Monday, October 2, 2023

ਵਾਹਿਗੁਰੂ

spot_img
spot_img

ਕਿਸੇ ਨੌਜਵਾਨ ਕ੍ਰਿਸ਼ਮਾਈ ਆਗੂ ਨੂੰ ਹੀ ਸੌਂਪੀ ਜਾਵੇ ਕਾਂਗਰਸ ਪਾਰਟੀ ਦੀ ਕਮਾਨ: ਕੈਪਟਨ ਦਾ ‘ਵਰਕਿੰਗ ਕਮੇਟੀ’ ਨੂੰ ਸੁਝਾਅ

- Advertisement -

ਚੰਡੀਗੜ, 6 ਜੁਲਾਈ, 2019:
ਰਾਹੁਲ ਗਾਂਧੀ ਵੱਲੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਵਜੋਂ ਮੰਦਭਾਗਾ ਕਿਨਾਰਾ ਕਰ ਲੈਣ ਦੇ ਸੰਦਰਭ ਵਿੱਚ ਕਾਂਗਰਸ ਨੂੰ ਵਧੀਆ ਢੰਗ ਨਾਲ ਉਪਰ ਲੈਜਾਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨ ਆਗੂ ਦਾ ਸਮੱਰਥਨ ਕੀਤਾ ਹੈ।

ਦੇਸ਼ ਵਿੱਚ ਨੌਜਵਾਨਾਂ ਦੀ ਵਧ ਰਹੀ ਜਨਸੰਖਿਆ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਰਾਹੁਲ ਗਾਂਧੀ ਦੀ ਥਾਂ ’ਤੇ ਕਿਸੇ �ਿਸ਼ਮਈ ਨੌਜਵਾਨ ਆਗੂ ਨੂੰ ਲਿਆਉਣ ਦੀ ਕਾਂਗਰਸ ਵਰਕਿੰਗ ਕਮੇਟੀ ਨੂੰ ਅਪੀਲ ਕੀਤੀ ਹੈ ਜੋ ਸਮੁੱਚੇ ਭਾਰਤ ਵਿੱਚ ਆਪਣੀ ਅਪੀਲ ਅਤੇ ਹੇਠਲੇ ਪੱਧਰ ’ਤੇ ਮੌਜੂਦਗੀ ਨਾਲ ਲੋਕਾਂ ਵਿੱਚ ਉਤਸ਼ਾਹ ਭਰ ਸਕੇ।

ਮੁੱਖ ਮੰਤਰੀ ਨੇ ਕਿਹਾ ਕਿ ਰਾਹੁਲ ਨੇ ਪਾਰਟੀ ਨੂੰ ਹੋਰ ਉਚਾਈਆਂ ’ਤੇ ਲੈਜਾਣ ਲਈ ਯੂਵਾ ਲੀਡਰਸ਼ਿਪ ਨੂੰ ਰਾਹ ਦਿਖਾਇਆ ਹੈ। ਭਾਰਤ ਨੌਜਵਾਨਾਂ ਦੀ ਸੰਖਿਆ ਵਿੱਚ ਦੂਨੀਆ ’ਚ ਮੋਹਰੀ ਹੈ ਜਿਸ ਕਰਕੇ ਇਹ ਸੁਭਾਵਿਕ ਹੈ ਕਿ ਇਕ ਨੌਜਵਾਨ ਆਗੂ ਲੋਕਾਂ ਦੀਆਂ ਖਾਹਿਸ਼ਾਂ ਨੂੰ ਜ਼ਿਆਦਾ ਪ੍ਰਭਾਵੀ ਢੰਗ ਨਾਲ ਸਮਝ ਸਕਦਾ ਹੈ ਅਤੇ ਉਨਾਂ ਨੂੰ ਪ੍ਰਸਥਿਤਿਆ ਨਾਲ ਮੇਲ ਸਕਦਾ ਹੈ।

ਕੈਪਟਨ ਅਮਰਿੰਦਰ ਸਿੰਘ ਕਿਹਾ ਕਿ ਪਾਰਟੀ ਲੀਡਰਸ਼ਿਪ ਵਿੱਚ ਕਿਸੇ ਵੀ ਤਰਾਂ ਦੀ ਤਬਦੀਲੀ ਲਾਜ਼ਮੀ ਤੌਰ ’ਤੇ ਭਾਰਤ ਦੀ ਸਾਮਾਜਿਕ ਅਸਲੀਅਤ ਤੋਂ ਪ੍ਰਤੀਬਿੰਬਤ ਹੋਣੀ ਚਾਹੀਦੀ ਹੈ ਜਿਸ ਦੀ 65 ਫੀਸਦੀ ਜਨਸੰਖਿਆ 35 ਸਾਲ ਦੀ ਉਮਰ ਤੋਂ ਘੱਟ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਹੁਲ ਦਾ ਆਪਣੇ ਅਸਤੀਫੇ ’ਤੇ ਅੜੇ ਰਹਿਣ ਦਾ ਫੈਸਲਾ ਬਹੁਤ ਜ਼ਿਆਦਾ ਨਿਰਾਸ਼ਾਜਨਕ ਹੈ ਅਤੇ ਇਹ ਪਾਰਟੀ ਲਈ ਬਹੁਤ ਨੁਕਸਾਨਦੇਹ ਹੈ। ਇਸ ਸਥਿਤੀ ਵਿੱਚੋਂ ਸਿਰਫ ਕਿਸੇ ਹੋਰ ਗਤਿਸ਼ੀਲ ਨੌਜਵਾਨ ਆਗੂ ਦੇ ਹੇਠ ਹੀ ਉਭਰਿਆ ਜਾ ਸਕਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸਭ ਤੋਂ ਵਧ ਪੁਰਾਣੀ ਪਾਰਟੀ ਸਿਰਫ ਇਕ ਨੌਜਵਾਨ ਆਗੂ ਹੀ ਮੁੜ ਸੁਰਜੀਤ ਕਰ ਸਕਦਾ ਹੈ। ਉਨਾਂ ਨੇ ਰਾਹੁਲ ਵੱਲੋਂ ਪੈਦਾ ਕੀਤੀ ੳੂਰਜਾ ਅਤੇ ਉਤਸ਼ਾਹ ਨੂੰ ਜਾਰੀ ਰੱਖਣ ਦੀ ਕਾਂਗਰਸ ਲੀਡਰਸ਼ਿਪ ਨੂੰ ਅਪੀਲ ਕੀਤੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਥੇ ਜਾਰੀ ਇਕ ਬਿਆਨ ਵਿੱਚ ਕਿਹਾ ਹੈ ਕਿ ਪਾਰਟੀ ਸਫਾਂ ਵਿਚ ਜੋਸ਼ ਭਰਨ ਲਈ ਕਾਂਗਰਸ ਨੂੰ ਨੌਜਵਾਨ ਆਗੂ ਦੀ ਜ਼ਰੂਰਤ ਹੈ ਜੋ ਇਕ ਵਾਰ ਫਿਰ ਪਾਰਟੀ ਨੂੰ ਦੇਸ਼ ਦੀ ਇਕੋ-ਇਕ ਪੰਸਦੀਦਾ ਪਾਰਟੀ ਬਣਾ ਸਕੇ। ਉਨਾਂ ਕਿਹਾ ਕਿ ਪਾਰਟੀ ਦੀ ਲੀਡਰਸ਼ਿਪ ਦੇਸ਼ ਦੀਆਂ ਖਾਹਿਸ਼ਾਂ ਨੂੰ ਆਪਣੀ ਸੋਚ ਅਤੇ ਦੂਰ ਦਿ੍ਰਸ਼ਟੀ ਵਿੱਚ ਸ਼ਾਮਲ ਕਰਕੇ ਹੀ ਪਾਰਟੀ ਦੇ ਪੁਨਰਨਿਰਮਾਣ ਨੂੰ ਪ੍ਰਤੀਬਿਬਿੰਤ ਕਰ ਸਕਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਅੱਗੇ ਵੱਲ ਸੋਚਣ ਦੀ ਪਹੁੰਚ ਰੱਖਣ ਵਾਲਾ ਨੌਜਵਾਨ ਆਗੂ ਹੀ ਭਾਰਤ ਦੀ ਵੱਡੀ ਗਿਣਤੀ ਬਹੁਮਤ ਯੂਵਾ ਜਨਸੰਖਿਆ ਨੂੰ ਵਧੀਆ ਢੰਗ ਨਾਲ ਇਕ ਮਾਲਾ ਵਿੱਚ ਪਰੋ ਸਕਦਾ ਹੈ ਅਤੇ ਪਾਰਟੀ ਵਿੱਚ ਨਵੀਂ ਸੋਚ ਭਰ ਸਕਦਾ ਹੈ। ਉਨਾਂ ਕਿਹਾ ਕਿ ਸੱਤਾਧਾਰੀ ਭਾਜਪਾ ਦੀਆਂ ਫੁਟਪਾਉ ਅਤੇ ਪ੍ਰਤੀਗਾਮੀ ਨੀਤੀਆਂ ਤੋਂ ਦੇਸ਼ ਨੂੰ ਬਾਹਰ ਕੱਡਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਰਟੀ ਦੀ ਬਜੂਰਗ ਲੀਡਰਸ਼ਿਪ ਦੀ ਸੇਧ ਹੇਠ ਦੂਰਦਿ੍ਰਸ਼ਟੀ ਅਤੇ ਆਧੁਨਿਕ ਸੋਚ ਵਾਲਾ ਇਕ ਨੌਜਵਾਨ ਆਗੂ ਹੀ ਨਵੇਂ ਭਾਰਤ ਦੇ ਜਨਮ ਲਈ ਰਾਹ ਤਿਆਰ ਕਰ ਸਕਦਾ ਹੈ ਜੋ ਕਿ ਜ਼ਿਆਦਾ ਗਤੀਸ਼ੀਲ, ਜੋਸ਼ੀਲਾ ਅਤੇ ਅਗਾਂਹਵਧੁ ਹੋਵੇ।

ਉਨਾਂ ਕਿਹਾ ਕਿ ਪੁਰਾਣਿਆਂ ਨੂੰ ਨਵਿਆਂ ਲਈ ਰਾਹ ਛੱਡਣ ਦਾ ਸਮਾਂ ਆ ਗਿਆ ਹੈ। ਇਸ ਤੋਂ ਬਿਨਾ ਕਾਂਗਰਸ ਮੌਜੂਦਾ ਦਰਪੇਸ਼ ਚੁਣੌਤੀਆਂ ਨਾਲ ਪ੍ਰਭਾਵੀ ਢੰਗ ਨਾਲ ਨਿਪਟ ਨਹੀਂ ਸਕਦੀ।

- Advertisement -

YES PUNJAB

Transfers, Postings, Promotions

spot_img
spot_img

Stay Connected

199,502FansLike
113,163FollowersFollow

ENTERTAINMENT

Punjab News

NRI - OCI

SPORTS

Health & Fitness

Gadgets & Tech