ਕੇ.ਐਮ.ਵੀ.ਕਾਲਜ ’ਚ ਹੋਇਆ ਨਾਨਕਾਇਣ ਮਹਾਂਕਾਵਿ ਵਿਆਖਿਆ ਸੰਮੇਲਨ, ਸੁਰਜੀਤ ਪਾਤਰ ਨੇ ਕੀਤੀ ਸਮਾਗਮ ਦੀ ਪ੍ਰਧਾਨਗੀ

ਜਲੰਧਰ, 4 ਸਤੰਬਰ, 2019 –

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਕਲਾ ਪ੍ਰੀਸ਼ਦ ਵਲੋਂ ਅੱਜ ਪ੍ਰਸਿੰਧ ਪ੍ਰੋਫੈਸਰ ਮੋਹਨ ਸਿੰਘ ਵਲੋਂ ਸਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ’ਤੇ ਲਿਖਤ ‘ ਨਾਨਕਾਇਣ ਮਹਾਂਕਾਵਿ’ ’ਤੇ ਵਿਆਖਿਆ ਸਮਾਗਮ ਕਰਵਾਇਆ ਗਿਆ।

ਇਹ ਸਮਾਗਮ ਸਥਾਨਿਕ ਕੇ.ਐਮ.ਵੀ.ਕਾਲਜ ਜਲੰਧਰ ਵਿਖੇ ਕਰਵਾਇਆ ਗਿਆ ਜਿਸ ਦਾ ਉਦਘਾਟਨ ਉਘੇ ਸਾਹਿਤਕਾਰ ਅਤੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸ੍ਰੀ ਸੁਰਜੀਤ ਪਾਤਰ ਵਲੋਂ ਕੀਤਾ ਗਿਆ ਅਤੇ ਜਿਨਾਂ ਵਲੋਂ ਸਮਾਗਮ ਵਿੱਚ ਹਾਜ਼ਰ ਵਿਦਿਆਰਥੀਆਂ ਨੂੰ ਇਸ ਦੀ ਵਿਆਖਿਆ ਕਰਕੇ ਦੱਸਿਆ ਗਿਆ। ਸੂਫ਼ੀ ਗਾਇਕ ਦੇਵ ਦਿਲਬਰ ਵਲੋਂ ਇਸ ਮੌਕੇ ਪੰਜਾਬੀ ਦੇ ਇਸ ਉਚ ਕੋਟੀ ਕਵਿਤਾ ਸੰਗ੍ਰਹਿ ਨਾਨਕਾਇਣ ਨੂੰ ਅਪਣੀ ਸੁਰੀਲੀ ਅਵਾਜ਼ ਵਿੱਚ ਗਾਇਆ ਗਿਆ। ਇਸ ਮੌਕੇ ਇਸ ਮਹਾਂਕਾਵਿ ਦੀ ਸ਼ਬਦ ਦਰ ਸ਼ਬਦ ਵਿਆਖਿਆ ਸੁਰਜੀਤ ਪਾਤਰ ਵਲੋਂ ਕਰਕੇ ਸਰੋਤਿਆਂ ਨੂੰ ਸਮਝਾਇਆ ਗਿਆ।

ਇਸ ਮੌਕੇ ਬੋਲਦਿਆਂ ਸ੍ਰੀ ਪਾਤਰ ਨੇ ਦੱਸਿਆ ਕਿ ਇਹ ਮਹਾਂਕਾਵਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫ਼ਲਸਫੇ ਦਾ ਉਤੱਮ ਸੰਗ੍ਰਹਿ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਸਭ ਲਈ ਬਣੇ ਮਾਣ ਵਾਲੀ ਗੱਲ ਹੈ ਕਿ ਅਸੀਂ ਇਸ ਮੌਕੇ ਇਸ ਸਮਾਗਮ ਵਿੱਚ ਸ਼ਾਮਿਲ ਹੋਏ ਹਾਂ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੱਚਾ ਸਜਦਾ ਹਨ।

ਸ੍ਰੀ ਪਾਤਰ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਸਮਾਜ ਸੁਧਾਰਕ ਅਤੇ ਰੂਹਾਨੀਅਤ ਪੈਗੰਬਰ ਸਨ ਜਿਨਾਂ ਨੇ ਅਪਣੀ ਸਾਰੀ ਜਿੰਦਗੀ ਪਿਆਰ, ਦਇਆ, ਅਹਿੰਸਾ, ਭਰਾਤਰੀ ਪਿਆਰ ਦੇ ਸੁਨੇਹੇ ਦਾ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਜਾਤ-ਪਾਤ, ਝੂਠ ਅਤੇ ਅਨੇਕਾਂ ਸਮਾਜਿਕ ਬੁਰਾਈਆਂ ਦਾ ਵਿਰੋਧ ਕੀਤਾ ਗਿਆ ਅਤੇ ਉਹ ਜਾਤ-ਪਾਤ ਰਹਿਤ ਸਮਾਜ ਦੀ ਸਿਰਜਣਾ ਦੇ ਪੱਖ ਵਿੱਚ ਸਨ। ਸ੍ਰੀ ਪਾਤਰ ਨੇ ਅੱਗੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਸਮਾਜਿਕ ਬਰਾਬਰਤਾ ਲਿਆਉਣ ਲਈ ‘ਸੰਗਤ ਅਤੇ ਪੰਗਤ’ ਦੇ ਸਿਧਾਂਤ ’ਤੇ ਢੱਟ ਕੇ ਪਹਿਰਾ ਦਿੱਤਾ ਗਿਆ ਜਿਸ ਨਾਲ ਸਮਾਜ ਵਿਚੋਂ ਸਮਾਜਿਕ ਬੁਰਾਈਆਂ ਦਾ ਖਾਤਮਾ ਕੀਤਾ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਪ੍ਰਿੰਸੀਪਲ ਡਾ.ਆਤਿਮਾ ਸ਼ਰਮਾ ਦਿਵੈਦੀ ਅਤੇ ਪ੍ਰਸਿੱਧ ਜਰਨਾਲਿਸ਼ਟ ਸ੍ਰੀ ਲਖਵਿੰਦਰ ਸਿੰਘ ਜੌਹਲ ਵਲੋਂ ਸ੍ਰੀ ਸੁਰਜੀਤ ਪਾਤਰ ਦਾ ਕਾਲਜ ਵਿਖੇ ਆਉਣ ’ਤੇ ਸਵਾਗਤ ਕੀਤਾ ਗਿਆ।

Share News / Article

Yes Punjab - TOP STORIES