ਕੇਹਰ ਸਿੰਘ ਨੇ ਕਿਹਾ ਤਰਲੋਕ ਸੋਂਹ ਨੂੰ, ਵਕਤ ਕੱਟਣ ਨੂੰ ਛੇੜ ਕੋਈ ਗੱਲ ਬੇਲੀ

ਅੱਜ-ਨਾਮਾ

ਕੇਹਰ ਸਿੰਘ ਨੇ ਕਿਹਾ ਤਰਲੋਕ ਸੋਂਹ ਨੂੰ,
ਵਕਤ ਕੱਟਣ ਨੂੰ ਛੇੜ ਕੋਈ ਗੱਲ ਬੇਲੀ।

ਲਾਈਏ ਰੇਡੀਓ, ਟੀ ਵੀ ਤਾਂ ਬੱਸ ਓਥੇ,
ਹੁੰਦੀ ਕਰੋਨਾ ਦੀ ਗੱਲ ਰਹੀ ਚੱਲ ਬੇਲੀ।

ਸੁਣ ਕੇ ਚਰਚਾ ਕਰੋਨਾ ਦੀ ਦਿਨੇ ਰਾਤੀਂ,
ਸਾਡੀ ਨੀਂਦ ਵੀ ਲਈ ਇਸ ਮੱਲ ਬੇਲੀ।

ਗਿਣਤੀ ਮੌਤਾਂ ਦੀ ਨਿਰੀ ਹੈ ਹੋਈ ਜਾਂਦੀ,
ਕੋਈ ਨਾ ਨਿਕਲਦਾ ਏਸ ਦਾ ਹੱਲ ਬੇਲੀ।

ਅੱਗੋਂ ਕਿਹਾ ਤਰਲੋਕ ਸੋਂਹ ਸੁਣੀਂ ਮਿੱਤਰ,
ਇਨ੍ਹਾਂ ਗੱਲਾਂ ਨਾਲ ਦਿਲ ਨਾ ਢਾਹੀਦਾ ਈ।

ਪੈਣਾ ਈ ਲੱਭ ਇਸ ਰੋਗ ਦਾ ਹੱਲ ਭਾਈ,
ਥੋੜ੍ਹਾ ਵਕਤ ਹੀ ਖੋਜ ਲਈ ਚਾਹੀਦਾ ਈ।

-ਤੀਸ ਮਾਰ ਖਾਂ
ਅਪ੍ਰੈਲ 10, 2020


ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


Share News / Article

Yes Punjab - TOP STORIES