- Advertisement -
ਅੱਜ-ਨਾਮਾ
ਕਿਧਰੇ ਮਿਲੇ ਬਈ ਕੱਲ੍ਹ ਦੋ ਘਾਗ ਲੀਡਰ,
ਦਲਬਦਲੀਆਂ ਦੀ ਛੋਹ ਲਈ ਗੱਲ ਬੇਲੀ।
ਇੱਕ ਨੇ ਦੂਜੇ ਨੂੰ ਆਖਿਆ, ਆਉਣ ਸੱਦੇ,
ਕਹਿੰਦੇ ਆ ਜਾ ਬਈ ਅਸਾਂ ਦੇ ਵੱਲ ਬੇਲੀ।
ਕਦੀ ਮੈਂ ਸੋਚਦਾ, ਅਜੇ ਨਾ ਕਰਾਂ ਕਾਹਲੀ,
ਕਦੀ ਇਹ ਸੋਚਦਾਂ, ਪਵਾਂ ਮੈਂ ਚੱਲ ਬੇਲੀ।
ਪਹਿਲੀ ਪਾਰਟੀ ਨੂੰ ਇਹਦੀ ਸੂਹ ਲੱਗਦੀ,
ਉਹ ਵੀ ਰਹੀ ਆ ਦੂਤ ਜਿਹੇ ਘੱਲ ਬੇਲੀ।
ਕਿਹਾ ਦੂਜੇ ਨੇ ਹਰਜ ਨਹੀਂ ਕੋਈ ਮਿੱਤਰ,
ਕਰਦਾ ਏ ਚਿੱਤ ਤੇ ਮਾਰ ਜਾ ਛਾਲ ਬੇਲੀ।
ਪਰ ਇੱਕ ਗੱਲ ਦਾ ਕਰੀਂ ਖਿਆਲ ਬੇਲੀ,
ਲੈ ਜਾਈਂ ਸਾਨੂੰ ਵੀ ਓਦੋਂ ਤੂੰ ਨਾਲ ਬੇਲੀ।
-ਤੀਸ ਮਾਰ ਖਾਂ
ਮਈ 10, 2019
- Advertisement -