ਨੇ ਸਰਕਾਰੀ ਹਸਪਤਾਲਾਂ ਅੰਦਰ ਮੁੱਢਲੀਆਂ ਸਹੂਲਤਾਂ ਦੀ ਕਮੀ ਨੂੰ ਉਜਾਗਰ ਕਰ ਦਿੱਤਾ ਹੈ।

ਇਹਨਾਂ ਸਹੂਲਤਾਂ ਦੀ ਕਮੀ ਨੂੰ ਜੰਗੀ ਪੱਧਰ ਉੱਤੇ ਪੂਰਾ ਕਰਨਾ ਚਾਹੀਦਾ ਹੈ ਅਤੇ ਪ੍ਰਾਈਵੇਟ ਹਸਪਤਾਲਾਂ ਦੀਆਂ ਸਹੂਲਤਾਂ ਨੂੰ ਵੀ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਇਸਤੇਮਾਲ ਵਿਚ ਲਿਆਂਦਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਸਾਰੇ ਮੈਡੀਕਲ ਸਰੋਤਾਂ ਨੂੰ ਇਸਤੇਮਾਲ ਵਿਚ ਲਿਆਉਣ ਲਈ ਡਾਕਟਰਾਂ ਦੀਆਂ ਜ਼ਿਲ੍ਹਾ ਪੱਧਰੀ ਕਮੇਟੀਆਂ ਬਣਾਉਣੀਆਂ ਚਾਹੀਦੀਆਂ ਹਨ ਅਤੇ ਇੱਕ ਸਹਿਯੋਗੀ ਵਤੀਰੇ ਨਾਲ ਪ੍ਰਾਈਵੇਟ ਹਸਪਤਾਲਾਂ ਦੇ ਸ਼ੰਕੇ ਦੂਰ ਕੀਤੇ ਜਾਣੇ ਚਾਹੀਦੇ ਹਨ।

ਦਸਤਾਨਿਆਂ, ਮਾਸਕਾਂ ਅਤੇ ਸੈਨੀਟਾਈਜ਼ਰਾਂ ਦੀ ਕਾਲਾਬਜ਼ਾਰੀ ਦੀਆਂ ਤਾਜ਼ਾ ਆਈਆਂ ਰਿਪੋਰਟਾਂ ਬਾਰੇ ਬੋਲਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਸ਼ਰੇਆਮ ਹੋ ਰਹੀ ਇਸ ਕਾਲਾਬਜ਼ਾਰੀ ਦੇ ਬਾਵਜੂਦ ਇਹਨਾਂ ਸਮਾਜ ਵਿਰੋਧੀ ਤੱਤਾਂ ਖ਼ਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।

ਉਹਨਾਂ ਕਿਹਾ ਕਿ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਿਰਫ ਪ੍ਰਮਾਣਿਤ ਪੀਪੀਈ ਕਿਟਾਂ ਅਤੇ ਮੈਡੀਕਲ ਉਪਕਰਨ ਹੀ ਬਜ਼ਾਰ ਵਿਚ ਉਪਲੱਬਧ ਹੋਣ। ਸਰਕਾਰ ਨੂੰ ਉਹਨਾਂ ਲੋਕਾਂ ਖ਼ਿਲਾਫ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ, ਜਿਹਨਾਂ ਨੇ ਗੈਰਕਾਨੂੰਨੀ ਤੌਰ ਤੇ ਇਹ ਸਮਾਨ ਬਣਾਉਣਾ ਸ਼ੁਰੂ ਕਰ ਦਿੱਤਾ ਹੈ।

ਅਕਾਲੀ ਆਗੂ ਨੇ ਸੂਬਾ ਸਰਕਾਰ ਨੂੰ ਇਹ ਯਕੀਨੀ ਬਣਾਉਣ ਲਈ ਵੀ ਕਿਹਾ ਕਿ ਕੋਵਿਡ-19 ਮਰੀਜ਼ਾਂ ਦੀ  ਸਹੀ ਢੰਗ ਨਾਲ ਦੇਖਭਾਲ ਕੀਤੀ ਜਾਵੇ। ਉਹਨਾਂ ਕਿਹਾ ਕਿ ਇਹਨਾਂ ਵਿਚੋਂ ਬਹੁਤ ਸਾਰੇ ਮਰੀਜ਼ ਬੀਮਾਰੀ ਹੋਣ ਮਗਰੋਂ ਨਿਰਾਸ਼ਾ ਵਿਚ ਚਲੇ ਜਾਂਦੇ ਹਨ, ਇਸ ਲਈ ਉਹਨਾਂ ਦਾ ਮਨੋਵਿਗਿਆਨੀਆਂ ਕੋਲੋਂ ਇਲਾਜ ਕਰਵਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹਨਾਂ ਮਰੀਜ਼ਾਂ ਨੂੰ ਰੋਜ਼ਾਨਾ ਆਪਣੇ ਪਰਿਵਾਰਾਂ ਨਾਲ ਸਂੰਪਰਕ ਦੀ ਵੀ ਆਗਿਆ ਦੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਉਹ ਸਦਾ ਚੜ੍ਹਦੀ ਕਲਾ ਵਿਚ ਰਹਿਣ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -HS Bawa Bandi Chhor Divas Diwali Message

Stay Connected

20,467FansLike
112,826FollowersFollow

ENTERTAINMENT

Aahana Kumra: Wish to be part of a sports film

Mumbai, Jan 18, 2021- Actress Aahana Kumra wants to work in a sports film. She says, considering the physical fitness she has gained during lockdown,...

Sunny Leone has taken all of us by surprise: Vikram Bhatt

Mumbai, Jan 18, 2021- Filmmaker Vikram Bhatt claims he is stunned by Sunny Leones acting and stunts in his upcoming web-series Anamika. he says Sunny...

Bigg Boss 14 - The Latest

National

GLOBAL

OPINION

Exodus of Kashmiri Pandits

Exodus of Kashmiri Pandits: Unending wait for justice – by Deepika Bhan

Why is it difficult to get justice? This is a question that haunts the minuscule community of Kashmiri Pandits. Each year January 19 is...
Human Brain

Awareness is life – by DC Pathak

It is interesting that of all the professions it is a career in Intelligence that works for sublimating three important mandates that governed life....
US Capitol Violence

Political Violence in Washington – by DC Pathak

The presidential election in the US marked by an unusually confrontationist run up to the polls and an equally bitter post-poll phase of transition,...

SPORTS

Health & Fitness

Liquor Alcohol Bottles Chears

Experts advise people to avoid alcohol during vaccination

New Delhi, Jan 18, 2021- Alcohol intake should be avoided after getting the first jab of the Covid-19 vaccine for some days and abstinence should also be maintained after the second jab for some days, health experts said on Monday, as alcohol can hinder the effect of the vaccine. According to experts, drinking alcohol, especially heavy drinking, may reduce your body's...

Gadgets & Tech

error: Content is protected !!