- Advertisement -
ਯੈੱਸ ਪੰਜਾਬ
ਚੰਡੀਗੜ੍ਹ, 5 ਮਾਰਚ, 2020:
ਪੰਜਾਬ ਸਰਕਾਰ ਨੇ ਵੀਰਵਾਰ ਨੂੰ ਦੇਸ਼ ਅੰਦਰ ਕੋਰੋਨਾਵਾਇਸ ਫ਼ੈਲਣ ਦੀਆਂ ਖ਼ਬਰਾਂ ਦੇ ਮੱਦੇਨਜ਼ਰ ਇਕ ਵੱਡਾ ਫ਼ੈਸਲਾ ਲਿਆ ਹੈ। ਪੰਜਾਬ ਸਕੱਤਰੇਤ ਦੇ ਮੁਲਾਜ਼ਮਾਂ ਸਣੇ ਸਰਕਾਰ ਦੇ ਸਾਰੇ ਕਰਮਚਾਰੀ ਹੁਣ ‘ਬਾਇਉਮੀਟਰਿਕ’ ਹਾਜ਼ਰੀ ਨਹੀਂ ਲਗਾਉਣਗੇ।
ਇਹ ਫ਼ੈਸਲਾ ਆਰਜ਼ੀ ਹੈ ਅਤੇ ਅਗਲੇ ਆਦੇਸ਼ਾਂ ਤਕ ਜਾਰੀ ਰਹੇਗਾ। ਹੁਣ ਮੁਲਾਜ਼ਮ ਪਹਿਲਾਂ ਵਾਂਗ ਹੀ ਹਾਜ਼ਰੀ ਰਜਿਸਟਰ ਵਿਚ ਹਾਜ਼ਰੀ ਲਗਾਉਣਗੇ।
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ 13 ਵਿਅਕਤੀਆਂ ਵਿਚ ਕਰੋਨਾਵਇਰਸ ਦੇੇ ਲੱਛਣ ਪਾਏ ਗਏ ਪਰ ਅਜੇ ਕਿਸੇ ਨੂੰ ਵੀ ਪਾਜ਼ਿਟਿਵ ਨਹੀਂ ਪਾਇਆ ਗਿਆ ਹੈ।
- Advertisement -