Saturday, May 28, 2022

ਵਾਹਿਗੁਰੂ

spot_img

‘ਕਲਾ ਕੁੰਭ’ – ਫ਼ੌਜ ਦੀ ਪੱਛਮੀ ਕਮਾਂਡ ਦੇ ਚੀਫ਼ ਆਫ਼ ਸਟਾਫ਼ ਲੈ: ਜਨਰਲ ਦੇਵੇਂਦਰ ਸਰਮਾ ਨੇ ਕੀਤਾ ਪੇਂਟਿੰਗ ਵਰਕਸ਼ਾਪ ਦਾ ਦੌਰਾ

ਯੈੱਸ ਪੰਜਾਬ
ਰਾਜਪੁਰਾ, 29 ਦਸੰਬਰ, 2021:
ਸੱਭਿਆਚਾਰਕ ਮੰਤਰਾਲਾ, ਰੱਖਿਆ ਮੰਤਰਾਲੇ ਅਤੇ ਰਾਸ਼ਟਰੀ ਆਧੁਨਿਕ ਕਲਾ ਅਜਾਇਬ ਘਰ, ਨਵੀਂ ਦਿੱਲੀ ਵੱਲੋਂ ਸਾਂਝੇ ਤੌਰ ‘ਤੇ ਆਯੋਜਿਤ ਚਿਤਕਾਰਾ ਯੂਨੀਵਰਸਿਟੀ, ਪੰਜਾਬ ਵਿਖੇ ਚੱਲ ਰਹੀ ਕਲਾ ਕੁੰਭ ਵਰਕਸ਼ਾਪ ਦੇ ਤੀਜੇ ਦਿਨ ਲੈਫਟੀਨੈਂਟ ਜਨਰਲ ਦੇਵੇਂਦਰ ਸ਼ਰਮਾ ਸੈਨਾ ਮੈਡਲ ਨੇ ਪ੍ਰਦਰਸ਼ਨੀ ਦਾ ਦੌਰਾ ਕੀਤਾ। ਇਸ ਮੌਕੇ ਪਰਮਵੀਰ ਚੱਕਰ ਵਿਜੇਤਾ ਕੈਪਟਨ ਬਾਨਾ ਸਿੰਘ, ਸੂਬੇਦਾਰ ਸੰਜੇ ਕੁਮਾਰ ਅਤੇ ਮੇਜਰ ਡੀਪੀ ਸਿੰਘ ਵੀ ਹਾਜ਼ਰ ਸਨ।

ਸਾਰੇ ਮਹਿਮਾਨਾਂ ਨੇ ਲਗਭਗ 250 ਕਲਾਕਾਰਾਂ ਦੁਆਰਾ ਬਣਾਈ ਜਾ ਰਹੀ 500 ਮੀਟਰ ਲੰਬੀ ਅਤੇ 3 ਮੀਟਰ ਉੱਚੀ ਸਕ੍ਰੌਲ ਪੇਂਟਿੰਗ ਨੂੰ ਦੇਖਿਆ ਅਤੇ ਕਲਾਕਾਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਕਲਾਤਮਕ ਪ੍ਰਤਿਭਾ ਦੀ ਸ਼ਲਾਘਾ ਕੀਤੀ।

ਲੈਫਟੀਨੈਂਟ ਜਨਰਲ ਦੇਵੇਂਦਰ ਸ਼ਰਮਾ ਨੇ ਵਰਕਸ਼ਾਪ ਵਾਲੀ ਥਾਂ ‘ਤੇ ਮੌਜੂਦ ਐੱਨ.ਸੀ.ਸੀ. ਕੈਡਿਟਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਵੱਲੋਂ ਬਣਾਈਆਂ ਗਈਆਂ ਸਕ੍ਰੋਲ ਪੇਂਟਿੰਗਾਂ ਨੂੰ ਦੇਖਿਆ ਅਤੇ ਉਨ੍ਹਾਂ ਦੀ ਪ੍ਰਸੰਸਾ ਕੀਤੀ। ਕਲਾ ਕੁੰਭ ਵਰਕਸ਼ਾਪ 2 ਜਨਵਰੀ ਤੱਕ ਜਾਰੀ ਰਹੇਗੀ ਅਤੇ ਮੁਕੰਮਲ ਹੋਣ ‘ਤੇ ਇਹ ਮੈਗਾ ਪੇਂਟਿੰਗ 26 ਜਨਵਰੀ ਨੂੰ ਨਵੀਂ ਦਿੱਲੀ ਦੇ ਰਾਜਪਥ ਵਿਖੇ ਗਣਤੰਤਰ ਦਿਵਸ ਦੇ ਮੌਕੇ ‘ਤੇ ਲਗਾਈ ਜਾਵੇਗੀ, ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕਰਨਗੇ। ਇਹ ਵਰਕਸ਼ਾਪ 75ਵੇਂ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਤਹਿਤ ਕਰਵਾਈ ਜਾ ਰਹੀ ਹੈ।

ਪਰਮਵੀਰ ਚੱਕਰ ਵਿਜੇਤਾ ਕੈਪਟਨ ਬਾਨਾ ਸਿੰਘ, ਪਰਮਵੀਰ ਚੱਕਰ ਵਿਜੇਤਾ ਸੂਬੇਦਾਰ ਸੰਜੇ ਕੁਮਾਰ ਨੇ ਐਨਸੀਸੀ ਕੈਡਿਟਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਅਨੁਸ਼ਾਸਨ ਦੀ ਮਹੱਤਤਾ ਸਮਝਾਈ ਅਤੇ ਦੇਸ਼ ਭਗਤੀ ਨਾਲ ਸੇਵਾ ਕਰਨ ਦੀ ਸਿੱਖਿਆ ਦਿੱਤੀ। ਮੇਜਰ ਡੀ.ਪੀ.ਸਿੰਘ ਨੇ ਹਿੰਮਤ ਅਤੇ ਹੌਂਸਲੇ ਨਾਲ ਸਕਾਰਾਤਮਕ ਰਵੱਈਆ ਰੱਖਣ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਾਨੂੰ ਦੇਸ਼ ਦੇ ਵਿਕਾਸ ਲਈ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਾ ਚਾਹੀਦਾ ਹੈ।

ਚਿਤਕਾਰਾ ਯੂਨੀਵਰਸਿਟੀ ਦੇ ਪ੍ਰੋ ਚਾਂਸਲਰ ਮਧੂ ਚਿਤਕਾਰਾ ਨੇ ਕਲਾ ਕੁੰਭ ਵਿੱਚ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੂਰਾ ਦੇਸ਼ ਇਸ ਪੇਂਟਿੰਗ ਵਰਕਸ਼ਾਪ ਰਾਹੀਂ ਬਣੀਆਂ ਪੇਂਟਿੰਗਾਂ ਨੂੰ ਦੇਖੇਗਾ ਅਤੇ ਆਪਣੇ ਬੇਨਾਮ ਸ਼ਹੀਦਾਂ ਅਤੇ ਆਜ਼ਾਦੀ ਦੇ ਸੰਘਰਸ਼ ਚ ਯੋਗਦਾਨ ਪਾਉਣ ਵਾਲੇ ਨਾਇਕਾਂ ਤੋਂ ਜਾਣੂ ਹੋ ਸਕੇਗਾ।

ਇਸ ਮੌਕੇ ਨੈਸ਼ਨਲ ਮਿਊਜ਼ੀਅਮ ਆਫ਼ ਮਾਡਰਨ ਆਰਟ ਦੇ ਡਾਇਰੈਕਟਰ ਜਨਰਲ ਅਦਵੈਤ ਗਰਨਾਇਕ, ਸਲਾਹਕਾਰ ਕਮੇਟੀ ਦੇ ਮੁਖੀ ਹਰਸ਼ਵਰਧਨ ਸ਼ਰਮਾ, ਚਿਤਕਾਰਾ ਯੂਨੀਵਰਸਿਟੀ ਦੀ ਉਪ ਕੁਲਪਤੀ ਡਾ: ਅਰਚਨਾ ਮੰਤਰੀ, ਉੱਘੇ ਕਲਾਕਾਰ ਅਤੇ ਦੇਸ਼ ਦੇ 12 ਸਲਾਹਕਾਰ, ਸਕੂਲ ਆਫ਼ ਡਿਜ਼ਾਈਨ ਦੇ ਡੀਨ ਡਾ: ਰੰਜਨ ਮਲਿਕ, ਅਤੇ ਜਨ ਸੰਪਰਕ ਤੇ ਪਤਰਕਾਰਿਤਾ ਵਿਭਾਗ ਦੇ ਡੀਨ ਡਾ.ਆਸ਼ੂਤੋਸ਼ ਮਿਸ਼ਰਾ ਆਦਿ ਵੀ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -spot_img

Stay Connected

20,323FansLike
114,296FollowersFollow

ENTERTAINMENT

National

GLOBAL

OPINION

How to Install Bootstrap in Angular

Bootstrap is accountable for creating mobile-first applications. It is used to style something during web development. Installing Bootstrap in Angular is easy but it...

Pakistan sheds crocodile tears over its protege Yasin Malik – by Amjad Ayub Mirza

It was a day full of speculation and anxiety and then came the much-awaited verdict against Yasin Malik. Finally the butcher of Kashmiri Pandits...

Making a career based on a hobby is a wise step – by Narvijay Yadav

In my first few years in journalism, my mind was so engrossed in the work that it seemed like fun to me. I was...

SPORTS

Health & Fitness

Preterm birth: Warning signs that indicate complications during pregnancy

New Delhi, May 23, 2022 - Preterm birth, defined as a baby born before 37 weeks of pregnancy, is a leading cause of infant death and can result in long-term disabilities for those who survive. Each year, approximately 1 million children die as a result of preterm birth complications. According to the World Health Organization, many survivors will live...

Gadgets & Tech