ਕਾਂਗਰਸ ਤੇ ਅਫ਼ਸਰੀ ਖਿੱਚੋਤਾਣ ਸ਼ਰਾਬ ਮਾਫ਼ੀਏ ਰਾਹੀਂ ਕਮਾਏ ਕਰੋੜਾਂ ਰੁਪਏ ਹਜ਼ਮ ਕਰਨ ਦੀ ਸਾਜ਼ਿਸ਼ ਦਾ ਹਿੱਸਾ: ਬੱਬੀ ਬਾਦਲ

ਚੰਡੀਗੜ੍ਹ, 13 ਮਈ, 2020 –

ਪੰਜਾਬ ਚ ਪਿਛਲੇ ਦਿਨੀ ਕੈਪਟਨ ਸਰਕਾਰ ਦੇ ਮੰਤਰੀਆਂ ਅਤੇ ਪੰਜਾਬ ਦੇ ਮੁੱਖ ਸਕੱਤਰ ਦਰਮਿਆਨ ਪਿਆ ਰਫੜ੍ਹ ਅਤੇ ਉਸਤੋਂ ਬਾਅਦ ਵਿੱਚ ਪੈਦਾ ਹੋਏ ਹਾਲਾਤ ਪੰਜਾਬ ਲਈ ਕੋਈ ਸ਼ੁਭ ਸੰਕੇਤ ਨਹੀਂ ਸਗੋਂ ਸਰਾਬ ਮਾਫੀਏ ਲੀਡਰਾਂ ਅਤੇ ਅਫਸਰਾਂ ਦੀ ਮਿਲੀ ਭੁਕਤ ਨਾਲ ਕਮਾਏ ਕਰੋੜਾ ਰੁਪਇਆ ਨੂੰ ਹਜ਼ਮ ਕਰਨਾ ਹੈ ਅੱਜ ਜਦੋਂ ਪੰਜਾਬ ਕਰੋਨਾ ਵਰਗੀ ਮਹਾਂਮਾਰੀ ਨਾਲ ਲੜ ਰਿਹਾ ਹੈ,ਅਤੇ ਸਰਕਾਰ ਖਜ਼ਾਨਾ ਖਾਲੀ ਹੋਣ ਦਾ ਰੋਣਾ ਰੋ ਰਹੀ ਹੈ ਮੁਲਾਜਮਾਂ ਦੀ ਤਨਖਾਹ ਵੀ ਨਹੀਂ ਦਿੱਤੀ ਜਾ ਰਹੀ ਓਦੋਂ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਲਾਇਆ ਜਾ ਰਿਹਾ ਹੈ।ਜੋ ਬਹੁਤ ਦੁੱਖ ਦੀ ਗੱਲ ਹੈ।

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਕੀਤਾ ਉਨਾ ਕਿਹਾ ਕਿ ਭਾਵੇਂ ਉਪਰੀ ਤੌਰ ਤੇ ਦੇਖਣ ਨੂੰ ਇਹ ਸਿਰਫ ਮੁੱਖ ਸਕੱਤਰ ਅਤੇ ਕੁਝ ਮੰਤਰੀਆਂ ਦਰਮਿਆਨ ਮਨ ਮਟਾਵ ਦੀ ਘਟਨਾ ਨਜ਼ਰ ਆਉਂਦੀ ਹੈ ਪਰ ਇਸ ਪਿੱਛੇ ਅਸਲੀ ਕਾਰਨ ਤਾਂ ਸ਼ਰਾਬ ਮਾਫੀਏ ਦੀ ਪੁਸ਼ਤਪਨਾਹੀ ਹੀ ਹੈ।ਜਿਸ ਨਾਲ ਪੰਜਾਬ ਦੇ ਖਜ਼ਾਨੇ ਨੂੰ ਲਗਾਤਾਰ ਨੁਕਸਾਨ ਹੋ ਰਿਹਾ ਹੈ।

ਬੱਬੀ ਬਾਦਲ ਨੇ ਕਿਹਾ ਕਿ ਇਸ ਲਈ ਖੁਦ ਨੂੰ ਪੰਥਕ ਕਹਾਉਣ ਵਾਲੇ ਬਾਦਲ ਦਲ ਦੇ ਲੀਡਰਾ ਵੀ ਜਿੰਮੇਵਾਰ ਨੇ ਜਿਹਨਾ ਦਸ ਸਾਲ ਸਰਾਬ ਦੇ ਕਾਰੋਬਾਰ ਵਿਚ ਪੰਜਾਬ ਨੂੰ ਰਜ ਕੇ ਲੁੱਟਿਆ ਤੇ ਜੋ ਅੱਜ ਵੀ ਸਰਾਬ ਦੇ ਕਾਰੋਬਾਰ ਵਿੱਚ ਹਿੱਸੇਦਾਰ ਹਨ ਉਨ੍ਹਾਂ ਨੇ ਵੀ ਅਪਣੇ ਨਿਜੀ ਫਾਇਦੇ ਲਈ ਸਰਾਬ ਕਾਰਪੋਰੇਸ਼ਨ ਨੂੰ ਨਹੀਂ ਬਣਨ ਦਿੱਤਾ ਇਸ ਸਰਾਬ ਮਾਫੀਆ ਦੇ ਪਸਾਰ ਅਤੇ ਖਜਾਨੇ ਨੂੰ ਖੋਰੇ ਲਾਉਣ ਵਿਚ ਕੋਈ ਕਸਰ ਨਹੀਂ ਛੱਡੀ ।

ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਦੇ ਹੀ ਕੁਝ ਵਿਧਾਇਕ, ਮੰਤਰੀ ਤੇ ਲੀਡਰ ਇਨਕੁਆਰੀ ਦੀ ਮੰਗ ਕਰ ਰਹੇ ਹਨ ਤਾਂ ਮੁੱਖ ਮੰਤਰੀ ਸਾਹਿਬ ਨੂੰ ਬਿਨਾਂ ਕਿਸੇ ਦੇਰੀ ਦੇ ਇਨਕੁਆਰੀ ਕਰਵਾ ਦੇਣੀ ਚਾਹੀਦੀ ਹੈ। ਬੱਬੀ ਬਾਦਲ ਨੇ ਕਿਹਾ ਸ਼ਰਾਬ ਮਾਫੀਆ ਨੂੰ ਨੱਥ ਪਾਉਣ ਲਈ ਸ਼ਰਾਬ ਕਾਰਪੋਰੇਸ਼ਨ ਬਨਾਉਣ ਦੀ ਸ੍ਰੋਮਣੀ ਅਕਾਲੀ ਦਲ ਟਕਸਾਲੀ ਪਹਿਲਾਂ ਵੀ ਮੰਗ ਕਰ ਚੁੱਕਾ ਹੈ ਜਿਸ ਨਾਲ ਸਰਕਾਰੀ ਖਜਾਨੇ ‘ਚ ਘਟੋ ਘਟ 10-11 ਹਜਾਰ ਕਰੋੜ ਸਾਲਾਨਾ ਦਾ ਵਾਧੂ ਮਾਲੀਆ ਇਕੱਠਾ ਹੋ ਸਕਦਾ ਹੈ ਪਰ ਇਸ ਸਰਕਾਰ ਇਸ ‘ਤੇ ਕੋਈ ਗੌਰ ਨਹੀਂ ਫਰਮਾਇਆ, ਜੋ ਇਸ ਗੱਲ ਨੂੰ ਪੁਖਤਾ ਕਰਦਾ ਹੈ ਕੇ ਸਰਕਾਰ ਖੁਦ ਮਾਫੀਆ ਨੂੰ ਖਤਮ ਹੀ ਨਹੀਂ ਕਰਨਾ ਚਾਹੁੰਦੀ ਜਦਕਿ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਚ ਸ਼ਰਾਬ ਕਾਰਪੋਰੇਸ਼ਨ ਬਣਾਉਣ ਦੀ ਗੱਲ ਕੀਤੀ ਗਈ ਹੈ।

ਬੱਬੀ ਬਾਦਲ ਨੇ ਕਿਹਾ ਕਿ ਜਿਵੇਂ ਅਖਬਾਰਾਂ ‘ਚ ਛਪਿਆ ਹੈ ਕਿ ਆਬਕਾਰੀ ਨੀਤੀ ਬਣਾਉਣ ਤੇ ਚੀਫ ਸੈਕਟਰੀ ਅਤੇ ਮੰਤਰੀਆਂ ‘ਚ ਚਲ ਰਹੇ ਰੌਲੇ ਤੋਂ ਬਾਅਦ ਕਿਵੇਂ ਇਕ ਸੀਨੀਅਰ ਮੰਤਰੀ ਦੂਜੇ ਮੰਤਰੀ ਨੂੰ ਧਮਕੀ ਦੇ ਰਿਹਾ ਹੈ ਅਤੇ ਕੁਝ ਮਾਮਲੇ ਖੋਲ੍ਹਣ ਦੀ ਗੱਲ ਕਰ ਰਿਹਾ ਹੈ ਤਾਂ ਮਾਮਲਾ ਅਤਿ ਗੰਭੀਰ ਹੈ।

ਉਨਾਂ ਕਿਹਾ ਕਿ ਸਾਨੂੰ ਤਾਂ ਇਹ ਸੀ ਕਿ ਕਰਫ਼ਿਊ ‘ਚ ਠੇਕੇ ਖੁੱਲਣ ਨਾਲ ਘਰਾਂ ‘ਚ ਲੜਾਈ ਝਗੜੇ ਵਧਣਗੇ ਪਰ ਇੱਥੇ ਤਾਂ ਸਰਕਾਰ ਚ ਹੀ ਕਲੇਸ਼ ਪੈ ਗਿਆ।

ਬੱਬੀ ਬਾਦਲ ਨੇ ਮੁੱਖ ਮੰਤਰੀ ਸਾਹਿਬ ਤੋਂ ਮੰਗ ਕੀਤੀ ਕਿ ਉਹ ਫਾਰਮ ਹਾਊਸ ‘ਚ ਬੈਠਕੇ ਮੂਕ ਦਰਸ਼ਕ ਨਾ ਬਣੇ ਰਹਿਣ ਸਗੋਂ ਅੱਗੇ ਆ ਕੇ ਇਸ ਸਾਰੇ ਮਾਮਲੇ ਦੀ ਫੌਰੀ ਤੌਰ ਤੇ ਜਾਂਚ ਕਰਵਾਉਣ ਕਿਉਂਕਿ ਔਖੇ ਵਕਤ ‘ਚ ਹੀ ਆਗੂ ਦੀ ਪਹਿਚਾਣ ਹੁੰਦੀ ਹੈ।ਉਹਨਾਂ ਮੰਗ ਕੀਤੀ ਕੈਪਟਨ ਸਾਹਿਬ ਸ੍ਰੋਮਣੀ ਅਕਾਲੀ ਦਲ ਟਕਸਾਲੀ ਦੀ ਸ਼ਰਾਬ ਨਿਗਮ ਬਣਾਉਣ ਦੀ ਮੰਗ ‘ਤੇ ਗੌਰ ਕਰਨ ਤਾਂ ਕਿ ਸਰਕਾਰੀ ਖਜ਼ਾਨੇ ਦੀ ਹੋ ਰਹੀ ਲੁੱਟ ਨੂੰ ਰੋਕਿਆ ਜਾ ਸਕੇ ਫੋਟੋ ਕੈਪਸ਼ਨ -ਯੂਥ ਵਿੰਗ ਟਕਸਾਲੀ ਦੇ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


Yes Punjab - Top Stories