Monday, November 28, 2022

ਵਾਹਿਗੁਰੂ

spot_img


ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਲਈ ਬਠਿੰਡਾ ਤੋਂ ਸ਼ੁਰੂ ਹੋਇਆ ਮੋਟਰਸਾਈਕਲ ਰੋਸ ਮਾਰਚ

ਯੈੱਸ ਪੰਜਾਬ
ਬਠਿੰਡਾ, 11 ਦਸੰਬਰ, 2020 –
ਪੰਜਾਬੀ ਅਡਵੈਂਚਰਜ਼ ਬਠਿੰਡਾ ਵੱਲੋਂ ਕਿਸਾਨ ਅੰਦੋਲਨ ਨੂੰ ਸਮੱਰਥਨ ਦਿੰਦੇ ਹੋਏ ਬਠਿੰਡਾ ਤੋਂ ਲੈ ਕੇ ਦਿੱਲੀ ਤੱਕ ਮੋਟਰਸਾਈਕਲ ਮਾਰਚ ਕੱਢਿਆ ਗਿਆ। ਬਠਿੰਡਾ ਦੇ ਗੁਰਦੁਆਰਾ ਕਿਲ੍ਹਾ ਮੁਬਾਰਕ ਤੋਂ ਇਸ ਰੋਸ ਮਾਰਚ ਦੀ ਸ਼ੁਰੂਆਤ ਕੀਤੀ ਗਈ। ਪੰਜਾਬੀ ਅਡਵੈਂਚਰਜ਼ ਬਠਿੰਡਾ ਦੇ ਉਪ ਪ੍ਰਧਾਨ ਸੁਖਮੰਦਰ ਸਿੰਘ ਚੱਠਾ ਨੇ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਕਿਸਾਨ ਵਿਰੋਧੀ ਕਾਨੂੰਨ ਪਾਸ ਕਰਕੇ ਕਿਸਾਨਾਂ ਦੇ ਨਾਲ ਧੋਖਾ ਕੀਤਾ ਹੈ।

ਇਸ ਦਾ ਸਿੱਧੇ ਤੌਰ ‘ਤੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਤਾਂ ਨੁਕਸਾਨ ਹੈ ਹੀ ਨਾਲ ਹੀ ਹਰ ਆਮ ਵਿਅਕਤੀ ਨੂੰ ਵੀ ਇਸ ਦਾ ਨੁਕਸਾਨ ਹੋਵੇਗਾ। ਜਦੋਂ ਬਜ਼ਾਰ ਵਿਚ ਏਕਾਧਿਕਾਰ ਹੋ ਜਾਵੇਗਾ ਤਾਂ ਉਹ ਮਨਮਰਜ਼ੀ ਨਾਲ ਆਪਣੇ ਭਾਅ ਵਸਤੂਆਂ ਦੇ ਤੈਅ ਕਰਕੇ ਵੇਚਣਗੇ।

ਉਨ੍ਹਾ ਨੇ ਕਿਹਾ ਕਿ ਕਿਸਾਨਾਂ ਤੋਂ 7 ਰੁਪਏ ਕਿੱਲੋ ਦੇ ਹਿਸਾਬ ਨਾਲ ਖਰੀਦੀ ਹੋਈ ਮੱਕੀ ਦੀ ਛੱਲੀ ਨੂੰ ਮਾਲ ਵਿਚ 85 ਰੁਪਏ ਅਜੇ ਵੀ ਵੇਚਿਆ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿਚ ਤਾਂ ਉਹ ਲੁੱਟ ਹੀ ਮਚਾ ਦੇਣਗੇ। ਉਨ੍ਹਾਂ ਨੇ ਹਰ ਵਰਗ ਦੇ ਲੋਕਾਂ ਨੂੰ ਇਸ ਸੰਘਰਸ਼ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।

ਪੰਜਾਬੀ ਅਡਵੈਂਚਰਜ਼ ਬਠਿੰਡਾ ਦੇ ਕੈਸ਼ੀਅਰ ਰਘਬੀਰ ਸਿੰਘ ਖਾਰਾ ਨੇ ਕਿਹਾ ਕਿ ਇਹ ਸੰਘਰਸ਼ ਇਕੱਲੇ ਕਿਸਾਨਾਂ ਦਾ ਨਹੀਂ, ਬਲਕਿ ਜੋ ਵੀ ਵਿਅਕਤੀ ਅਨਾਜ ਖਾਂਦਾ ਹੈ। ਇਹ ਸੰਘਰਸ਼ ਉਸਦਾ ਹੈ।

ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਪੰਜਾਬ, ਹਰਿਆਣਾ ਦੇ ਇਲਾਵਾ ਹੋਰ ਰਾਜਾਂ ਤੋਂ ਵੀ ਲੋਕ ਇਸ ਸੰਘਰਸ਼ ਦੇ ਲਈ ਲਾਮਬੰਦ ਹੋ ਸਕਣ। ਜਸਵੰਤ ਕੌਸ਼ਕ ਨੇ ਕਿਹਾ ਕਿ ਕੋਈ ਵੀ ਪੰਜਾਬੀ ਅਜਿਹਾ ਨਾ ਰਹੇ ਜੋ ਇਸ ਸੰਘਰਸ਼ ਵਿਚ ਆਪਣੀ ਹਾਜ਼ਰੀ ਨਾ ਲਗਾ ਸਕੇ ਕਿਉਂਕਿ ਇਹ ਇਤਿਹਾਸ ਬਣ ਰਿਹਾ ਹੈ। ਜੋ ਵੀ ਇਸ ਵਿਚ ਹਾਜ਼ਰ ਨਾ ਹੋ ਸਕਿਆ ਉਸ ਨੂੰ ਅਫ਼ਸੋਸ ਰਹੇਗਾ।

ਇਸ ਮੌਕੇ ‘ਤੇ ਫਰੀਡਮ ਫਾਈਟਰ ਉੱਤਰਾਅਧਿਕਾਰੀ ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤਇੰਦਰ ਸਿੰਘ ਬਰਾੜ ਨੇ ਐਸੋਸੀਏਸ਼ਨ ਵੱਲੋਂ ਕਲੱਬ ਨੂੰ ਸਹਾਇਤਾ ਪ੍ਰਦਾਨ ਕੀਤੀ। ਉਨ੍ਹਾ ਕਿਹਾ ਕਿ ਜੋ ਵੀ ਵਿਅਕਤੀ ਦਿੱਲੀ ਸੰਘਰਸ਼ ਵਿਚ ਨਹੀਂ ਜਾ ਸਕਦਾ। ਉਸ ਨੂੰ ਕਿਸੇ ਨਾ ਕਿਸੇ ਰੂਪ ਵਿਚ ਆਪਣਾ ਸਹਿਯੋਗ ਜ਼ਰੂਰ ਦੇਣਾ ਚਾਹੀਦਾ ਹੈ।

ਇਸ ਮੌਕੇ ‘ਤੇ ਰਾਜਿੰਦਰ ਸਿੰਘ ਧਨੌਆ, ਜਸਪਾਲ ਸੰਧੂ, ਜਨਰਲ ਸਕੱਤਰ ਭੁਪਿੰਦਰ ਸਿੰਘ ਮਾਨ, ਫ਼ਤਿਹਪਾਲ ਸਿੰਘ ਮੱਲੀ, ਹਰਪ੍ਰੀਤ ਸਿੰਘ ਰਾਮੇਆਣਾ, ਗੁਰਜੀਤ ਸੰਧੂ, ਗੁਰਇਨਾਇਤ ਸਿੰਘ, ਹਰਪ੍ਰੀਤ ਸਿੰਘ ਬਰਾੜ, ਲਵਪ੍ਰੀਤ ਸਿੰਘ, ਹਰਵਿੰਦਰ ਸਿੰਘ, ਰਣਜੋਧ ਸਿੰਘ, ਬਲਵਿੰਦਰ ਸਿੰਘ, ਧਨਵੰਤ ਸਿੰਘ, ਭਿੰਦਰ ਸਿੰਘ, ਬਲਵਿੰਦਰ ਸਿੰਘ, ਜਗਰੂਪ ਸਿੰਘ ਰੂਪੀ, ਗੁਰਪ੍ਰੀਤ ਸਿੰਘ ਬਰਾੜ, ਨੰਬਰਦਾਰ ਗੁਰਦਰਸ਼ਨ ਸਿੰਘ ਬਾਦਲ ਆਦਿ ਮੌਜੂਦ ਸਨ।

- Advertisement -

Yes Punjab - TOP STORIES

Punjab News

Sikh News

Transfers, Postings, Promotions

spot_img

Stay Connected

45,613FansLike
114,076FollowersFollow

ENTERTAINMENT

National

GLOBAL

OPINION

As Airport Lounges Become More Crowded, Credit Card Issuers Have Put up Some Guidelines around Accessing the Benefit – Know Details Here

There was a time when economy-focused leisure travellers used to find it hard to get airport lounge access. Gone are those days, as now...

Guidelines for Picking Your Favourite student cover Plan

While accidents can happen at any time, children are a lot more prone to these, especially in school. Here, investing in a student cover...

The India we see now was envisioned by Nehru, brick by brick – by Sandeep Bamzai

Protected by British power, the rulers of princely states neglected their subjects; they not only collected rent, but also various illegal levies and subjected...

SPORTS

Health & Fitness

Some impressive benefits of Vitamin C supplements

New Delhi, Nov 27, 2022- Vitamin C is a very important vitamin that plays a number of roles in the human body. Packed with a wide range of impressive health benefits, the water-soluble vitamin is present in numerous fruits and vegetables such as oranges, strawberries, kiwi fruit, bell peppers, broccoli, kale, and spinach. Nutritionists recommend a daily Vitamin C...

Gadgets & Tech

error: Content is protected !!