ਕਰ ਗਿਆ ਮੋਦੀ ਟਰੰਪ ਦੀ ਸਿਫਤ ਚੋਖੀ, ਗਿਆ ਫਿਰ ਭਾਜੀ ਟਰੰਪ ਵੀ ਮੋੜ ਮੀਆਂ

ਅੱਜ-ਨਾਮਾ

ਕਰ ਗਿਆ ਮੋਦੀ ਟਰੰਪ ਦੀ ਸਿਫਤ ਚੋਖੀ,
ਗਿਆ ਫਿਰ ਭਾਜੀ ਟਰੰਪ ਵੀ ਮੋੜ ਮੀਆਂ।

ਕਈਆਂ ਗੱਲਾਂ ਵਿੱਚ ਮੋਦੀ ਨੂੰ ਲੋੜ ਉਹਦੀ,
ਦੀਂਹਦੀ ਟਰੰਪ ਨੂੰ ਉਹਦੀ ਵੀ ਲੋੜ ਮੀਆਂ।

‘ਅਗਲੀ ਬਾਰ ਟਰੰਪ ਸਰਕਾਰ’ ਕਹਿ ਕੇ,
ਦਿੱਤੀ ਸ਼ੁਰਲੀ ਜਦ ਮੋਦੀ ਨੇ ਛੋੜ ਮੀਆਂ।

ਪਿੱਛੋਂ ਟਰੰਪ ਵੀ ਮੋਦੀ ਦੀ ਟੌਹਰ ਦੇ ਲਈ,
‘ਫਾਦਰ ਇੰਡੀਆ ਦਾ’ ਦਿੱਤਾ ਜੋੜ ਮੀਆਂ।

ਪੰਪ ਭਰਨ ਵਿੱਚ ਇਹਨੇ ਨਹੀਂ ਕਸਰ ਛੱਡੀ,
ਰੱਖੀ ਉਹਨੇ ਵੀ ਮਾਸਾ ਨਹੀਂ ਕਸਰ ਮੀਆਂ।

ਨੌਟੰਕੀ ਲੋਕਾਂ ਦੇ ਸਮਝ ਵਿੱਚ ਪਈ ਜੇਕਰ,
ਮੰਨਣ ਲੱਗੇ ਨਹੀਂ ਦੋਵਾਂ ਦਾ ਅਸਰ ਮੀਆਂ।

-ਤੀਸ ਮਾਰ ਖਾਂ

26 ਸਤੰਬਰ, 2019 –

Share News / Article

YP Headlines