ਕੁਮਾਰਾਸਵਾਮੀ ਦੀ ਗਈ ਸਰਕਾਰ ਬੇਲੀ, ਯੇਦੀਯੁਰੱਪਾ ਈ ਹੋਇਆ ਤਿਆਰ ਬੇਲੀ

ਅੱਜ-ਨਾਮਾ

ਕੁਮਾਰਾਸਵਾਮੀ ਦੀ ਗਈ ਸਰਕਾਰ ਬੇਲੀ,
ਯੇਦੀਯੁਰੱਪਾ ਈ ਹੋਇਆ ਤਿਆਰ ਬੇਲੀ।

ਆ ਗਏ ਬਾਰਾਂ ਜਦ ਟੁੱਟ ਕੇ ਕਾਂਗਰਸੀਏ,
ਜਨਤਾ ਦਲੀਏ ਵੀ ਆਏ ਸੀ ਚਾਰ ਬੇਲੀ।

ਚੋਣਾਂ ਵਕਤ ਨਹੀਂ ਬਣੀ ਕੁਝ ਗੱਲ ਹੈਸੀ,
ਚੋਣਾਂ ਬਿਨਾਂ ਫਿਰ ਮਾਰ ਲਈ ਮਾਰ ਬੇਲੀ।

ਥੈਲੀਸ਼ਾਹਾਂ ਦੀ ਮਿਲੀ ਆ ਮਦਦ ਲੱਗਦੀ,
ਹੋ ਗਿਆ ਨਿੱਤ ਦਾ ਇਹੀ ਵਿਹਾਰ ਬੇਲੀ।

ਲੋਕਤੰਤਰ ਤਾਂ ਰਹਿ ਗਿਆ ਨਾਂਅ ਖਾਤਰ,
ਚਲੰਤ ਮੰਡੀ ਦਾ ਰੂਪ ਗਿਆ ਧਾਰ ਬੇਲੀ।

ਲਕਸ਼ਮੀ ਮਾਈ ਦੀ ਪੂਜਾ ਹੈ ਹੋਈ ਭਾਰੂ,
ਬਣਦੀ ਉੱਲੂ ਦੀ ਜਿਹੜੀ ਸਵਾਰ ਬੇਲੀ।

-ਤੀਸ ਮਾਰ ਖਾਂ

ਜੁਲਾਈ 25 2019 –

Share News / Article

Yes Punjab - TOP STORIES