ਕਰੋੜਾਂ ਦੀ ਆਨ-ਲਾਈਨ ਧੋਖਾਧੜੀ ਕਰਨ ਵਾਲੇ ਗਿਰੋਹ ਨੂੰ 200 ਜਾਅਲੀ ਸਿੰਮ ਪ੍ਰਦਾਨ ਕਰਨ ਵਾਲਾ ਗਿਰਫ਼ਤਾਰ: ਐਸ.ਐਸ.ਪੀ. ਸਿੱਧੂ

ਪਟਿਆਲਾ, 29 ਅਗਸਤ, 2019 –
ਪਿਛਲੇ ਦਿਨੀਂ ਪਟਿਆਲਾ ਪੁਲਿਸ ਵੱਲੋਂ ਫੀਨੋ ਬੈਂਕ ‘ਚ 200 ਤੋਂ ਵੱਧ ਫਰਜੀ ਖਾਤਿਆਂ ਸਬੰਧੀ ਮਾਮਲੇ ਨੂੰ ਬੇਪਰਦ ਕੀਤਾ ਗਿਆ ਸੀ ਜਿਸ ‘ਚ ਹੋਈ ਪੜਤਾਲ ਦੌਰਾਨ ਹੁਣ ਬੈਕ ਖਾਤਿਆ ਵਿੱਚ ਸਿੰਮ ਦੇਣ ਵਾਲੇ ਪ੍ਰਕਾਸ਼ ਕੁਮਾਰ ਪੁੱਤਰ ਰਾਮਾ ਨੰਦ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।

ਜਿਸ ਦੀ ਪੁੱਛਗਿੱਛ ਤੋ ਪਾਇਆ ਗਿਆ ਕਿ ਪ੍ਰਕਾਸ਼ ਕੁਮਾਰ ਨੇ ਅਫਸਰ ਅਲੀ ਨੂੰ ਮਾਰਚ ਤੋਂ ਜੁੂਨ 2019 ਤੱਕ 200 ਦੇ ਕਰੀਬ ਫਰਜੀ ਸਿੰਮ ਦਿੱਤੇ ਹਨ ਇਹ ਸਿਮ ਅਫਸਰ ਅਲੀ ਨੇ ਫੀਨੋ ਬੈਂਕ ਖਾਤਿਆ ਵਿੱਚ ਰਜਿਸਟਰ ਕੀਤੇ ਹਨ ਅਤੇ ਆਮ ਪਬਲਿਕ ਨਾਲ ਆਨ-ਲਾਈਨ ਠੱਗੀ ਲਾਕੇ ਕਰੋੜਾ ਰੁਪਇਆ ਇਨ੍ਹਾਂ ਖਾਤਿਆ ਵਿੱਚ ਅਦਾਨ ਪ੍ਰਦਾਨ ਕੀਤਾ ਗਿਆ ਹੈ।

ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਿਛਲੇ ਦਿਨੀਂ ਫੀਨੋ ਬੈਂਕ ਵਿੱਚ 200 ਤੋਂ ਵੱਧ ਫਰਜੀ ਖਾਤੇਂ ਖੋਲ੍ਹਣ ਸਬੰਧੀ ਮਾਮਲਾ ਸਾਹਮਣੇ ਆਇਆ ਸੀ ਜਿਸ ਸਬੰਧੀ ਮੁਕੱਦਮਾ ਨੰਬਰ 208 ਮਿਤੀ 17/08/2019 ਅ/ਧ 419,420,468,471,120-ਬੀ, ਹਿੰ:ਦੰ: 65,66,66-C, 66-D, 66-E, I.T, Act ਥਾਣਾ ਸਿਵਲ ਲਾਇਨ ਪਟਿਆਲਾ ਦਰਜ ਕੀਤਾ ਗਿਆ ਸੀ।

ਇਸ ਕੇਸ ਵਿੱਚ ਅਤਾਉਲ ਅੰਸਾਰੀ ਪੁੱਤਰ ਸਿਰਾਜੁਦੀਨ ਮਿਰਜਾ ਵਾਸੀ ਪਿੰਡ ਫੋਫਨਾਦ ਥਾਣਾ ਕਰਮਾਟੋਡਾ ਜ਼ਿਲਾ ਜਾਮਤਾਰਾ (ਝਾਰਖੰਡ) ਅਤੇ ਮੈਨੇਜਰ ਅਸੀਸ ਕੁਮਾਰ ਪੁੱਤਰ ਵਿਜੈ ਕੁਮਾਰ ਵਾਸੀ ਮਕਾਨ ਨੰਬਰ 176 ਗਲੀ ਨੰਬਰ 2 ਚਾਂਦ ਕਲੋਨੀ, ਨੇੜੇ ਡੇਅਰੀ ਕੰਪਲੈਕਸ ਹੈਬੋਵਾਲ ਥਾਣਾ ਪੀ.ਏ.ਯੂ. ਜ਼ਿਲ੍ਹਾ ਲੁਧਿਆਣਾ ਨੂੰ ਪਹਿਲਾ ਹੀ ਗ੍ਰਿਫਤਾਰ ਕੀਤਾ ਗਿਆ ਸੀ।

ਐਸ.ਐਸ.ਪੀ. ਸ. ਸਿੱਧੂ ਨੇ ਦੱਸਿਆ ਕਿ ਦੋਸ਼ੀ ਅਫਸਰ ਅਲੀ ਉਕਤ ਨੂੰ ਪ੍ਰੋਡੈਕਸਨ ਵਰੰਟ ‘ਤੇ 27/08/19 ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਪਾਸੋਂ ਪੁਲਿਸ ਰਿਮਾਂਡ ਦੌਰਾਨ 15 ਫੀਨੋ ਬੈਂਕ ਦੀਆ ਵੇਲਕਮ ਕਿੱਟਾ (ਜਿਸ ਵਿੱਚ ਏ.ਟੀ.ਐਮ ਕਾਰਡ ਅਤੇ ਬੈਕ ਖਾਤੇ ਸਬੰਧੀ ਜਾਣਕਾਰੀ) ਅਤੇ ਇਕ ਬਾਇਉਮੈਟਰਿਕ ਡਿਵਾਇਸ ਬਰਾਮਦ ਕੀਤੀ ਗਈ ਹੈ ਅਤੇ ਅਫਸਰ ਅਲੀ ਨੂੰ ਬੈਕ ਖਾਤਿਆ ਵਿੱਚ ਸਿਮ ਦੇਣ ਵਾਲਾ ਪ੍ਰਕਾਸ਼ ਕੁਮਾਰ ਪੁੱਤਰ ਰਾਮਾ ਨੰਦ ਵਾਸੀ ਗਲੀ ਨੰਬਰ 3 ਜੁਗਆਨਾ, ਮੋਹਨ ਮਾਰਕੀਟ, ਨਿਊ ਰਾਜਨ ਕਲੋਨੀ ਥਾਣਾ ਸਾਹਨੇਵਾਲ ਜ਼ਿਲ੍ਹਾ ਲੁਧਿਆਣਾ ਨੂੰ ਵੀ ਮਿਤੀ 27/08/2019 ਨੂੰ ਵਿਸਕਰਮਾ ਟੈਲੀਕੋਮ ਪਿੰਡ ਕੰਗਨਵਾਲ ਜ਼ਿਲ੍ਹਾ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਪੁੱਛਗਿੱਛ ਤੋ ਪਾਇਆ ਗਿਆ ਕਿ ਪ੍ਰਕਾਸ਼ ਕੁਮਾਰ ਨੇ ਅਫਸਰ ਅਲੀ ਨੂੰ ਮਾਰਚ ਤੋ ਜੁੂਨ 2019 ਤੱਕ 200 ਦੇ ਕਰੀਬ ਫਰਜੀ ਸਿੰਮ ਦਿੱਤੇ ਹਨ ਇਹ ਸਿਮ ਅਫਸਰ ਅਲੀ ਨੇ ਫੀਨੋ ਬੈਂਕ ਖਾਤਿਆ ਵਿੱਚ ਰਜਿਸਟਰ ਕੀਤੇ ਹਨ ਅਤੇ ਆਮ ਪਬਲਿਕ ਨਾਲ ਆਨ-ਲਾਈਨ ਠੱਗੀ ਲਾਕੇ ਕਰੋੜਾ ਰੁਪਇਆ ਇਨ੍ਹਾਂ ਖਾਤਿਆ ਵਿੱਚ ਅਦਾਨ ਪ੍ਰਦਾਨ ਕੀਤਾ ਗਿਆ ਹੈ।

ਐਸ.ਐਸ.ਪੀ. ਨੇ ਅੱਗੇ ਦੱਸਿਆ ਕਿ ਉਕਤ ਮੁਕੱਦਮਾ ਦੀ ਤਫਤੀਸ ਸਬੰਧੀ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਸ. ਹਰਮੀਤ ਸਿੰਘ ਹੁੰਦਲ ਦੀ ਅਗਵਾਈ ਵਿੱਚ ਇੰਚਾਰਜ ਸੀ.ਆਈ.ਏ. ਸਟਾਫ਼ ਪਟਿਆਲਾ ਇੰਸਪੈਕਟਰ ਸ਼ਮਿੰਦਰ ਸਿੰਘ, ਮੁੱਖ ਥਾਣਾ ਅਫ਼ਸਰ ਸਿਵਲ ਲਾਇਨ ਇੰਸਪੈਕਟਰ ਰਾਹੁਲ ਕੌਸਲ, ਐਸ.ਆਈ.ਤਰਨਦੀਪ ਕੌਰ ਸਾਇਬਰ ਸੈਲ ਪਟਿਆਲਾ ਵੱਲੋ ਇਸ ਕੇਸ ਦੀ ਡੂੰਘਾਈ ਨਾਲ ਕੀਤੀ ਗਈ ਤਫਤੀਸ ਅਤੇ ਗ੍ਰਿਫਤਾਰ ਦੋਸ਼ੀਆਂ ਦੀ ਪੁੱਛਗਿੱਛ ਤੋਂ ਪਾਇਆ ਗਿਆ ਕਿ ਦੋਸ਼ੀ ਅਫਸਰ ਅਲੀ ਪੁੱਤਰ ਸ਼ਮਸੇਰ ਅਲੀ ਵਾਸੀ ਨਿਉ ਸਾਂਤੀ ਨਗਰ, ਡਿਸਪੋਜਲ ਰੋਡ, ਮੰਡੀ ਗੋਬਿੰਦਗੜ੍ਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵੱਲੋਂ ਫੀਨੋ ਬੈਂਕ ਦੇ 200 ਤੋ ਵੱਧ ਖੋਲ੍ਹੇ ਗਏ ਬੈਂਕ ਖਾਤੇ ਸਾਹਮਣੇ ਆਏ ਸਨ ਇਹ ਬੈਂਕ ਖਾਤੇ ਖੋਲਣ ਸਮੇਂ ਕਰੀਬ 200 ਤੋ ਵੱਧ ਫਰਜੀ ਸਿੰਮਾ ਦੀ ਵਰਤੋਂ ਕੀਤੀ ਗਈ ਹੈ ਕਿਉਕਿ ਖਾਤੇ ਖੋਲਣ ਸਮੇਂ ਖਾਤੇ ਵਿੱਚ ਇਕ ਮੋਬਾਇਲ ਨੰਬਰ ਵੀ ਰਜਿਸਟਡ ਹੁੰਦਾ ਜਿਸ ‘ਤੇ ਬੈਂਕ ਵੱਲੋ ਓ.ਟੀ.ਪੀ. ਅਤੇ ਕੀਤੀ ਗਈ ਟਰਾਜੈਕਸ ਦਾ ਮੈਸਿਜ਼ ਰਸੀਵ ਹੁੰਦਾ ਹੈ।

ਐਸ.ਐਸ.ਪੀ. ਨੇ ਅੱਗੇ ਦੱਸਿਆ ਕਿ ਪ੍ਰਕਾਸ਼ ਕੁਮਾਰ ਉਕਤ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਪ੍ਰਕਾਸ਼ ਨੇ ਵਿਸਕਰਮਾ ਟੈਲੀਕੋਮ ਦੇ ਨਾਮ ‘ਤੇ ਕੰਗਨਵਾਲ ਥਾਣਾ ਮੇਹਰਬਾਨ ਜ਼ਿਲ੍ਹਾ ਲੁਧਿਆਣਾ ਵਿਖੇ ਦੁਕਾਨ ਖੋਲ੍ਹੀ ਹੋਈ ਹੈ, ਜਿੱਥੇ ਇਹ ਮੋਬਾਇਲ ਫੋਨ ਰੀਚਾਰਜ ਅਤੇ ਨਵੇ ਸਿਮ ਵੇਚਣ ਦਾ ਕੰਮ ਕਰਦਾ ਸੀ ਜਿਸ ਦੀ ਮੁਲਾਕਾਤ ਅਫਸਰ ਅਲੀ ਨਾਲ ਹੋ ਗਈ ਸੀ, ਜਿਸ ਤੇ ਪ੍ਰਕਾਸ਼ ਕੁਮਾਰ ਨੇ ਫਰਜੀ ਸਿਮ ਵੇਚਣ ਦਾ ਧੰਦਾ ਸ਼ੁਰੂ ਕਰ ਦਿੱਤਾ ਸੀ।

ਜਦੋ ਪ੍ਰਕਾਸ਼ ਕੁਮਾਰ ਕੋਲ ਕੋਈ ਵਿਅਕਤੀ ਨਵਾਂ ਸਿਮ ਲੈਣ ਆਉਂਦਾ ਸੀ ਤਾਂ ਪ੍ਰਕਾਸ਼ ਉਸ ਵਿਅਕਤੀ ਦੇ ਨਾਮ ‘ਤੇ ਦੋ ਸਿਮ ਐਕਟੀਵੇਟ ਕਰ ਦਿੰਦਾ ਸੀ ਅਤੇ ਦੂਸਰੇ ਫਰਜੀ ਜਾਰੀ ਕੀਤੇ ਸਿਮ ਵਿੱਚ ਅਲਟਰਨੇਟਰ ਨੰਬਰ ਵੀ ਫਰਜੀ ਪਾ ਦਿੰਦਾ ਸੀ। ਜੋ ਇਸ ਤਰਾ ਕਰਕੇ ਪ੍ਰਕਾਸ਼ ਕੁਮਾਰ ਨੇ ਮਾਰਚ ਤੋਂ ਜੁੂਨ 2019 ਤੱਕ 200 ਤੋ ਵੀ ਵੱਧ ਫਰਜੀ ਸਿਮ ਐਕਟੀਵੇਟ ਕਰਕੇ ਦੋਸ਼ੀ ਅਫਸਰ ਅਲੀ ਨੂੰ ਦਿੱਤੇ। ਐਸ.ਐਸ.ਪੀ ਨੇ ਦੱਸਿਆ ਕਿ ਦੋਸ਼ੀ ਪ੍ਰਕਾਸ਼ ਕੁਮਾਰ ਵੱਲੋ ਜਾਰੀ ਕੀਤੇ ਗਏ ਸਿਮ ਨੰਬਰਾ ਦੀ ਵੀ ਡੂੰਘਾਈ ਨਾਲ ਜਾਂਚ ਚਲ ਰਹੀ ਹੈ।

Share News / Article

Yes Punjab - TOP STORIES