ਕਰੋਨਾ ਮਹਾਮਾਰੀ ਦੀ ਸਭ ਤੋਂ ਵੱਡੀ ਮਾਰ ਨੋਜਵਾਨ ਵਰਗ ਤੇ ਪਈ: ਬੱਬੀ ਬਾਦਲ

ਚੰਡੀਗੜ੍ਹ, 10 ਸਤੰਬਰ, 2020 –

ਕਰੋਨਾ ਮਹਾਮਾਰੀ ਨੇ ਜਿੱਥੇ ਹਰੇਕ ਵਰਗ ਦਾ ਨੁਕਸਾਨ ਕੀਤਾ ਹੈ ਉੱਥੇ ਹੀ ਇਸ ਮਹਾਮਾਰੀ ਦੀ ਸਭ ਤੋਂ ਵੱਡੀ ਮਾਰ ਨੋਜਵਾਨ ਵਰਗ ਨੂੰ ਝੱਲਣੀ ਪੈ ਰਹੀ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੋਮਣੀ ਯੂਥ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਮੋਹਾਲੀ ਦੇ ਫੇਸ 9 ਵਿੱਚ ਪ੍ਰਧਾਨ ਮਨੀ ਡੋਗਰਾਂ ਵੱਲੋ ਰੱਖੀ ਨੋਜਵਾਨਾਂ ਦੀ ਮੀਟਿੰਗ ਵਿੱਚ ਉਨ੍ਹਾਂ ਦੀਆ ਸਮੱਸਿਆਵਾਂ ਨੂੰ ਸੁਣਨ ਉਪਰੰਤ ਆਖੇ ਨੋਜਵਾਨਾਂ ਨੇ ਬੱਬੀ ਬਾਦਲ ਨੂੰ ਦੱਸਿਆ ਕਿ ਉਨ੍ਹਾਂ ਦੀ ਇਸ ਵਕਤ ਸਭ ਤੋਂ ਵੱਡੀ ਸਮੱਸਿਆ ਬੇਰੁਜ਼ਗਾਰੀ ਹੈ।ਕਿਉਂਕਿ ਪੜ੍ਹਾਈ ਉਤੇ ਲੱਖਾ ਰੁਪਏ ਖਰਚ ਕਰਕੇ ਵੀ ਅਸੀਂ ਬੇਰੁਜ਼ਗਾਰ ਹਾ ।

ਇਸ ਮੌਕੇ ਬੱਬੀ ਬਾਦਲ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਪੜ੍ਹੇ ਲਿਖੇ ਨੋਜਵਾਨ ਲੱਖਾ ਰੁਪਏ ਖਰਚ ਕਰਕੇ ਡਿਗਰੀਆਂ ਲੈ ਕੇ ਘਰ ਬੈਠਣ ਨੂੰ ਮਜਬੂਰ ਹਨ। ਅਤੇ ਨੋਜਵਾਨਾਂ ਨੂੰ ਇਸ ਸੰਕਟ ਵਿੱਚੋਂ ਕੱਢਣ ਲਈ ਸਰਕਾਰਾਂ ਕੋਲ ਕੋਈ ਠੋਸ ਪਾਲਿਸੀ ਵੀ ਨਹੀਂ ਜਿਸ ਕਾਰਨ ਨੋਜਵਾਨਾਂ ਨੂੰ ਅਪਣੇ ਭੱਵਿਖ ਦੀ ਚਿੰਤਾ ਹੋ ਰਹੀ ਹੈ ।

ਬੱਬੀ ਬਾਦਲ ਨੇ ਕਿਹਾ ਕਿ ਹੁਣ ਤੱਕ ਸਮੇ ਦੀਆ ਸਰਕਾਰਾਂ ਨੇ ਨੌਜਵਾਨਾਂ ਨੂੰ ਝੂਠੇ ਸੁਪਨੇ ਵਿਖਾ ਕੇ ਸਿਰਫ ਵੋਟਾਂ ਲੈਣ ਤੱਕ ਹੀ ਸੀਮਤ ਰੱਖਿਆ ਹੈ ਉਨ੍ਹਾਂ ਦੇ ਹੱਕਾਂ ਦੀ ਕਿਸੇ ਵੀ ਪਾਰਟੀ ਨੇ ਗੱਲ ਨਹੀਂ ਕੀਤੀ ।ਉਨ੍ਹਾਂ ਕਿਹਾ ਕਿ ਜੇਕਰ ਸਰਕਾਰਾਂ ਨੇ ਅਪਣੀਆਂ ਨੋਜਵਾਨਾਂ ਪ੍ਰਤੀ ਮਾਰੂ ਨੀਤੀਆਂ ਬੰਦ ਨਾ ਕੀਤੀਆ ਤਾਂ ਯੂਥ ਅਕਾਲੀ ਦਲ ਟਕਸਾਲੀ ਕੇਂਦਰ ਅਤੇ ਪੰਜਾਬ ਵਿੱਚ ਕੁਰਸੀਆ ਦਾ ਸੁੱਖ ਭੋਗ ਰਹੇ ਆਗੂਆਂ ਦਾ ਘਿਰਾਉ ਕਰੇਗਾ।

ਇਸ ਮੌਕੇ ਰਮਨਦੀਪ ਸਿੰਘ ਪ੍ਰਧਾਨ ਫੇਸ 11, ਤਰਲੋਕ ਸਿੰਘ ਪ੍ਰਧਾਨ ਜਗਤਪੁਰਾ, ਹਰਜਿੰਦਰ ਸਿੰਘ ਬਿੱਲਾ ਪ੍ਰਧਾਨ ਫੇਸ 6, ਮੇਹਰਬਾਨ ਸਿੰਘ ਭੁੱਲਰ ਪ੍ਰਧਾਨ ਬਲੋਗੀ, ਰਣਜੀਤ ਸਿੰਘ ਬਰਾੜ, ਨਵੀ ਸਿੱਧੂ,ਜਗਤਾਰ ਸਿੰਘ ਘੜੂੰਆਂ, ਦੀਪਕ ਕਨਵਰ, ਗੋਪੀ ਖਹਿਰਾ, ਦਮਨ, ਰਤਨ, ਕਰਮਜੀਤ ਸਿੰਘ,ਇੰਦਰਜੀਤ ਸਿੰਘ, ਮਨਪ੍ਰੀਤ ਸਿੰਘ, ਮਹਿੰਦਰ ਸਿੰਘ, ਨਰਿੰਦਰ ਸਿੰਘ, ਜਸਵੰਤ ਸਿੰਘ ਆਦਿ ਹਾਜ਼ਰ ਸਨ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

Yes Punjab - Top Stories