ਕਰੋਨਾ ਤੇ ਆਰਥਿਕ ਮੰਦੀ ਦੌਰਾਨ ਮੋਦੀ ਸਰਕਾਰ ਮਹਿੰਗੇ ਤੇਲ ਨਾਲ ਦੇਸ਼ ਵਾਸੀਆਂ ਨੂੰ ਲੁੱਟ ਰਹੀ ਹੈ: ਜਾਖੜ

ਚੰਡੀਗੜ੍ਹ, 21 ਮਾਰਚ, 2020:
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਆਖਿਆ ਹੈ ਕਿ ਕਰੋਨਾ ਦੇ ਕਹਿਰ ਅਤੇ ਕੇਂਦਰ ਦੀਆਂ ਗਲਤ ਆਰਥਿਕ ਨੀਤੀਆਂ ਕਾਰਨ ਪੈ ਰਹੀ ਮੰਦੀ ਦੀ ਮਾਰ ਦੇ ਇਸ ਦੌਰ ਵਿਚ ਮੋਦੀ ਸਰਕਾਰ ਮਹਿੰਗੇ ਪੈਟਰੋਲੀਅਮ ਪਦਾਰਥ ਵੇਚ ਕੇ ਦੇਸ਼ ਵਾਸੀਆਂ ਨੂੰ ਲੁੱਟ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੌਮਾਂਤਰੀ ਤੇਲ ਬਜਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਹੁਣ ਆਪਣੇ ਸਭ ਤੋਂ ਨੀਵੇਂ ਪੱਧਰ ਤੇ ਹਨ ਪਰ ਕੇਂਦਰ ਸਰਕਾਰ ਦੇਸ਼ ਵਾਸੀਆਂ ਨੂੰ ਮਹਿੰਗਾ ਤੇਲ ਵੇਚ ਰਹੀ ਹੈ।

ਅੱਜ ਇੱਥੋਂ ਜਾਰੀ ਬਿਆਨ ਵਿਚ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਇਸ ਸਮੇਂ ਸਾਡੇ ਮੁਲਕ ਭਾਰਤ ਦੀ ਆਰਥਿਕਤਾ ਬਹੁਤ ਨਾਜੂਕ ਦੌਰ ਵਿਚੋਂ ਲµਘ ਰਹੀ ਹੈ। ਵਿਕਾਸ ਦਰ ਨੀਵੇਂ ਪ¤ਧਰ ਤੇ ਹੈ, ਰੋਜਗਾਰ ਦੇ ਮੌਕੇ ਘ¤ਟ ਰਹੇ ਹਨ, ਲੋਕਾਂ ਦੀ ਆਮਦਨ ਘ¤ਟ ਰਹੀ ਹੈ ਅਤੇ ਇ¤ਥੋਂ ਤ¤ਕ ਕੀ ਬੈਂਕਾਂ ਵੀ ਬµਦ ਹੋਣ ਦੇ ਕਗਾਰ ਤੇ ਪੁ¤ਜ ਰਹੀਆਂ ਹਨ।

ਅਜਿਹੇ ਮਾੜੇ ਆਰਥਿਕ ਹਲਾਤਾਂ ਵਿਚ ਹੀ ਕਰੋਨਾ ਵਾਇਰਸ ਕਾਰਨ ਉਪਜੇ ਸµਕਟ ਨੇ ਹਾਲਾਤ ਹੋਰ ਖਰਾਬ ਕਰਨੇ ਸ਼ੁਰੂ ਕਰ ਦਿ¤ਤੇ ਹਨ। ਜਦੋਂ ਆਰਥਿਕ ਮµਦੀ ਦੇ ਹਾਲਾਤ ਹੋਣ ਤਾਂ ਲੋਕ ਆਸ ਕਰਦੇ ਹਨ ਕਿ ਸਾਡੀ ਸਰਕਾਰ ਸਾਡੇ ਨਾਲ ਖੜ੍ਹੇਗੀ ਅਤੇ ਕਿਸੇ ਤਰੀਕੇ ਨਾਲ ਸਾਡੀ ਮਦਦ ਕਰਕੇ ਸਾਨੂੰ ਮµਦੀ ਦੀ ਮਾਰ ਤੋਂ ਬਚਾ ਲਵੇਗੀ।

ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਸਾਡੇ ਦੇਸ਼ ਦੀ ਤ੍ਰਾਸਦੀ ਹੀ ਕਹੀ ਜਾਵੇਗੀ ਕਿ ਇਸ ਮੁਸਕਿਲ ਦੌਰ ਵਿਚ ਵੀ ਭਾਰਤ ਸਰਕਾਰ ਲੋਕਾਂ ਦੀਆਂ ਮੁਸਕਿਲਾਂ ਦੇ ਹ¤ਲ ਕਰਨ ਦੀ ਬਜਾਏ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਨੂੰ ਅਨਿਯµਤਰਤ ਕਰਕੇ ਦੇਸ਼ ਦੇ ਅਵਾਮ ਅਤੇ ਅਰਥਚਾਰੇ ਨੂੰ ਪੂਰੀ ਤਰਾਂ ਤਬਾਹ ਕਰਨ ਦਾ ਕµਮ ਕਰ ਰਹੀ ਹੈ।

ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਇਸ ਸਮੇਂ ਅµਤਰਰਾਸ਼ਟਰੀ ਤੇਲ ਮਾਰਕਿਟ ਵਿਚ ਕ¤ਚੇ ਤੇਲ ਦੀ ਔਸਤ ਕੀਮਤ 20 ਡਾਲਰ ਪ੍ਰਤੀ ਬੈਰਲ ਹੈ। ਜਦ ਕਿ ਜੂਨ 2004 ਵਿ¤ਚ ਕ¤ਚੇ ਤੇਲ ਦੀ ਕੀਮਤ 35.54 ਡਾਲਰ ਪ੍ਰਤੀ ਬੈਰਲ ਸੀ ਤਾਂ ਮਨਮੋਹਨ ਸਿµਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਡੀਜਲ 22.74 ਰੁਪਏ ਅਤੇ ਪਟਰੋਲ 35.71 ਰੁਪਏ ਪ੍ਰਤੀ ਲੀਟਰ ਵਿ¤ਚ ਦੇਸ਼ ਵਾਸੀਆਂ ਨੂੰ ਦੇ ਰਹੇ ਸੀ।

ਜਦ ਕਿ ਕ¤ਚੇ ਤੇਲ ਦੀ ਕੀਮਤ ਹੁਣ 2004 ਦੇ ਉਕਤ ਦਰ ਤੋਂ ਵੀ ਘ¤ਟ ਚੁ¤ਕੀ ਹੈ ਅਤੇ ਹੁਣ ਦੇਸ਼ ਦੀ ਜਨਤਾ ਨੂੰ ਡੀਜ਼ਲ ਅਤੇ ਪੈਟਰੋਲ ਕਿਸ ਮੁ¤ਲ ਮਿਲਦਾ ਹੈ ਇਸ ਸਭ ਜਾਣਦੇ ਹਨ।

ਸੂਬਾ ਕਾਂਗਰਸ ਪ੍ਰਧਾਨ ਨੇ ਹੋਰ ਕਿਹਾ ਕਿ ਇਸੇ ਤਰਾਂ ਜਦ 2012 ਵਿਚ ਜਦ ਸ: ਮਨਮੋਹਨ ਸਿµਘ ਪ੍ਰਧਾਨ ਮµਤਰੀ ਸਨ ਤਾਂ ਕ¤ਚੇ ਤੇਲ ਦੀ ਕੀਮਤ 104.09 ਡਾਅਰ ਪ੍ਰਤੀ ਬੈਰਲ ਸੀ। ਪਰ ਉਸ ਸਮੇਂ ਸਰਕਾਰ ਦੇਸ਼ ਵਾਸੀਆਂ ਨੂੰ ਡੀਜਲ 40.91 ਰੁਪਏ ਅਤੇ ਪਟਰੋਲ 73.18 ਰੁਪਏ ਪ੍ਰਤੀ ਲੀਟਰ ਮੁਹ¤ਈਆ ਕਰਵਾ ਰਹੀ ਸੀ ਅਤੇ ਹੁਣ ਦੀ ਭਾਰਤ ਸਰਕਾਰ ਕ¤ਚੇ ਤੇਲ ਦੀਆਂ ਕੀਮਤਾਂ ਚੌਥਾ ਹਿ¤ਸਾ ਘ¤ਟ ਜਾਣ ਦੇ ਬਾਵਜੂਦ ਮਹਿµਗਾ ਤੇਲ ਦੇ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਜਨਤਾ ਨੂੰ ਇਹ ਸਾਧਾਰਣ ਜਿਹਾ ਗਣਿਤ ਤਾਂ ਸਮਝ ਆ ਰਿਹਾ ਹੈ ਪਰ ਭਾਰਤ ਸਰਕਾਰ ਸ¤ਚ ਤੋਂ ਅਖਾਂ ਬµਦ ਕਰ ਕੇ ਬੈਠੀ ਹੈ। ਉਲਟਾ ਜਿਵੇਂ ਜਿਵੇਂ ਅµਤਰ ਰਾਸ਼ਟਰੀ ਮµਡੀ ਵਿਚ ਤੇਲ ਦੀਆਂ ਕੀਮਤਾਂ ਡਿ¤ਗਦੀਆਂ ਰਹੀਆਂ, ਭਾਰਤ ਸਰਕਾਰ ਲਗਾਤਾਰ ਐਕਸਾਇਜ ਡਿਊਟੀ ਵਧਾਉਂਦੀ ਗਈ।

ਉਸ ਤੋਂ ਵੀ ਵ¤ਡੀ ਤ੍ਰਾਸਦੀ ਕਿ ਹੁਣ ਜਦ ਕਰੋਨਾ ਦੇ ਕਹਿਰ ਕਾਰਨ ਅਰਥਵਿਵਸਥਾ ਨੂੰ ਹੋਰ ਵ¤ਡਾ ਖਤਰਾ ਹੈ ਤਾਂ ਭਾਰਤ ਸਰਕਾਰ ਨੇ ਟੈਕਸ ਹੋਰ ਵਧਾ ਦਿ¤ਤੇ ਹਨ ਤਾਂ ਕਿ ਲੋਕਾਂ ਤ¤ਕ ਕ¤ਚੇ ਤੇਲ ਦੀਆਂ ਕੀਮਤਾਂ ਵਿਚ ਆਈ ਕਮੀ ਦਾ ਲਾਭ ਨਾ ਪੁ¤ਜੇ।ਉਨ੍ਹਾਂ ਨੇ ਭਾਰਤ ਸਰਕਾਰ ਤੋਂ ਮµਗ ਕੀਤੀ ਕਿ ਮੁਸਕਿਲ ਆਰਥਿਕ ਹਲਾਤਾਂ ਅਤੇ ਕਰੋਨੇ ਦੇ ਖਤਰੇ ਦੇ ਮ¤ਦੇਨਜ਼ਰ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਨੂੰ ਨਿਯµਤਰਤ ਕੀਤਾ ਜਾਵੇ ਅਤੇ ਲੋਕਾਂ ਦੀ ਮਦਦ ਕੀਤੀ ਜਾਵੇ।

Share News / Article

Yes Punjab - TOP STORIES