ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ 11ਵੀਂ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਂਟ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਜਲੰਧਰ/ਬੰਡਾਲਾ 8 ਦਸੰਬਰ, 2019:

ਸੀ.ਪੀ.ਆਈ. ( ਐਮ ) ਦੇ ਲੰਮਾ ਸਮਾਂ ਰਹੇ ਰਾਸ਼ਟਰੀ ਜਨਰਲ ਸਕੱਤਰ , ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਕਮਿਊਨਿਸਟ ਆਗੂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ 11 ਵÄ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਬੰਡਾਲਾ ( ਜਲੰਧਰ ) ਵਿਖੇ ਮਨਾਈ ਗਈ।

ਉਨ੍ਹਾਂ ਦੇ ਨਾਲ ਹੀ ਉਨ੍ਹਾਂ ਦੀ ਜੀਵਨ ਸਾਥਣ ਬੀਬੀ ਪ੍ਰੀਤਮ ਕੌਰ ਦੀ ਬਰਸੀ ਵੀ ਮਨਾਈ ਗਈ। ਦੇਸ਼ ਭਗਤ ਆਗੂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਜੀ ਦੀ ਬਰਸੀ ਪੰਜਾਬ ਰਾਜ ਕਮੇਟੀ ਸੀ.ਪੀ.ਆਈ. ( ਐਮ ) ਦੀ ਅਗਵਾਈ ਹੇਠ ਹਰ ਸਾਲ ਬੰਡਾਲਾ ਵਿਖੇ ਸਮੂਹ ਨਗਰ ਨਿਵਾਸੀ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਈ ਜਾਂਦੀ ਹੈ।

ਕਾਮਰੇਡ ਜੀ ਦੇ ਪਰਿਵਾਰਿਕ ਮੈਂਬਰਾਂ ਅਤੇ ਬੰੁਡਾਲਾ ਪਾਰਟੀ ਬ੍ਰਾਂਚ ਵਲੋਂ ਸ਼ਰਧਾਂਜਲੀ ਸਮਾਗਮ ਦੇ ਪ੍ਰਬੰਧ ਲਈ ਵਿਸ਼ੇਸ਼ ਯੋਗਦਾਨ ਪਾਇਆ ਜਾਂਦਾ ਹੈ। ਸਮਾਗਮ ਨੂੰ ਸੰਬੋਧਨ ਕਰਨ ਵਾਲੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਵਲੋਂ ਕਾਮਰੇਡ ਸੁਰਜੀਤ ਦੇ ਸੰਘਰਸ਼ਮਈ ਜੀਵਨ ਦੀਆਂ ਘਟਨਾਵਾਂ ਨੂੰ ਯਾਦ ਕਰਦੇ ਹੋਏ ਦੇਸ਼ ਦੀ ਸਮਾਜਿਕ , ਆਰਥਿਕ , ਰਾਜਨੀਤਕ ਸਥਿਤੀ ਤੇ ਵਿਚਾਰ ਚਰਚਾ ਕਰਦੇ ਹੋਏ ਹੋਰ ਲੋਕ ਮੁੱਦਿਆ ਉੱਤੇ ਵੀ ਗੰਭੀਰ ਚਰਚਾ ਕੀਤੀ ਗਈ।

ਬਰਸੀ ਸਮਾਗਮ ਨੂੰ ਕਾਮਰੇਡ ਡਾਕਟਰ ਅਸ਼ੋਕ ਧਾਵਲੇ ਪ੍ਰਧਾਨ ਆਲ ਇੰਡੀਆ ਕਿਸਾਨ ਸਭਾ ਅਤੇ ਕੇਂਦਰੀ ਸਕੱਤਰੇਤ ਮੈਂਬਰ , ਸੀ.ਪੀ.ਆਈ. ( ਐਮ. ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ , ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ , ਵਿਧਾਇਕ ਪ੍ਰਗਟ ਸਿੰਘ , ਸੀਟੂ ਦੇ ਜਨਰਲ ਸਕੱਤਰ ਰਘੂਨਾਥ ਸਿੰਘ ਤੇ ਹੋਰ ਆਗੂਆਂ ਸੀ.ਪੀ.ਆਈ. ( ਐਮ. ) ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਲਹਿੰਬਰ ਸਿੰਘ ਤੱਗੜ , ਕਾਮਰੇਡ ਬਲਵੀਰ ਸਿੰਘ ਜਾਡਲਾ ਸਕੱਤਰੇਤ ਮੈਂਬਰ , ਕਾਮਰੇਡ ਭੂਪ ਚੰਦ ਚੰਨੋ ਸਕੱਤਰੇਤ ਮੈਂਬਰ ਵਲੋਂ ਸੰਬੋਧਨ ਕੀਤਾ ਗਿਆ।

ਸਮਾਗਮ ਦੀ ਪ੍ਰਧਾਨਗੀ ਕਾਮਰੇਡ ਗੁਰਚੇਤਨ ਸਿੰਘ ਬਾਸੀ ਸੂਬਾ ਸਕੱਤਰੇਤ ਮੈਂਬਰ , ਪਿੰਡ ਬੰਡਾਲਾ ਦੇ ਸਰਪੰਚ ਸਰਬਜੀਤ ਸਿੰਘ , ਕਾਮਰੇਡ ਅਮਰਜੀਤ ਸਿੰਘ ਸਾਬਕਾ ਸਰਪੰਚ ਬੰਡਾਲਾ , ਕਾਮਰੇਡ ਸੁਖਦੇਵ ਸਿੰਘ ਬਾਸੀ ਮੈਂਬਰ ਬਲਾਕ ਸੰਮਤੀ ਵਲੋਂ ਕੀਤੀ ਗਈ। ਕਾਮਰੇਡ ਅਸ਼ੋਕ ਧਾਵਲੇ ਅਤੇ ਸੁਖਵਿੰਦਰ ਸਿੰਘ ਸੇਖੋਂ ਵਲੋਂ ਕਾਮਰੇਡ ਜੀ ਦੀ ਫੋਟੇ ਤੇ ਫੁੱਲਮਾਲਾ ਭੇਂਟ ਕਰਨ ਉਪਰੰਤ ਪਾਰਟੀ ਦਾ ਲਾਲ ਝੰਡਿਆ ਲਹਿਰਾਇਆ ਗਿਆ।

ਕਾਮਰੇਡ ਲਹਿੰਬਰ ਸਿੰਘ ਤੱਗੜ ਸੂਬਾ ਸਕੱਤਰੇਤ ਮੈਂਬਰ ਤੇ ਜ਼ਿਲ੍ਹਾ ਸਕੱਤਰ ਵਲੋਂ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਗਈ। ਇਸ ਮੌਕੇ ਤੇ ਕਾਮਰੇਡ ਬਾਬੂ ਸਿੰਘ ਪੇਧਣੀ ( 85 ) ਜ਼ਿਲ੍ਹਾ ਸੰਗਰੂਰ ਦਾ ਬੰਡਾਲਾ ਪਿੰਡ ਦੀ ਬ੍ਰਾਂਚ ਵਲੋਂ ਸਨਮਾਨ ਕੀਤਾ ਗਿਆ । ਹਰ ਸਾਲ ਕਾਮਰੇਡ ਸੁਰਜੀਤ ਦੇ ਸੰਘਰਸ਼ਾਂ ‘ਚ ਸ਼ਾਮਲ ਰਹੇ ਕਿਸੇ ਇੱਕ ਬਜ਼ੁਰਗ ਸਾਥੀ ਦਾ ਸਨਮਾਨ ਕੀਤਾ ਜਾਂਦਾ ਹੈ।

ਸਰਦਾਰ ਬਲੰਵਤ ਸਿੰਘ ਰਾਮੂਵਾਲੀਆ ਨੇ ਕਾਮਰੇਡ ਸੁਰਜੀਤ ਅਤੇ ਬੀਬੀ ਪ੍ਰੀਤਮ ਕੌਰ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਕਿਹਾ ਕਿ ਦੇਸ਼ ਅੰਦਰ ਲੁੱਟ ਤੇ ਕਤਲਾਂ ਦਾ ਰਾਜ ਖ਼ਤਮ ਹੋਣਾ ਚਾਹੀਦਾ ਹੈ। ਔਰਤਾਂ ਤੇ ਹੋ ਰਹੇ ਜਬਰ ਵਿਰੁੱਧ ਸੰਘਰਸ਼ ਕਰਨਾ ਚਾਹੀਦਾ ਹੈ। ਵਿਧਾਇਕ ਪਰਗਟ ਸਿੰਘ ਜਲੰਧਰ ਕੈਂਟ ਨੇ ਕਿਹਾ ਕਿ ਅੱਜ ਸਿਆਸੀ ਪਿੜ ‘ਚ ਕਾਮਰੇਡ ਸੁਰਜੀਤ ਦੀ ਘਾਟ ਮਹਿਸੂਸ ਹੋ ਰਹੀ ਹੈ।

ਫਿਰਕੂ ਅਤੇ ਫਾਸ਼ੀਵਾਦੀ ਸ਼ਕਤੀਆਂ ਸਿਰ ਚੁੱਕ ਰਹੀਆਂ ਹਨ। ਕਾਮਰੇਡ ਰਘੁਨਾਥ ਸਿੰਘ ਨੇ ਸੰਬੋਧਨ ਵਿੱਚ ਕਿਹਾ ਕਿ ਰੇਲ , ਤੇਲ , ਭੇਲ ਅਤੇ ਹੋਰ ਜਨਤਕ ਅਦਾਰਿਆਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਮੋਦੀ ਸਰਕਾਰ ਪੰੁਜੀਪਤੀਆਂ ਦੀ ਸਰਕਾਰ ਹੈ। ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀਆਂ ਨੀਤੀਆਂ ਵਿਰੁੱਧ ਕਿਰਤੀ ਵਰਗ 8 ਜਨਵਰੀ ਨੂੰ ਭਾਰਤ ਅੰਦਰ ਪੂਰਨ ਹੜਤਾਲ ਕਰੇਗਾ। ਕਾਮਰੇਡ ਸੇਖੋਂ ਨੇ ਸਿਟੀਜਨਸ਼ਿਪ ਬਿੱਲ ਦਾ ਵਿਰੋਧ ਕੀਤਾ , ਇਹ ਧਰਮ ਨਿਰਪਖਤਾ ਤੇ ਹਮਲਾ ਹੈ।

ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਸ਼ਰਧਾਂਜਲੀ ਭੇਂਟ ਕਰਦੇ ਹੋਏ ਆਖਿਆ ਕਿ ਮੋਦੀ ਸਰਕਾਰ ਨੇ ਜੰਮੂ ਕਸ਼ਮੀਰ ‘ਚ ਧਰਮ ਨਿਰਪੱਖਤਾ , ਜਮਹੂਰੀਅਤ ਅਤੇ ਸੰਵਿਧਾਨ ਤੇ ਹਮਲਾ ਕੀਤਾ ਹੈ। ਕਸ਼ਮੀਰ ਦੇ ਆਗੂ 4 ਅਗਸਤ ਤੋਂ ਜੇਲਾਂ ਅਤੇ ਘਰਾਂ ਅੰਦਰ ਨਜਰਬੰਦ ਹਨ। ਸੀ.ਪੀ.ਆਈ. ( ਐਮ. ) ਲੋਕ ਮੰਗਾਂ ਤੇ ਮੁਸ਼ਕਲਾਂ ਲਈ ਲਗਾਤਾਰ ਸੰਘਰਸ਼ਸ਼ੀਲ ਹੈ। ਮਾਰਚ ਮਹੀਨੇ ਅੰਦਰ ਚੰਡੀਗ਼ੜ ਵਿੱਚ ਵਿਸ਼ਾਲ ਰੈਲੀ ਕੀਤੀ ਜਾਵੇਗੀ।

ਇਸ ਰੈਲੀ ਦੀ ਤਿਆਰੀ ਲਈ ਅਗਸਤ ਮਹੀਨੇ ਤੋਂ ਲਗਾਤਾਰ ਤਿਆਰੀ ਕੀਤੀ ਜਾ ਰਹੀ ਹੈ। ਜਨਤਕ ਮੀਟਿੰਗਾਂ ਅਤੇ ਜਥਾ ਮਾਰਚ ਸਾਰੇ ਪੰਜਾਬ ‘ਚ ਕੀਤਾ ਜਾਵੇਗਾ। ਅੱਜ ਦੇਸ਼ ਅੰਦਰ ਫਿਰਕੂ , ਫਾਸ਼ੀਵਾਦੀ , ਅੰਧ ਹਿੰਦੂ ਰਾਸ਼ਟਰਵਾਦੀ ਸ਼ਕਤੀਆਂ ਤੇ ਫਿਰਕੂ ਆਰ.ਐਸ.ਐਸ. , ਬੀ.ਜੇ.ਪੀ. ਨੂੰ ਸਰਕਾਰ ਤੋਂ ਲਾਂਭੇ ਕਰਨਾ ਅਤਿ ਜ਼ਰੂਰੀ ਹੈ। ਸੀ.ਪੀ.ਆਈ. ( ਐਮ. ) ਵਲੋਂ ਦੇਸ਼ ਭਗਤ ਸ਼ਕਤੀਆਂ ਨੂੰ ਜਾਗਰੂਕ ਕਰਕੇ , ਲਾਮਬੰਦੀ ਕਰਕੇ ਸੰਘਰਸ਼ ਕਰਨਾ ਹੈ।

ਗਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਦੀ 150ਵÄ ਵਰੇਗੰਢ ਤੇ 4 ਜਨਵਰੀ 2020 ਨੂੰ ਚੰਡੀਗੜ੍ਹ ਵਿਖੇ ਵੱਡਾ ਯਾਦਗਾਰੀ ਸਮਾਗਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਾਬਾ ਸੋਹਣ ਸਿੰਘ ਭਕਨਾ ਦੀ ਯਾਦ ਵਿੱਚ ਸੰਨ 2020 ਦਾ ਇੱਕ ਯਾਦਗਾਰੀ ਕਲੰਡਰ ਜਾਰੀ ਕੀਤਾ ਜਾਵੇਗਾ। ਡਾਕਟਰ ਅਸ਼ੋਕ ਧਾਵਲੇ ਪਾਰਟੀ ਦੇ ਕੇਂਦਰੀ ਸਕੱਤਰੇਤ ਮੈਂਬਰ ਅਤੇ ਆਲ ਇੰਡੀਆ ਕਿਸਾਨ ਸਭਾ ਦੇ ਪ੍ਰਧਾਨ ਨੇ ਕਾਮਰੇਡ ਸੁਰਜੀਤ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਸੁਰਜੀਤ ਵਲੋਂ ਦੇਸ਼ ਨੂੰ ਸਮਾਜਿਕ , ਆਰਥਿਕ , ਰਾਜਨੀਤਿਕ ਖੇਤਰ ਵਿੱਚ ਦਿੱਤੀਆਂ ਸੇਵਾਵਾਂ ਨੂੰ ਯਾਦ ਕੀਤਾ।

ਲੋਕਾਂ ਨੂੰ ਸੱਦਾ ਦਿੱਤਾ ਕਿ ਦੇਸ਼ ਦੀ ਏਕਤਾ , ਅਖੰਡਤਾ , ਜ਼ਮਹੂਰੀਅਤ , ਧਰਮ ਨਿਰਪੱਖਤਾ ਦੀ ਰਾਖੀ ਲਈ ਲਾਮਬੰਦ ਹੋਣਾ ਅਤਿ ਜ਼ਰੂਰੀ ਹੈ। ਸੰਵਿਧਾਨ ਅਤੇ ਸੰਵਿਧਾਨਿਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਤੋਂ ਰੋਕਣਾ ਹੈ। ਕਿਰਤੀ ਲੋਕਾਂ ਨੂੰ 8 ਜਨਵਰੀ ਨੂੰ ਭਾਰਤ ਅੰਦਰ ਹੋ ਰਹੀ ਹੜਤਾਲ ਵਿੱਚ ਸ਼ਾਮਲ ਹੋਣ ਦਾ ਜ਼ੋਰਦਾਰ ਸੱਦਾ ਦਿੱਤਾ। ਮਹਿੰਗਾਈ , ਗਰੀਬੀ , ਬੇਰੁਜ਼ਗਾਰੀ , ਕਰਜ਼ੇ ਤੇ ਹੋਰ ਮੁਸ਼ਕਲਾਂ ਵੱਧ ਰਹੀਆਂ ਹਨ। ਹੱਲ ਲਈ ਸਭ ਨੂੰ ਮਿਲ ਕੇ ਹੱਲਾ ਬੋਲਣਾ ਚਾਹੀਦਾ ਹੈ।

ਅੰਤ ਵਿੱਚ ਕਾਮਰੇਡ ਗੁਰਚੇਤਨ ਸਿੰਘ ਬਾਸੀ ਨੇ ਆਏ ਸਾਰੇ ਆਗੂਆਂ , ਮਹਿਮਾਨਾਂ ਅਤੇ ਸਾਥੀਆਂ ਦਾ ਧੰਨਵਾਦ ਕੀਤਾ । ਇਸ ਮੌਕੇ ਤੇ ਜ਼ਿਲ੍ਹਾ ਜਲੰਧਰ ਦੇ ਪਾਰਟੀ ਆਗੂ ਕਾਮਰੇਡ ਗੁਰਮੀਤ ਸਿੰਘ ਢੱਡਾ , ਸੁਰਿੰਦਰ ਖੀਵਾ , ਮਾਸਟਰ ਪ੍ਰਸ਼ੋਤਮ ਬਿਲਗਾ , ਸੁਖਪ੍ਰੀਤ ਜੌਹਲ , ਗੁਰਪਰਮਜੀਤ ਕੌਰ ਤੱਗੜ , ਕੇਵਲ ਸਿੰਘ ਹਜ਼ਾਰਾ , ਮੂਲ ਚੰਦ ਸਰਹਾਲੀ , ਮੇਲਾ ਸਿੰਘ ਰੁੜਕਾ ਕਲਾਂ , ਪ੍ਰਕਾਸ਼ ਕਲੇਰ , ਮਾਸਟਰ ਸ਼੍ਰੀ ਰਾਮ ਅਤੇ ਹੋਰ ਬਹੁਤ ਸਾਰੇ ਆਗੂ ਅਤੇ ਸਾਥੀ ਹਾਜ਼ਰ ਸਨ।


 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •