Saturday, February 27, 2021
ssb ad

Markfed Sohna New

Verka Ice Cream

Innocent Hearts INNOKIDS Banner

ਕੇਸਰੀ ਨਿਸ਼ਾਨ ਮਾਣ ਦਾ ਪ੍ਰਤੀਕ, ਅੰਦੋਲਨ ਨੂੰ ਦਬਾਵੇ ਨਾ ਕੇਂਦਰ: ਅਕਾਲੀ ਦਲ ਕਰੇਗਾ ਰਾਸ਼ਟਰਪਤੀ ਦੇ ਭਾਸ਼ਣ ਦਾ ਬਾਈਕਾਟ

- Advertisement -

ਯੈੱਸ ਪੰਜਾਬ
ਚੰਡੀਗੜ੍ਹ, 28 ਜਨਵਰੀ, 2021:
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਐਲਾਨ ਕੀਤਾ ਕਿ ਉਹ ਕੇਂਦਰ ਸਰਕਾਰ ਵੱਲੋਂ ਤਿੰਨੇ ਖੇਤੀ ਕਾਨੂੰਨਾਂ ਦੇ ਮਾਮਲੇ ਵਿਚ ਅਪਣਾਏ ਗਏ ਅੜਬ ਸਟੈਂਡ ਦੇ ਖਿਲਾਫ ਰੋਸ ਪ੍ਰਗਟ ਕਰਨ ਲਈ ਸੰਸਦ ਵਿਚ ਰਾਸ਼ਟਰਪਤੀ ਦੇ ਭਾਸ਼ਣ ਦਾ ਬਾਈਕਾਟ ਕਰੇਗਾ ਤੇ ਪਾਰਟੀ ਨੇ ਕੱਲ੍ਹ ਸ਼ੁਰੂ ਹੋ ਰਹੇ ਸਾਂਝੇ ਇਜਲਾਸ ਦਾ ਬਾਈਕਾਟ ਕਰਨ ਲਈ ਅਕਾਲੀ ਦਲ ਨਾਲ ਇਕਜੁੱਟਤਾ ਪ੍ਰਗਟਾਉਣ ’ਤੇ ਹਮਖਿਲਾਲੀ ਪਾਰਟੀਆਂ ਦਾ ਧੰਨਵਾਦ ਕੀਤਾ।

ਪਾਰਟੀ ਦੇ ਸੀਨੀਅਰ ਆਗੂ ਮੈਂਬਰ ਪਾਰਲੀਮੈਂਟ ਬਲਵਿੰਦਰ ਸਿੰਘ ਭੁੰਦੜ ਤੇ ਨਰੇਸ਼ ਗੁਜਰਾਲ ਅਤੇ ਸੀਨੀਅਰ ਨੇਤਾ ਪ੍ਰੋ. Êਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ। ਉਹਨਾਂ ਕਿਹਾ ਕਿ ਅਸੀਂ ਹਮੇਸ਼ਾ ਕਿਸਾਨ ਭਾਈਚਾਰੇ ਦੇ ਹੱਕਾਂ ਲਈ ਡਟੇ ਹਾਂ।

ਮੌਜੂਦਾ ਹਾਲਾਤ ਵਿਚ ਜਦੋਂ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਤਕਲੀਫਾਂ ਵੇਖ ਕੇ ਵੀ ਟਸ ਤੋਂ ਮਸ ਨਹੀਂ ਹੋਈ, ਉਦੋਂ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੇ ਲਈ ਰਾਸ਼ਟਰਪਤੀ ਦੇ ਭਾਸ਼ਣ ਮੌਕੇ ਹਾਜ਼ਰ ਰਹਿਣ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਤੇ ਇਸ ਲਈ ਅਸੀਂ ਇਸਦਾ ਬਾਈਕਾਟ ਕਰਾਂਗੇ।

ਖਤੇੀ ਕਾਨੂੰਨਾਂ ਨੁੰ ਮੌਜੂਦਾ ਦਿਨ ਦਾ ਸਭ ਤੋਂ ਵੱਡਾ ਖ਼ਤਰਾ ਕਰਾਰ ਦਿੰਦਿਆਂ ਸੀਨੀਅਰ ਆਗੂਆਂ ਨੇ ਕਿਹਾ ਕਿ ਖੇਤਰ ਦੇ ਸਭ ਤੋਂ ਵੱਡੇ ਆਗੂ ਭਾਵੇਂ ਉਹ ਚੌਧਰੀ ਛੋਟੂ ਰਾਮ, ਚੌਧਰੀ ਚਰਨ ਸਿੰਘ ਜਾਂ ਪ੍ਰਕਾਸ਼ ਸਿੰਘ ਬਾਦਲ ਹੋਣ, ਇਹ ਹਮੇਸ਼ਾ ਕਿਸਾਨਾਂ ਦੇ ਹੱਕ ਵਿਚ ਡਟੇ ਹਨ ਅਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਾ ਸਿਰਫ ਕਿਸਾਨ ਅੰਦੋਲਨ ਦੀ ਹਮਾਇਤ ਕਰਦਾ ਰਹੇਗਾ ਬਲਕਿ ਇਹ ਵੀ ਯਕੀਨੀ ਬਣਾਏਗਾ ਕਿ ਇਸਦੀ ਜਿੱਤ ਹੋਵੇ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਇਸਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਹਮ ਖਿਆਲੀ ਪਾਰਟੀਆਂ ਦੇ ਸੀਨੀਅਰ ਆਗੂਆਂ ਨਾਲ ਰਾਬਤਾ ਕਾਇਮ ਕੀਤਾ ਹੈ। ਉਹਨਾਂ ਕਿਹਾ ਕਿ ਅਸੀਂ ਤ੍ਰਿਣਾਮੂਲ ਕਾਂਗਰਸ, ਡੀ ਐਮ ਕੇ ਤੇਸ਼ਿਵ ਸੈਨਾ ਤੇ ਹੋਰਨਾਂ ਦੇ ਸੰਪਰਕ ਵਿਚ ਹਾਂ।

ਅਸੀਂ ਮਹਿਸੂਸ ਕਰਦੇ ਹਾਂ ਕਿ ਖੇਤੀ ਕਾਨੂੰਨ ਜੋ ਸੰਸਦ ਵਿਚ ਧੱਕੇ ਨਾਲ ਪਾਸ ਕਰਵਾਏ ਗਏ, ਨਾ ਸਿਰਫ ਗੈਰ ਸੰਵਿਧਾਨਕ ਹਨ ਬਲਕਿ ਲੋਕ ਵਿਰੋਧੀ ਹਨ। ਉਹਨਾਂ ਕਿਹਾ ਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਕੇਂਦਰ ਸਰਕਾਰ ਰਾਜ ਸੂਚੀ ਦੇ ਵਿਸ਼ੇ ’ਤੇ ਕਾਨੁੰਨ ਬਣਾ ਕੇ ਰਾਜਾਂ ਦੇ ਅਧਿਕਾਰਾਂ ’ਤੇ ਡਾਕਾ ਮਾਰ ਰਹੀ ਹੈ।

ਪ੍ਰੋ. ਚੰਦੂਮਾਜਰਾ ਨੇ ਜ਼ੋਰ ਦੇ ਕੇ ਕਿਹਾ ਕਿ ਕੇਸਰੀ ਨਿਸ਼ਾਨ ਜਿਸਨੂੰ ਬਦਨਾਮੀ ਕਰਨ ਵਾਸਤੇ ਵਰਤਿਆ ਜਾ ਰਿਹਾ ਹੈ, ਅਸਲ ਵਿਚ ਮਾਣ ਤੇ ਸਤਿਕਾਰ ਦਾ ਪ੍ਰਤੀਕ ਹੈ ਤੇ ਹਮੇਸ਼ਾ ਤੇ ਆਜ਼ਾਦੀ ਤੋਂ ਵੀ ਕਿਤੇ ਪਹਿਲਾਂ ਤੋਂ ਅਜਿਹਾ ਹੈ। ਉਹਨਾਂ ਕਿਹਾ ਕਿ ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਕਿਸਾਨ ਅੰਦੋਲਨ ਕਿਸੇ ਵਿਸ਼ੇਸ਼ ਵਰਗ ਜਾਂ ਕਿਸੇ ਇਕ ਧਰਮ ਦੀ ਲੜਾਈ ਨਹੀਂ ਬਲਕਿ ਲੋਕਾਂ ਦੀ ਹੱਕਾਂ ਵਾਸਤੇ ਲੜਾਈ ਹੈ। ਉਹਨਾਂ ਕਿਹਾ ਕਿ ਅਸੀਂ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਸ ਸੱਚਾਈ ਨੂੰ ਪ੍ਰਵਾਨ ਕਰੇ ਅਤੇ ਹੰਕਾਰੀ ਤੇ ਅੜਬ ਰਵੱਈਆ ਨਾ ਅਪਣਾਏ ਤੇ ਤਿੰਨ ਖੇਤੀ ਕਾਨੂੰਨਾਂ ਨੂੰ ਤੁਰੰਤ ਖਾਰਜ ਕਰੇ।

ਸੀਨੀਅਰ ਆਗੂਆਂ ਜਿਹਨਾ ਵਿਚ ਸ੍ਰੀ ਭੂੰਦੜ ਤੇ ਸ੍ਰੀਗੁਜਰਾਲ ਵੀ ਸ਼ਾਮਲ ਸਨ, ਨੇ ਜ਼ੋਰ ਦੇ ਕੇ ਕਿਹਾÇ ਕ ਕੇਂਦਰ ਸਰਕਾਰ ਨੂੰ ਕਿਸਾਨ ਅੰਦੋਲਨ ਨੁੰ ਦਬਾਉਣ ਲਈ ਧੱਕੇਸ਼ਾਹੀ ਦੇ ਤਰੀਕਿਆਂ ਦੀ ਵਰਤੋਂ ਕਰ ਕੇ ਸ਼ਾਂਤੀਪੂਰਨ ਮਾਹੌਲ ਖਰਾਬ ਨਹੀਂ ਕਰਨਾ ਚਾਹੀਦਾ। ਉਹਨਾਂ ਕਿਹਾ ਕਿ ਬਜਾਏ ਅਜਿਹਾ ਕਰਨ ਦੇ, ਕੇਂਦਰ ਸਰਕਾਰ ਨੂੰ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਮੁੜ ਸ਼ੁਰੂ ਕਰਨੀ ਚਾਹੀਦੀ ਹੈ ਤੇ ਆਈ ਖੜੋਤ ਖਤਮ ਕਰਨੀ ਚਾਹੀਦੀ ਹੈ।

ਇਸ ਦੌਰਾਨ ਇਹਨਾਂ ਆਗੂਆਂ ਨੇ ਕਿਹਾÇ ਕ ਕਿਸਾਨਾਂ ਨੂੰ ਗਣਤੰਤਰ ਦਿਵਸ ਮੌਕੇ ਸ਼ਾਂਤੀਪੂਰਨ ਮਾਰਚ ਕੱਢਣ ਦਾ ਪੂਰਾ ਹੱਕ ਹੈ ਤੇ ਕਿਹਾ ਕਿ ਕੁਝ ਅਣਸੁਖਾਵੀਂਆਂ ਘਟਨਾਵਾਂ ਜੋ ਵਾਪਰੀਆਂ, ਅਸਲ ਵਿਚ ਟਰੈਕਟਰ ਮਾਰਚ ਲਈ ਪ੍ਰਵਾਨਗੀਆਂ ਦੇਣ ਤੇ ਰੂਟ ਦਾ ਫੈਸਲਾ ਕਰਨ ਵਿਚ ਦੇਰੀ ਕਾਰਨ ਵੀ ਵਾਪਰੀਆਂ ਹਨ।

ਉਹਨਾਂ ਕਿਹਾ ਕਿ ਜੋ ਵੀ ਹੋਇਆ, ਉਹ ਮੰਦਭਾਗਾ ਹੈ ਪਰ ਸਰਕਾਰ ਨੂੰ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਦੇ ਹੁਕਮ ਦੇਣੇ ਚਾਹੀਦੇ ਹਨ ਤਾਂ ਜੋ ਇਹ ਪਤਾ ਲੱਗ ਸਕੇ ਕਿ ਇਹਨਾਂ ਘਟਨਾਵਾਂ ਲਈ ਕੌਣ ਜ਼ਿੰਮੇਵਾਰ ਹੈ। ਇਹਨਾਂ ਆਗੂਆਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਸਲਾਹ ਦਿੱਤੀ ਕਿ ਉਹ ਉਸਾਰੂ ਭੁਮਿਕਾ ਅਦਾ ਕਰਨ ਅਤੇ ਕਿਸਾਨਾਂ ਦੇ ਇਸ ਸੰਕਟ ਦੇ ਸਮੇਂ ਵਿਚ ਸਿਆਣਪ ਨਾਲ ਕੰਮ ਲੈਣ ਤੇ ਦੂਸ਼ਣਬਾਜ਼ੀ ਦੀ ਸਿਆਸਤ ਨਾ ਕਰਨ।

ਸ੍ਰੀ ਨਰੇਸ਼ ਗੁਜਰਾਲ ਨੇ ਇਹ ਵੀ ਦੱਸਿਆ ਕਿ ਕਿਵੇਂ ਸਾਬਕਾ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਮੰਤਰੀ ਮੰਡਲ ਵਿਚ ਇਹਨਾਂ ਕਾਨੂੰਨਾਂ ਬਾਰੇ ਇਤਰਾਜ਼ ਉਠਾਇਆ ਸੀ ਤੇ ਕਿਵੇਂ ਉਹਨਾਂ ਨੇ ਇਹ ਮਾਮਲਾ ਸਰਕਾਰ ਕੋਲ ਉਠਾ ਕੇ ਕਿਸਾਨਾਂ ਦੀਆਂ ਚਿੰਤਾਵਾਂ ਦੂਰ ਕਰਨ ਦੀ ਗੱਲ ਕੀਤੀ ਸੀ।

ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਹ ਆਖਿਆ ਸੀ ਕਿ ਇਹ ਬਿੱਲ ਹਾਲੇ ਟਾਲੇ ਜਾਣ ਤੇ ਮਾਮਲਾ ਸਲੈਕਟ ਕਮੇਟੀ ਹਵਾਲੇ ਕੀਤਾ ਜਾਵੇ ਤਾਂ ਜੋ ਜਿਹਨਾਂ ਦੇ ਹਿੱਤ ਪ੍ਰਭਾਵਤ ਹੋ ਰਹੇ ਹਨ, ਉਹਨਾ ਨਾਲ ਰਾਇ ਮਸ਼ਵਰਾ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਕੇਂਦਰ ਸਰਕਾਰ ਹੁਣ ਕਿਸਾਨਾਂ ਨੂੰ ਡੇਢ ਸਾਲ ਵਾਸਤੇ ਮੁਅੱਤਲ ਕਰਨ ਲਈਰਾਜ਼ੀ ਹੋ ਗਈ ਪਰ ਇਹਨਾਂ ਬਿੱਲਾਂ ਨੂੰ ਧੱਕੇ ਨਾਲ ਸੰਸਦ ਵਿਚ ਪਾਸ ਕਰਵਾਇਆ।

- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -Bibi Jagir Kaur Guru Gobind Singh Prakash Purab Banner

Stay Connected

20,442FansLike
112,826FollowersFollow

ENTERTAINMENT

Sonakshi Sinha: We’re all sheltered by mother nature

Mumbai, Feb 27, 2021- Sonakshi Sinha took out time on Saturday to reconnect with Mother Nature. "If you really think about it... we're all sheltered. By...

Bigg Boss 14 - The Latest

National

GLOBAL

OPINION

Farmers Protest againt Farm Laws in Delhi

All India Kisan Agitation against 3 Farm Laws & the deadlock – by KS Chawla

Almost three months have passed since the 41 kisan unions of the country have launched agitation against the three farm laws passed by the...
amarinder jakhar

Congress captures Urban Bodies in Punjab leaving others far behind – by KS Chawla

The Congress Government led by Amarinder Singh has captured the Local Bodies in the elections to the eight Municipal Corporations and 109 Municipal Councils...
PPF Public Provident Fund

How to Calculate Interest on PPF balance?

Wondering about the process of calculating interest on PPF balance? PPF (Public Provident Fund) is one of the most popular choices for investors which...

SPORTS

Health & Fitness

Alzheimer

Aerobic may help slow memory loss for Alzheimer’s dementia patients

New York, Feb 27, 2021- Aerobic exercise may help slow memory loss for older adults living with Alzheimer's dementia, says a new research. The findings indicates that a six-month aerobic exercise intervention significantly reduced cognitive decline in comparison to the natural course of changes for Alzheimer's dementia. However, the researchers didn't find a superior effect of aerobic exercise to stretching. "Aerobic exercise has...

Gadgets & Tech

error: Content is protected !!