Sunday, November 27, 2022

ਵਾਹਿਗੁਰੂ

spot_img


ਕਿਸਾਨ ਸੰਗਰਾਮ ਦੇ ਹਮਾਇਤੀਆਂ ਖਿਲਾਫ਼ ਛਾਪੇ ਅਤੇ ਜਥੇਬੰਦੀਆਂ ਨੂੰ ਮਿਲਦੇ ਵਿਦੇਸ਼ੀ ਫੰਡਾਂ ਦੀ ਪੜਤਾਲ ਬੌਖ਼ਲਾਹਟ ਭਰੀ ਕਾਰਵਾਈ: Pasla

ਯੈੱਸ ਪੰਜਾਬ
ਜਲੰਧਰ, 22 ਦਸੰਬਰ, 2020 –
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਨੇ, ਮੋਦੀ ਸਰਕਾਰ ਦੇ ਹੁਕਮਾਂ ਤਹਿਤ, ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ), ਇਨਕਮ ਟੈਕਸ ਵਿਭਾਗ ਅਤੇ ਹੋਰ ਕੇਂਦਰੀ ਏਜੰਸੀਆਂ ਵੱਲੋਂ ਪੰਜਾਬ ਦੇ ਆੜ੍ਹਤੀਆਂ ਦੇ ਘਰਾਂ ਅਤੇ ਕਾਰੋਬਾਰੀ ਅਦਾਰਿਆਂ ਵਿੱਚ ਮਾਰੇ ਗਏ ਛਾਪਿਆਂ ਦੀ ਜੋਰਦਾਰ ਨਿਖੇਧੀ ਕੀਤੀ ਹੈ।

ਪਾਰਟੀ ਵੱਲੋਂ ਉਕਤ ਛਾਪਿਆਂ ਅਤੇ ਕਿਸਾਨ ਜੱਥੇਬੰਦੀਆਂ ਨੂੰ ਸੰਘਰਸ਼ ਦੀ ਮਜਬੂਤੀ ਲਈ ਵਿਦੇਸ਼ਾਂ ਤੋਂ ਬਿਨਾਂ ਇਜਾਜਤ ਫੰਡ ਮੰਗਵਾਉਣ ਬਦਲੇ ਕਾਨੂੰਨੀ ਕਾਰਵਾਈ ਦੇ ਮਾਰੇ ਜਾ ਰਹੇ ਮੋਦੀ ਸਰਕਾਰ ਦੇ ਦਬਕਾੜਿਆਂ ਨੂੰ ਦੇਸ਼ ਵਿਆਪੀ ਕਿਸਾਨ ਸੰਗਰਾਮ ਨੂੰ ਡੰਡੇ ਦੇ ਜੋਰ ਦਬਾਉਣ ਦੀ ਅਸਫਲ ਹਕੂਮਤੀ ਕਵਾਇਦ ਕਰਾਰ ਦਿੰਦਿਆਂ ਸਮੁੱਚੇ ਸਮਾਜ ਨੂੰ ਇਸ ਬੌਖਲਾਹਟ ਵਿਰੁੱਧ ਦੇਸ਼ ਭਰ ਵਿੱਚ ਹਰ ਮੰਚ ਤੋਂ ਆਵਾਜ਼ ਬੁਲੰਦ ਕਰਨ ਅਤੇ ਮੁਜ਼ਾਹਮਤ ਉਸਾਰਨ ਦਾ ਸੱਦਾ ਦਿੱਤਾ ਗਿਆ ਹੈ।

ਪਾਰਟੀ ਨੇ ਇਸ ਹਕੂਮਤੀ ਧੱਕੇਸ਼ਾਹੀ ਖਿਲਾਫ਼ ਆੜ੍ਹਤੀਆਂ ਐਸੋਸੀਏਸ਼ਨ ਵਲੋਂ ਦਿੱਤੇ 22 ਤੋਂ 27 ਸਤੰਬਰ ਤੱਕ ਮੰਡੀਆਂ ਬੰਦ ਰੱਖਣ ਦੇ ਸੱਦੇ ਦੀ ਪੁਰਜ਼ੋਰ ਹਮਾਇਤ ਕਰਨ ਦਾ ਨਿਰਣਾ ਲਿਆ ਹੈ।

ਅੱਜ ਇਥੋਂ ਜਾਰੀ ਇੱਕ ਬਿਆਨ ਰਾਹੀਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਪਾਰਟੀ ਦੀ ਪੰਜਾਬ ਰਾਜ ਕਮੇਟੀ ਦੇ ਪ੍ਰਧਾਨ ਅਤੇ ਐਕਟਿੰਗ ਸਕੱਤਰ ਸਾਥੀ ਰਤਨ ਸਿੰਘ ਰੰਧਾਵਾ ਤੇ ਪਰਗਟ ਸਿੰਘ ਜਾਮਾਰਾਏ ਨੇ ਸਵਾਲ ਕੀਤਾ ਕਿ ਭਿ੍ਰਸ਼ਟਾਚਾਰ ਰੋਕਣ ਦੇ ਪੱਜ ਹੇਠ ਉਕਤ ਛਾਪਿਆਂ ਦੀ ਵਕਾਲਤ ਕਰਨ ਵਾਲੇ ਸਰਕਾਰੀ ਪਿਆਦੇ ਪਹਿਲਾਂ ਇਹ ਦੱਸਣ ਦੀ ਖੇਚਲ ਕਰਨ ਕਿ ‘ਪੀ ਐਮ ਕੇਅਰਜ’ ਦੇ ਨਾਂ ਹੇਠ ਇਕੱਤਰ ਹੋਈ ਅਰਬਾਂ-ਖਰਬਾਂ ਦੀ ਰਕਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸ ਖੂਹ-ਖਾਤੇ ਪਾਈ ਹੈ ਅਤੇ ਮੋਦੀ-ਸ਼ਾਹ ਸਰਕਾਰ ਇਸ ਰਕਮ ਦੇ ਵੇਰਵੇ ਜਨਤਕ ਕਰਨ ਤੋਂ ਭਗੌੜੀ ਕਿਉਂ ਹੈ !

ਪਾਰਟੀ ਆਗੂਆਂ ਨੇ ਕਿਹਾ ਕਿ ਦੇਸ਼ ਦੇ ਲੋਕੀਂ ਜਾਨਣਾ ਚਾਹੁੰਦੇ ਹਨ ਕਿ ਸਿਰਫ਼ ਸਾਢੇ ਛੇ ਸਾਲਾਂ ਦੇ ਅਰਸੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪਤਨੀ ਅਤੇ ਪੁੱਤਰ ਦੀਆਂ ਜਾਇਦਾਦਾਂ ਅਤੇ ਕਮਾਈ ’ਚ ਹਜਾਰਾਂ ਗੁਣਾ ਵਾਧਾ ਕਿਹੜੀ ‘ਨੇਕ ਕਮਾਈ’ ਸਦਕਾ ਹੋਇਆ ਹੈ। ਉਨ੍ਹਾਂ ਸਵਾਲ ਕੀਤਾ ਕਿ ਦੇਸ਼ ਦੇ ਹਰ ਸ਼ਹਿਰ ਵਿੱਚ ਭਾਜਪਾ ਦੇ ਪੰਜ ਸਿਤਾਰਾ ਹੋਟਲਾਂ ਵਰਗੇ ਸ਼ਾਹੀ ਦਫਤਰਾਂ ਦੀ ਉਸਾਰੀ ਲਈ ਖਰਚੇ ਗਏ ਖਰਬਾਂ ਡਾੱਲਰ ਕਿੱਥੋਂ ਆਏ ਹਨ?

ਉਨ੍ਹਾਂ ਕਿਹਾ ਕਿ ਜੇ ਭਾਜਪਾ ਸਰਕਾਰ ਵਿਦੇਸ਼ਾਂ ਤੋਂ ਆਏ ਚੰਦਿਆਂ ਦੀ ਪੜਤਾਲ ਲਈ ਸੱਚਮੁੱਚ ਸੁਹਿਰਦ ਹੈ ਤਾਂ ਉਹ ਸਭ ਤੋਂ ਪਹਿਲਾਂ ਆਰ ਐਸ ਐਸ, ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਹੋਰ ਹਿੰਦੂਤਵੀ ਸੰਗਠਨਾਂ ਦੇ ਖਾਤਿਆਂ ਦੀ ਪੁਣ-ਛਾਣ ਕਰਕੇ ਵਿਦੇਸ਼ੀ ਫੰਡਾਂ ਦੀ ਸਾਰੀ ਸੱਚਾਈ ਦੇਸ਼ ਵਾਸੀਆਂ ਸਨਮੁੱਖ ਉਜਾਗਰ ਕਰੇ।

ਪਾਰਟੀ ਆਗੂਆਂ ਨੇ ਕਿਹਾ ਕਿ ਛਾਪਿਆਂ ਲਈ ਕਿਸਾਨ ਸੰਘਰਸ਼ ਨੂੰ ਨੇਤਿਕ-ਭੌਤਿਕ ਸਮਰਥਨ ਦੇ ਰਹੇ ਸਿਰਫ ਪੰਜਾਬ ਦੇ ਆੜ੍ਹਤੀਆਂ ਅਤੇ ਕਾਰੋਬਾਰੀਆਂ ਸਮੇਤ ਕਿਸਾਨ ਸੰਗਠਨਾਂ ਨੂੰ ਉਚੇਚ ਨਾਲ ਨਿਸ਼ਾਨਾ ਬਣਾਏ ਜਾਣ ਤੋਂ ਮੋਦੀ-ਸ਼ਾਹ ਸਰਕਾਰ ਦੀ ਕੋਝੀ ਮਨਸ਼ਾ ਲੋਕਾਂ ਸਾਹਵੇਂ ਸਾਫ ਹੋ ਗਈ ਹੈ। ਦੇਸ਼ ਦੇ ਸ਼ਾਨਾਮਤੇ ਕਿਸਾਨ ਸੰਗਰਾਮ ਨੂੰ ਗੋਦੀ ਮੀਡੀਆ ਅਤੇ ਅਰਾਜਕਤਾਵਾਦੀ ਸੰਘੀ ਸੰਗਠਨਾਂ ਦੇ ਖਰੂਦੀ ਕਾਰਕੁੰਨਾਂ ਦੇ ਕੂੜ ਪ੍ਰਚਾਰ ਰਾਹੀਂ ਬੱਦੂ ਕਰਨ ਅਤੇ ਕਿਸਾਨ ਸੰਗਠਨਾਂ ਵਿਚ
ਫੁੱਟ ਪਾਉਣ ਦੀ ਆਪਣੀ ਅਸਫਲਤਾ ਤੋਂ ਖਿੱਝ ਕੇ ਮੋਦੀ ਸਰਕਾਰ ਉਕਤ ਤਬਾਹੀ ਦੇ ਰਾਹ ਤੁਰੀ ਹੈ।

ਸਾਥੀ ਪਾਸਲਾ, ਰੰਧਾਵਾ ਅਤੇ ਜਾਮਾਰਾਏ ਨੇ ਕਿਹਾ ਕਿ ਮੋਦੀ ਸਰਕਾਰ ਦੇ ਮੂੰਹ ਨੂੰ ਦਰਅਸਲ ਈਡੀ, ਸੀਬੀਆਈ ਆਦਿ ਦੀ ਦੁਰਵਰਤੋਂ ਰਾਹੀਂ ਦਲਬਦਲੂ ਸਿਆਸਤਦਾਨਾਂ ਨੂੰ ਆਪਣੇ ਪਾਲੇ ’ਚ ਰਲਾਉਣ ਅਤੇ ਕੁਰਪਟ ਨੌਕਰਸ਼ਾਹਾਂ ਤੇ ਰਾਜਨੀਤੀਵਾਨਾਂ ਦੀ ਜੁਬਾਨ ਬੰਦ ਕਰਵਾਉਣ ਦਾ ਖੂਨ ਲੱਗ ਚੁੱਕਾ ਹੈ ਪਰ ਇਸ ਵਾਰ ਉਸ ਨੇ ਦਹੀਂ ਦੇ ਭੁਲੇਖੇ ਕਪਾਹ ਦੀ ਫੁੱਟੀ ਗਲ ’ਚ ਫਸਾ ਲਈ ਹੈ, ਕਿਉਂਕਿ ਮੋਦੀ ਸਰਕਾਰ ਦੇ ਭਿ੍ਰਸ਼ਟ ਕਾਰੇ ਹੁਣ ਸੰਘਰਸ਼ੀ ਧਿਰਾਂ ਵੱਲੋਂ ਹੋਰ ਵੱਡੀ ਪੱਧਰ ਤੇ ਉਜਾਗਰ ਕੀਤੇ ਜਾਣਗੇ।

ਸਾਥੀਆਂ ਨੇ ਐਲਾਨ ਕੀਤਾ ਕਿ ਪਾਰਟੀ ਵਲੋਂ 24 ਦਸੰਬਰ ਤੋਂ ਸ਼ੁਰੂ ਕੀਤੀ ਜਾ ਰਹੀ ਜਨ ਸੰਪਰਕ ਮੁਹਿੰਮ ਦਰਮਿਆਨ ਮੋਦੀ ਸਰਕਾਰ ਦੀ ਉਕਤ ਦਬਕਾਊ ਨੀਤੀ ਤੇ ਭ੍ਰਿਸ਼ਟ ਕਾਰਿਆਂ ਦੇ ਵੀ ਪਾਜ ਵੀ ਜ਼ੋਰ-ਸ਼ੋਰ ਨਾਲ ਉਧੇੜੇ ਜਾਣਗੇ।

- Advertisement -

Yes Punjab - TOP STORIES

Punjab News

Sikh News

Transfers, Postings, Promotions

spot_img

Stay Connected

45,610FansLike
114,083FollowersFollow

ENTERTAINMENT

National

GLOBAL

OPINION

As Airport Lounges Become More Crowded, Credit Card Issuers Have Put up Some Guidelines around Accessing the Benefit – Know Details Here

There was a time when economy-focused leisure travellers used to find it hard to get airport lounge access. Gone are those days, as now...

Guidelines for Picking Your Favourite student cover Plan

While accidents can happen at any time, children are a lot more prone to these, especially in school. Here, investing in a student cover...

The India we see now was envisioned by Nehru, brick by brick – by Sandeep Bamzai

Protected by British power, the rulers of princely states neglected their subjects; they not only collected rent, but also various illegal levies and subjected...

SPORTS

Health & Fitness

National Anti-Obesity Day: Beware of slow pandemic, caution experts

Bengaluru, Nov 26, 2022- Obesity is a slow pandemic and one must be careful especially about childhood obesity, as per experts. The national Anti-Obesity day is celebrated on November 26 every year to create awareness of dangers of obesity and prevention of the pandemic. Dr Shyam Sundar C.M.A Consultant Endocrinology and Diabetology, SPARSH Hospital states that obesity is a slow pandemic...

Gadgets & Tech

error: Content is protected !!