Thursday, September 16, 2021
Farmers Debt Relief

77 shaheed soliders

516 sewa kendras

9300 cr Investment

helpline portal

jallianwala bagh

mrsptu

Markfed Sept to Nov

Innocent Admission

ਕੈਨੇਡਾ ਵੱਸਦੇ ਸੰਚਾਰ ਖੇਤਰ ਮਹਾਂਰਥੀਆਂ ਇਕਬਾਲ ਮਾਹਲ ਤੇ ਸਤਿੰਦਰਪਾਲ ਸਿੰਘ ਸਿੱਧਵਾਂ ਦਾ ਸਨਮਾਨ

- Advertisement -

ਲੁਧਿਆਣਾ, 8 ਮਾਰਚ, 2020:

ਕੈਨੇਡਾ ਦੇ ਓਨਟਾਰੀਓ ਸੂਬੇ ਦੇ ਸ਼ਹਿਰ ਟੋਰੰਟੋ ਵੱਸਦੇ ਪੰਜਾਬੀ ਰੇਡੀਓ ਟੀ ਵੀ ਸੜਚਾਰ ਮਾਧਿਅਮ ਦੇ ਮੋਢੀ ਇਕਬਾਲ ਮਾਹਲ ਤੇ ਰੇਡੀਓ ਪੰਜਾਬੀ ਲਹਿਰਾਂ ਦੇ ਮੁੱਖ ਪ੍ਰਬੰਧਕ ਤੇ ਜਗਤ ਪ੍ਰਸਿੱਧ ਢਾਡੀ ਸ: ਸਤਿੰਦਰਪਾਲ ਸਿੰਘ ਸਿੱਧਵਾਂ ਨੂੰ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਵਿਖੇ ਸਨਮਾਨਿਤ ਕੀਤਾ ਗਿਆ।

ਇਕਬਾਲ ਮਾਹਲ ਨੇ ਦੱਸਿਆ ਕਿ ਉਹ 1968 ਚ ਇੰਗਲੈਂਡ ਤੋਂ ਕੈਨੇਡਾ ਚਲੇ ਗਏ ਸਨ ਜਿੱਥੇ ਉਨ੍ਹਾਂ ਕੁਲਦੀਪ ਦੀਪਕ ਨਾਲ ਮਿਲ ਕੇ ਪਹਿਲਾ ਪੰਜਾਬੀ ਰੇਡੀਓ ਆਰੰਭਿਆ। ਬਾਦ ਵਿੱਚ ਉਹ ਟੀ ਵੀ ਪ੍ਰੋਗ੍ਰਾਮ ਕਰਨ ਲੱਗ ਪਏ।

ਲੋਕ ਗੀਤਾਂ ਦੀ ਮਹਾਂਰਾਣੀ ਬੀਬੀ ਸੁਰਿੰਦਰ ਕੌਰ, ਸੰਗੀਤ ਸਮਰਾਟ ਸ਼ੌਕਤ ਅਲੀ, ਗ਼ਜ਼ਲ ਸਮਰਾਟ ਜਗਜੀਤ ਸਿੰਘ ਚਿਤਰਾ ਸਿੰਘ, ਗੁਰਦਾਸ ਮਾਨ, ਡਾ: ਸਤਿੰਦਰ ਸਰਤਾਜ ਤੇ ਨੂਰਾਂ ਸਿਸਟਰਜ਼ ਨੂੰ ਕੈਨੇਡਾ ਚ ਪਹਿਲੀ ਵਾਰ ਬੁਲਾ ਕੇ ਸਰੋਤਿਆਂ ਸਨਮੁਖ ਪੇਸ਼ ਕਰਨ ਦਾ ਮਾਣ ਵੀ ਉਨ੍ਹਾਂ ਨੂੰ ਹੀ ਹਾਸਲ ਹੋਇਆ।

ਉਨ੍ਹਾਂ ਕਿਹਾ ਕਿ ਚੰਗੀ ਸ਼ਾਇਰੀ ਮੇਰੀ ਕਮਜ਼ੋਰੀ ਹੈ ਅਤੇ ਚੰਗੇ ਕਲਾਮ ਰਾਹੀਂ ਹੀ ਇੰਡੋ ਪਾਕਿ ਦੇ ਬਹੁਤੇ ਸ਼ਾਇਰਾਂ ਨਾਲ ਮੇਰੇ ਪਰਿਵਾਰਕ ਰਿਸ਼ਤੇ ਹਨ। ਸ਼ਬਦ ਦੀ ਸਾਂਝ ਹੀ ਮੇਰੀ ਸ਼ਕਤੀ ਹੈ।

ਪੰਜਾਬੀ ਲਹਿਰਾਂ ਰੇਡੀਓ ਟੋਰੰਟੋ ਦੇ ਮੁੱਖ ਸੰਚਾਲਕ ਸਤਿੰਦਰਪਾਲ ਸਿੰਘ ਸਿੱਧਵਾਂ ਨੇ ਕਿਹਾ ਕਿ ਮੇਰੇ ਸਤਿਕਾਰਯੋਗ ਪਿਤਾ ਜੀ ਸ੍ਵ: ਰਣਜੀਤ ਸਿੰਘ ਸਿੱਧਵਾਂ ਬਾਪੂ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਜੀ ਦੇ ਉਮਰ ਭਰ ਗਾਇਕ ਸਾਥੀ ਰਹੇ ਅਤੇ ਉਨ੍ਹਾਂ ਦੀ ਪ੍ਰੇਰਨਾ ਨਾਲ ਹੀ ਮੈਂ ਵੀ ਇਸੇ ਰਾਹ ਤੇ ਤੁਰਿਆ। ਉਨ੍ਹਾਂ ਕਿਹਾ ਕਿ ਮੇਰੇ ਜਨਮ ਦਿਵਸ ਮੌਕੇ ਅੱਜ ਲੋਕ ਵਿਰਾਸਤ ਅਕਾਡਮੀ ਵੱਲੋਂ ਵੱਡੇ ਵੀਰ ਇਕਬਾਲ ਮਾਹਲ ਦੇ ਨਾਲ ਆਦਰ ਮਿਲਣਾ ਮੇਰੀ ਵੱਡੀ ਪ੍ਰਾਪਤੀ ਹੈ।

ਇਸ ਮੌਕੇ ਬੋਲਦਿਆਂ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਇਕਬਾਲ ਮਾਹਲ ਨੇ ਆਪਣੀਆਂ ਲਿਖਤਾਂ, ਕਲਾਕਾਰਾਂ ਨੂੰ ਸਰਪ੍ਰਸਤੀ ਦੇਣ ਤੋਂ ਇਲਾਵਾ ਬਾਬਾ ਨਜਮੀ ਤੇ ਹੋਰ ਅਨੇਕ ਸ਼ਾਇਰਾਂ ਨੂੰ ਸਰਪ੍ਰਸਤੀ ਦੇ ਕੇ ਬਦੇਸ਼ ਵੱਸਦੇ ਪੰਜਾਬੀਆਂ ਦਾ ਮਾਰਗ ਦਰਸ਼ਨ ਕੀਤਾ ਹੈ।

ਇਵੇਂ ਹੀ ਗੁਰੂ ਨਾਨਕ ਇੰਜਨੀਅਰਿੰਗ ਕਾਲਿਜ ਤੋਂ ਉਚੇਰੀ ਸਿੱਖਿਆ ਪ੍ਰਾਪਤ ਸਤਿੰਦਰਪਾਲ ਸਿੰਘ ਸਿੱਧਵਾਂ ਪੰਜਾਬ ਰਹਿੰਦਿਆਂ ਅਠਵੇਂ ਦਹਾਕੇ ਚ ਪ੍ਰੋ: ਮੋਹਨ ਸਿੰਘ ਮੇਲੇ ਦੇ ਵੀ ਸਹਿਯੋਗੀ ਰਹੇ ਹਨ। ਹੁਣ ਵੀ ਉਹ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੇ ਨਿਰੰਤਰ ਬਿਨ ਤਨੰਖਾਹੋਂ ਸਫੀਰ ਹਨ।

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਾਇਰੈਕਟਰ ਯੁਵਕ ਭਲਾਈ ਡਾ: ਨਿਰਮਲ ਜੌੜਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਹ ਦੋਵੇਂ ਹਸਤੀਆਂ ਮੈਨੂੰ ਉਂਗਲੀ ਫੜ ਤੇ ਤੋਰਨ ਵਾਲੀਆਂ ਅਤੇ ਵਿਸ਼ਵ ਪਛਾਣ ਦਿਵਾਉਣ ਵਿੱਚ ਵੱਡੀਆਂ ਹਿੱਸੇਦਾਰ ਹਨ।

ਸਭਿਆਚਾਰਕ ਸੱਥ ਦੇ ਚੇਅਰਮੈਨ ਸ: ਜਸਮੇਰ ਸਿੰਘ ਢੱਟ, ਉੱਘੇ ਬੈਂਕਰ ਸ: ਹਰਪਾਲ ਸਿੰਘ ਮਾਂਗਟ, ਪੰਜਾਬੀ ਕਲਚਰਲ ਸੋਸਾਇਟੀ ਦੇ ਪ੍ਰਧਾਨ ਰਵਿੰਦਰ ਰੰਗੂਵਾਲ ਤੇ ਸਰਦਾਰਨੀ ਜਸਵਿੰਦਰ ਕੌਰ ਗਿੱਲ ਵੀ ਇਸ ਮੌਕੇ ਹਾਜ਼ਰ ਸਨ।

- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -spot_img

Stay Connected

20,369FansLike
112,267FollowersFollow

ENTERTAINMENT

National

GLOBAL

OPINION

Rahul Gandhi Congress Neon

RaGa’s Kashmiri Pandit solidarity may be an assertion for electoral gain – By Deepika Bhan

Thirty-one years after the exodus of Kashmiri Pandits from Kashmir, the Nehru-Gandhi family has for the first time unambiguously spoken up for the community....
Faiz Hameed ISI

Kingmaker of Afghanistan, Pak spy chief Faiz Hameed could be next army chief – by Mrityunjoy Kumar Jha

His Masters Voice (HMV) -- that is how the Chief of Pakistan's spy agency, Inter-Services Intelligence (ISI) is known in his country. Hameed is...
Lebanon

Existential crisis in Lebanon – by Asad Mirza

While the world it seems has been too occupied with the developments in Afghanistan, another tragedy in the making is currently on in Lebanon...

SPORTS

Health & Fitness

Lymphoma

Early diagnosis key to cure lymphoma: Doctors

New Delhi, Sep 15, 2021- Proper and timely diagnosis of lymphoma is key and may also cure the disease for life, said doctors on Wednesday. September 15 is observed every year as World Lymphoma Awareness Day. The Mayo Clinic defines lymphoma as a cancer of the lymphatic system -- part of the body's germ-fighting network. The lymphatic system includes the lymph...

Gadgets & Tech

error: Content is protected !!