Friday, December 8, 2023

ਵਾਹਿਗੁਰੂ

spot_img
spot_img
spot_img
spot_img

ਕੀਤੀ ਅੜੀ ਅਮਰਿੰਦਰ ਨੇ ਸਾਫ ਕਹਿੰਦੇ, ਕਰਨਾ ਲਾਗੂ ਨਹੀਂ ਨਵਾਂ ਕਾਨੂੰਨ ਮਿੱਤਰ

- Advertisement -

ਅੱਜ-ਨਾਮਾ

ਕੀਤੀ ਅੜੀ ਅਮਰਿੰਦਰ ਨੇ ਸਾਫ ਕਹਿੰਦੇ,
ਕਰਨਾ ਲਾਗੂ ਨਹੀਂ ਨਵਾਂ ਕਾਨੂੰਨ ਮਿੱਤਰ।

ਉਸ ਨੇ ਆਖਿਆ ਸਾਨੂੰ ਪ੍ਰਵਾਨ ਹੀ ਨਹੀਂ,
ਇਹਦੇ ਅੰਦਰਲਾ ਕੁੱਲ ਮਜ਼ਮੂਨ ਮਿੱਤਰ।

ਫਿਰਕੇਦਾਰੀ ਆ ਏਸ ਵਿੱਚ ਪਾਈ ਸਾਰੀ,
ਨਾਅਰੇ ਲੱਗੇ ਸਨ ਜਿੰਨੇ ਪਰਚੂਨ ਮਿੱਤਰ।

ਜਾਂਦੀ ਜਿੱਧਰ ਵੀ ਕੇਂਦਰ ਸਰਕਾਰ ਜਾਪੇ,
ਉੱਡਿਆ ਲੋਕਾਂ ਦਾ ਚੈਨ-ਸਕੂਨ ਮਿੱਤਰ।

ਓਧਰ ਮੋਦੀ ਦਾ ਚੇਲਾ ਹੈ ਪਿਆ ਕਹਿੰਦਾ,
ਰਾਜਾਂ ਕੋਲ ਨਾ ਰਿਹਾ ਕੋਈ ਰਾਹ ਮਿੱਤਰ।

ਲਾਗੂ ਕਰਨ ਲਈ ਕਰੂ ਮਜਬੂਰ ਕੇਂਦਰ,
ਰੋਟੀ ਛੱਡੋ ਜੀ ਲੰਘੂ ਨਹੀਂ ਚਾਹ ਮਿੱਤਰ।

-ਤੀਸ ਮਾਰ ਖਾਂ
ਜਨਵਰੀ 03, 2020

- Advertisement -

YES PUNJAB

Transfers, Postings, Promotions

spot_img
spot_img

Stay Connected

223,716FansLike
113,236FollowersFollow

ENTERTAINMENT

Punjab News

NRI - OCI

SPORTS

Health & Fitness

Gadgets & Tech