36.1 C
Delhi
Friday, March 29, 2024
spot_img
spot_img

ਕੀ ‘ਜਗਤ ਗੁਰੂ’ ਲਈ 550 ਕਰੋੜ ਰੁਪਏ ਵੀ ਨਹੀਂ ਦੇ ਸਕਦੀ ਮੋਦੀ ਸਰਕਾਰ: ਭਗਵੰਤ ਮਾਨ

ਚੰਡੀਗੜ੍ਹ , 10 ਜੁਲਾਈ, 2019 –
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਲਈ ਕੇਂਦਰ ਦੀ ਮੋਦੀ ਸਰਕਾਰ ਕੋਲੋਂ 550 ਕਰੋੜ ਰੁਪਏ ਦੇ ਵਿਸ਼ੇਸ਼ ਫ਼ੰਡ ਦੀ ਮੰਗ ਕੀਤੀ ਹੈ।

ਪਾਰਟੀ ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਦੁਨੀਆ ਭਰ ‘ਚ ਵੱਸਦੀ ਨਾਨਕ ਨਾਮ ਲੇਵਾ ਸੰਗਤ ਕਿੰਨਾ ਮਾਣ ਮਹਿਸੂਸ ਕਰਦੀ ਜੇਕਰ ਮੋਦੀ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਲਈ ਆਪਣੇ ਬਜਟ ‘ਚ 550 ਕਰੋੜ ਰੁਪਏ ਉਚੇਚੇ ਤੌਰ ‘ਤੇ ਰਾਖਵੇਂ ਰੱਖ ਕੇ ‘ਸਰਬੱਤ ਦੇ ਭਲੇ’ ਦਾ ਵਿਸ਼ਵ ਵਿਆਪੀ ਸੰਦੇਸ਼ ਦੇਣ ਵਾਲੇ ‘ਜਗਤ ਗੁਰੂ’ ਨੂੰ ਨਤਮਸਤਕ ਹੁੰਦੀ, ਪਰੰਤੂ ਹੈਰਾਨ ਦੀ ਗੱਲ ਹੈ ਕਿ ਭਾਜਪਾ ਲੀਡਰਸ਼ਿਪ ਤਾਂ ਛੱਡੋ ਖ਼ੁਦ ਨੂੰ ਪੰਥ ਦਾ ਝੰਡਾ ਬਰਦਾਰ ਕਹਾਉਣ ਵਾਲੇ ਬਾਦਲ ਪਰਿਵਾਰ ਦੇ ਦੋਨੋਂ ਮੈਂਬਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਕੇਂਦਰ ਸਰਕਾਰ ਦਾ ਖ਼ੁਦ ਹਿੱਸਾ ਹਨ ਅਤੇ ਜਦੋਂ ਵਿੱਤ ਮੰਤਰੀ ਬਜਟ ਪੇਸ਼ ਕਰ ਰਹੇ ਸਨ ਤਾਂ ਸਦਨ ‘ਚ ਮੌਜੂਦ ਸਨ, ਪਰੰਤੂ ਦੋਵਾਂ ਨੇ ਬਜਟ ‘ਚ ਪੰਜਾਬ ਨਾਲ ਹੋਏ ਪੱਖਪਾਤ ‘ਤੇ ਤਾਂ ਕੀ ਬੋਲਣਾ ਸੀ, ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਵਿਸ਼ੇਸ਼ ਬਜਟ ਲਈ ਮੂੰਹ ਤੱਕ ਨਹੀਂ ਖੋਲ੍ਹਿਆ।

ਮਾਨ ਨੇ ਦੱਸਿਆ ਕਿ ਜਦ ਉਨ੍ਹਾਂ ਸੰਸਦ ‘ਚ ਇਹ ਮੁੱਦਾ ਉਠਾਇਆ ਅਤੇ ਘੱਟੋ-ਘੱਟ 550 ਕਰੋੜ ਰੁਪਏ ਦੀ ਮੰਗ ਉਠਾਈ ਤਾਂ ਵੀ ਬਾਦਲਾਂ ਨੇ ਇਸ ਮੰਗ ਦੀ ਤਾਕੀਦ ਕਰਨਾ ਮੁਨਾਸਿਫ ਨਹੀਂ ਸਮਝਿਆ। ਸੁਖਬੀਰ ਸਿੰਘ ਬਾਦਲ ਨੇ ਆਪਣੇ ਪਲੇਠੇ ਭਾਸ਼ਣ ‘ਚ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਇਸ ਲਈ ਵਿਸ਼ੇਸ਼ ਫ਼ੰਡ ਦਾ ਜ਼ਿਕਰ ਤੱਕ ਨਹੀਂ ਕੀਤਾ।

ਭਗਵੰਤ ਮਾਨ ਨੇ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਬਜਟ ‘ਚ ਵਿਸ਼ੇਸ਼ ਪ੍ਰਵਧਾਨ ਕਰਕੇ ਪ੍ਰਕਾਸ਼ ਪੁਰਬ ਲਈ 550 ਕਰੋੜ ਰੁਪਏ ਤੁਰੰਤ ਐਲਾਨੇ ਜਾਣ, ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਸਿਰਫ਼ ਸਿੱਖਾਂ ਦੇ ਗੁਰੂ ਨਹੀਂ ਸਨ, ਸਗੋਂ ਉਹ ਸਾਰੇ ਫ਼ਿਰਕਿਆਂ ਦੇ ਸਾਂਝੇ ਗੁਰੂ ਸਨ।

ਮੋਦੀ ਸਰਕਾਰ ਦੇ ਅਜਿਹੇ ਫ਼ੈਸਲੇ ਨਾਲ ਪੂਰੀ ਦੁਨੀਆ ‘ਚ ਵੱਸਦੀ ਨਾਨਕ ਨਾਮ ਲੇਵਾ ਸੰਗਤ ਦਾ ਮਾਣ ਵਧੇਗਾ ਅਤੇ ਉਹ ਆਪਣੇ ਆਪਣੇ ਦੇਸ਼ਾਂ ਦੀਆਂ ਸਰਕਾਰਾਂ ‘ਤੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਕੁੱਝ ਨਾ ਕੁੱਝ ਕਰਵਾ ਸਕਣਗੇ।

ਭਗਵੰਤ ਮਾਨ ਨੇ ਨਾਲ ਹੀ ਕਿਹਾ ਕਿ ਹਾਲਾਂਕਿ ਨਾਨਕ ਲੇਵਾ ਸੰਗਤ ਸਰਕਾਰੀ ਫ਼ੰਡਾਂ ਦੀ ਮੁਥਾਜ ਨਹੀਂ ਹੈ, ਪਰੰਤੂ ਇਹ ਸਾਡੀ ਸਾਰੇ ਸਿਆਸਤਦਾਨਾਂ ਅਤੇ ਸੱਤਾਧਾਰੀ ਧਿਰਾਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਵਿਸ਼ੇਸ਼ ਵਰ੍ਹੇ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਉਚੇਚੇ ਤੌਰ ‘ਤੇ ਨਤਮਸਤਕ ਹੋ ਕੇ ਉਨ੍ਹਾਂ ਦੇ ‘ਸਰਬੱਤ ਦੇ ਭਲੇ’ ਦੇ ਸੰਦੇਸ਼ ਨੂੰ ਦੁਨੀਆ ਦੇ ਹਰੇਕ ਮੁਲਕ ਅਤੇ ਕੋਨੇ ਤੱਕ ਪਹੁੰਚਾਇਆ ਜਾਵੇ।

ਮਾਨ ਮੁਤਾਬਿਕ ਉਨ੍ਹਾਂ ਦੀ ਮੰਗ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ 100 ਕਰੋੜ ਰੁਪਏ ਰੱਖੇ ਜਾਣ ਦੀਆਂ ਅਪੁਸ਼ਟ ਸੂਚਨਾਵਾਂ ਆਈਆਂ ਹਨ, ਪਰੰਤੂ ਇਹ ਰਾਸ਼ੀ ਨਾਕਾਫ਼ੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀਆਂ ਵਿਦੇਸ਼ ਯਾਤਰਾਵਾਂ ‘ਤੇ ਹਜ਼ਾਰਾਂ ਕਰੋੜ ਰੁਪਏ ਖ਼ਰਚ ਕਰਨ ਵਾਲੀ ਮੋਦੀ ਸਰਕਾਰ ਲਈ 550 ਕਰੋੜ ਰੁਪਏ ਦਾ ਬਜਟ ਕੁੱਝ ਵੀ ਨਹੀਂ, ਜਿਸਦਾ ਮੋਦੀ ਸਰਕਾਰ ਪ੍ਰਬੰਧ ਨਾ ਕਰ ਸਕਦੀ ਹੋਵੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION