24.1 C
Delhi
Sunday, April 14, 2024
spot_img
spot_img

ਕੁੱਤੇ ਨੂੰ ਬਚਾਉਂਦੇ ਹੋਏ 40 ਸਾਲਾ ਮਰਚੈਂਟ ਨੇਵੀ ਅਫ਼ਸਰ ਭਾਖ਼ੜਾ ਨਹਿਰ ਵਿੱਚ ਡੁੱਬਿਆ

ਯੈੱਸ ਪੰਜਾਬ
ਮੋਰਿੰਡਾ, 3 ਜਨਵਰੀ, 2023:
ਮੋਰਿੰਡਾ ਵਿੱਚ ਮੋਹਾਲੀ ਦੇ ਰਹਿਣ ਵਾਲੇ ਇਕ ਮਰਚੈਂਟ ਨੇਵੀ ਅਫ਼ਸਰ ਅਤੇ ਉਸਦੇ ਪਰਿਵਾਰ ਨਾਲ ਅਣਹੋਣੀ ਵਾਪਰਣ ਦੀ ਖ਼ਬਰ ਮਿਲੀ ਹੈ।

ਆਪਣੇ ਘਰ ਰੱਖੇ ਕੁੱਤੇ ਦੇ ਨਾਲ ਭਾਖ਼ੜਾ ਨਹਿਰ ਦੇ ਕੰਢੇ ਸੈਰ ਕਰ ਰਹੇ ਮੋਹਾਲੀ ਦੇ ਰਹਿਣ ਵਾਲੇ ਇਸ 40 ਸਾਲਾ ਮਰਚੈਂਟ ਨੇਵੀ ਅਫ਼ਸਰ ਦੇ ਨਹਿਰ ਵਿੱਚ ਡੁੱਬ ਜਾਣ ਦੀ ਖ਼ਬਰ ਹੈ।

ਮਰਚੈਂਟ ਨੇਵੀ ਅਫ਼ਸਰ ਰਮਨਦੀਪ ਸਿੰਘ ਦੇ ਭਰਾ ਅਤੇ ਨੇਵੀ ਵਿੱਚ ਕੈਪਟਨ ਦੇ ਅਹੁਦੇ ’ਤੇ ਤਾਇਨਾਤ ਜੈ ਵੀਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦਾ ਭਰਾ ਆਪਣੇ ਪਰਿਵਾਰ ਨਾਲ ਪਿਕਨਿਕ ਮਨਾਉਣ ਗਿਆ ਸੀ ਅਤੇ ਜਦ ਉਹ ਮੋਰਿੰਡਾ ਵਿਖ਼ੇ ਭਾਖ਼ੜਾ ਨਹਿਰ ਕੰਢੇ ਸੈਰ ਕਰ ਰਹੇ ਸਨ ਤਾਂ ਅਚਾਨਕ ਉਨ੍ਹਾਂ ਦੇ ਨਾਲ ਗਿਆ ਉਨ੍ਹਾਂ ਦਾ ‘ਪੈੱਟ’ ਕੁੱਤਾ ਨਹਿਰ ਵਿੱਚ ਜਾ ਡਿੱਗਾ ਜਿਸਨੂੰ ਬਚਾਉਣ ਲਈ ਰਮਨਦੀਪ ਸਿੰਘ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ।

ਇਸ ਦੌਰਾਨ ਨੇੜਲੇ ਕੁਝ ਲੋਕਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਕੁੱਤੇ ਨੂੰ ਤਾਂ ਬਚਾ ਲਿਆ ਗਿਆ ਪਰ ਰਮਨਦੀਪ ਸਿੰਘ ਦਾ ਕੁਝ ਥਹੁ ਪਤਾ ਨਹੀਂ ਲੱਗਾ।

ਐੱਸ.ਐੱਸ.ਪੀ. ਸ੍ਰੀ ਵਿਵੇਕਸ਼ੀਲ ਸੋਨੀ ਅਨੁਸਾਰ ਹੋਰਨਾਂ ਤੋਂ ਇਲਾਵਾ ਐਨ.ਡੀ.ਆਰ.ਐਫ. ਦੀਆਂ ਟੀਮਾਂ ਨੂੰ ਵੀ ਰਮਨਦੀਪ ਸਿੰਘ ਦੀ ਭਾਲ ਵਿੱਚ ਲਾਇਆ ਗਿਆ ਹੈ ਪਰ ਅਜੇ ਤਕ ਕੋਈ ਸਫ਼ਲਤਾ ਨਹੀਂ ਮਿਲੀ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION