ਕੈਪਟਨ ਅਮਰਿੰਦਰ ਨੇ ਐਨ.ਐਸ. ਕਲਸੀ ਅਤੇ ਸੁਰੇਸ਼ ਅਰੋੜਾ ਨੂੰ ‘ਵਿਦਾਇਗੀ ਰਾਤਰੀ ਭੋਜ’ ਦਿੱਤਾ

ਯੈੱਸ ਪੰਜਾਬ
ਚੰਡੀਗੜ੍ਹ, 1 ਜੁਲਾਈ, 2019:

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਸਾਬਕਾ ਗ੍ਰਹਿ ਸਕੱਤਰ ਸ:ਐਨ.ਐਸ. ਕਲਸੀ ਅਤੇ ਸਾਬਕਾ ਡੀ.ਜੀ.ਪੀ. ਸ੍ਰੀ ਸੁਰੇਸ਼ ਅਰੋੜਾ ਦੇ ਸਨਮਾਨ ਵਿਚ ‘ਵਿਦਾਇਗੀ ਰਾਤਰੀ ਭੋਜ’ ਦਾ ਆਯੋਜਨ ਕੀਤਾ ਗਿਆ।

ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਰਿਹਾਇਸ਼ ’ਤੇ ਨਿੱਜੀ ਤੌਰ ’ਤੇ ਦਿੱਤੇ ਗਏ ਇਸ ਰਾਤਰੀ ਭੋਜ ਦੌਰਾਨ ਡੀ.ਜੀ.ਪੀ. ਸ੍ਰੀ ਦਿਨਕਰ ਗੁਪਤਾ ਅਤੇ ਕੁਝ ਹੋਰ ਮਹਿਮਾਨ ਮੌਜੂਦ ਸਨ।

ਕੈਪਟਨ ਅਮਰਿੰਦਰ ਸਿੰਘ ਵੱਲੋਂ ਦੋਹਾਂ ਵਿਦਾਇਗੀ ਪ੍ਰਾਪਤ ਕਰ ਰਹੇ ਸੀਨੀਅਰ ਅਧਿਕਾਰੀਆਂ ਨੂੰ ਯਾਦਗਾਰੀ ਚਿੰਨ੍ਹਦੇ ਕੇ ਸਨਮਾਨਿਤ ਕੀਤਾ ਗਿਆ।

Share News / Article

Yes Punjab - TOP STORIES