ਕਾਂਗਰਸ ਅੰਦਰ ਭੜਾਸ ਆ ਵਧੀ ਜਾਂਦੀ, ਵਾਰੋ-ਵਾਰੀ ਕਈ ਰਹੇ ਹਨ ਬੋਲ ਮੀਆਂ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਅੱਜ-ਨਾਮਾ

ਕਾਂਗਰਸ ਅੰਦਰ ਭੜਾਸ ਆ ਵਧੀ ਜਾਂਦੀ,
ਵਾਰੋ-ਵਾਰੀ ਕਈ ਰਹੇ ਹਨ ਬੋਲ ਮੀਆਂ।

ਕੁਸਕਦੇ ਨਹੀਂ ਕਪਤਾਨ ਦੇ ਕਦੇ ਮੂਹਰੇ,
ਦਰਦ ਬਾਹਰ ਹੀ ਰਹੇ ਹਨ ਫੋਲ ਮੀਆਂ।

ਦਿੱਲੀ ਵੱਲ ਦੀ ਕੋਈ ਆ ਦੌੜ ਲਾਉਂਦਾ,
ਮੁੜੀ ਆਂਵਦਾ ਵਿੱਸ ਜਿਹੀ ਘੋਲ ਮੀਆਂ।

ਪੱਤਰਕਾਰ ਵੀ ਕੋਈ-ਕੋਈ ਸੱਦ ਲੈਂਦਾ,
ਫਾਈਲਾਂ ਖੋਲ੍ਹ ਲੈਂਦਾ ਉਨ੍ਹਾਂ ਕੋਲ ਮੀਆਂ।

ਧੁਖਦੀ ਧੂਣੀ ਕੁਝ ਜਾਪਦੀ ਪਾਰਟੀ `ਚ,
ਧੂੰਆਂ ਨਿਕਲਦਾ ਰਿਹਾ ਹੈ ਦਿੱਸ ਮੀਆਂ।

ਜੀਹਨੂੰ ਪੁੱਛਿਆ ਹਾਲ ਕੀ ਦੱਸ ਸੱਜਣ,
ਫੋੜੇ ਵਾਂਗ ਉਹ ਪੈਂਦਾ ਹੈ ਫਿੱਸ ਮੀਆਂ।

-ਤੀਸ ਮਾਰ ਖਾਂ
ਜਨਵਰੀ 26, 2020


 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •