ਨਵੀਂ ਦਿੱਲੀ, 23 ਅਗਸਤ, 2020:
ਦਿੱਲੀ ਦੀ ਉੱਘੀ ਸ਼ਖਸੀਅਤ ਅਤੇ ਕਈ ਸਮਾਜਿਕ ਅਤੇ ਵਪਾਰਕ ਸੰਗਠਨਾਂ ਵਿਚ ਅਹਿਮ ਜਿੰਮੇਵਾਰੀਆਂ ਨਿਭਾਉਂਦੇ ਆ ਰਹੇ ਸ. ਕਵੰਲਜੀਤ ਅਲੱਗ ਨੂੰ ਦਿੱਲੀ ਸਰਕਾਰ ਦੇ ਦਿੱਲੀ ਘੱਟ ਗਿਣਤੀ ਕਮਿਸ਼ਨ ਵਿਚ ਬਤੌਰ ਮੈਂਬਰ ਬਣਾਏ ਜਾਣ ਦਾ ਸਿੱਖ ਬ੍ਰਦਰਹੂਡ ਇੰਟਰਨੈਸ਼ਨਲ ਵੱਲੋਂ ਸੁਆਗਤ ਕੀਤਾ ਗਿਆ।
ਸ. ਅਲੱਗ ਦਿੱਲੀ ਮੋਟਰ ਟ੍ਰੇਡਰ ਐਸੋਸੀਏਸ਼ਨ ਦੇ ਪ੍ਰਧਾਨ, ਫ਼ੈਡਰੇਸ਼ਨ ਆਫ਼ ਆਲ ਇੰਡੀਆ ਸਪੇਅਰ ਪਾਰਟ ਡੀਲਰ ਦੇ ਪ੍ਰਧਾਨ, ਫ਼ੇਡਰੇਸ਼ਨ ਆਫ਼ ਆਲ ਇੰਡੀਆ ਵਪਾਰ ਮੰਡਲ ਦੇ ਮੀਤ ਪ੍ਰਧਾਨ, ਪੰਜਾਬੀ ਅਕਾਦਮੀ ਵਿਚ ਮੈਂਬਰ, ਪ੍ਰਧਾਨ ਪੰਜਾਬੀ ਬਾਗ ਕਾਰਪੋਰੇਟਿਵ ਗਰੂਪ ਹਾਊਸਿੰਗ ਸੁਸਾਇਟੀ ਦੇ ਜਨਰਲ ਸਕੱਤਰ ਦੀ ਸੇਵਾ ਨੂੰ ਬਖੂਬੀ ਨਿਭਾ ਰਹੇ ਹਨ।
ਉਨ੍ਹਾਂ ਨੂੰ ਦਿੱਲੀ ਸਰਕਾਰ ਵੱਲੋਂ ਸਾਲ 2019 ਵਿਚ ਨਵਰਤਨ ਅਵਾਰਡ ਨਾਲ ਵੀ ਸਨਮਾਨਤ ਕੀਤਾ ਗਿਆ ਸੀ।
ਸਿੱਖ ਬ੍ਰਦਰਹੂਡ ਇੰਟਰਨੈਸ਼ਨਲ ਦੇ ਅੰਤਰਰਾਸ਼ਟਰੀ ਪ੍ਰਧਾਨ ਬਖਸ਼ੀ ਪਰਮਜੀਤ ਸਿੰਘ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਕਵੰਲਜੀਤ ਸਿੰਘ ਨੂੰ ਮੈਂਬਰ ਬਣਾ ਕੇ ਬਹੁਤ ਚੰਗਾ ਫ਼ੈਸਲਾ ਲਿਆ ਹੈ। ਸ. ਅਲੱਗ ਆਪਣੇ ਤਜਰਬੇ ਦੇ ਆਧਾਰ ‘ਤੇ ਸਿੱਖ ਹੀ ਨਹੀਂ ਬਲਕਿ ਸਾਰੀਆਂ ਘੱਟਗਿਣਤੀਆਂ ਦੇ ਮਾਮਲਆਿਂ ਨੂੰ ਵੀ ਸੁੱਚਝੇ ਢੰਗ ਨਾਲ ਹਰ ਕਰਾਉਣ ਵਿਚ ਅਹਿਮ ਰੋਲ ਅਦਾ ਕਰਨਗੇ।
ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ