ਅੱਜ-ਨਾਮਾ
ਕਰ ਕੇ ਤਕੜੀ ਕਸ਼ਮੀਰ`ਤੇ ਚੋਟ ਪਹਿਲਾਂ,
ਪਿੱਛੋਂ ਲੱਗੀ ਸਰਕਾਰ ਪਤਿਆਉਣ ਮੀਆਂ।
ਚਹੁੰਆਂ ਦਿਨਾਂ ਵਿੱਚ ਲੋਕਾਂ ਦੇ ਖਾਤਿਆਂ `ਚ,
ਲੱਗ ਪਈ ਪੈਸੇ ਸਰਕਾਰ ਘਲਾਉਣ ਮੀਆਂ।
ਭੇਜੇ ਪ੍ਰਚਾਰਕ ਵੀ ਗਏ ਹਨ ਕਈ ਥਾਂਈਂ,
ਆਮ ਲੋਕਾਂ ਨੂੰ ਰਮਜ਼ ਸਮਝਾਉਣ ਮੀਆਂ।
ਡਰੇ ਪਏ ਲੋਕ ਹਨ ਭਾਉਂਦੀਆਂ ਫੋਰਸਾਂ ਤੋਂ,
ਹਾਂਜੀ-ਹਾਂਜੀ ਲਈ ਸਿਰ ਹਿਲਾਉਣ ਮੀਆਂ।
ਦਾਅਵੇ ਦਿੱਲੀ ਵਿੱਚ ਪਈ ਸਰਕਾਰ ਕਰਦੀ,
ਕਸ਼ਮੀਰੀ ਲੋਕ ਹਨ ਕੇਂਦਰ ਦੇ ਨਾਲ ਮੀਆਂ।
ਮੂਹਰੇ ਚੈਲਿੰਜ ਨਾ ਜਦੋਂ ਕੋਈ ਕਰਨ ਵਾਲਾ,
ਜਿਹੜੇ ਮਰਜ਼ੀ ਵਜਾਉਣ ਉਹ ਤਾਲ ਮੀਆਂ।
-ਤੀਸ ਮਾਰ ਖਾਂ
ਅਗਸਤ 11, 2019
- Advertisement -