- Advertisement -
ਅੱਜ-ਨਾਮਾ
ਕਰਿਆ ਹੁਕਮ ਸਰਕਾਰ ਬਿਹਾਰ ਦੀ ਨੇ,
ਲੋਕੀਂ ਰੋਸ ਪ੍ਰਗਟਾਵੇ ਨਹੀਂ ਕਰਨ ਬੇਲੀ।
ਲੋਕ ਦੁਖੀ ਕਿ ਵਧ ਗਿਆ ਰੋਗ ਬਾਹਲਾ,
ਬੱਚੇ ਨਿੱਤ ਪਏ ਰੋਗ ਨਾਲ ਮਰਨ ਬੇਲੀ।
ਲੀਡਰ ਲੋਕਾਂ ਦੇ ਕੋਲ ਨਹੀਂ ਕਦੀ ਜਾਂਦੇ,
ਪਟਨੇ ਹਾਕਮ ਦੀ ਹਾਜ਼ਰੀ ਭਰਨ ਬੇਲੀ।
ਵਧ ਗਏ ਰੋਸ ਤੇ ਬੜੇ ਹਨ ਲੋਕ ਭੜਕੇ,
ਇਸੇ ਰੋਸ ਤੋਂ ਲੀਡਰ ਪਏ ਡਰਨ ਬੇਲੀ।
ਕੀਤਾ ਦਾਰੂ ਦਵਾਈ ਦਾ ਫਿਕਰ ਹੈ ਨਹੀਂ,
ਦੁਖੜਾ ਰੋਣ ਦੀ ਲਾਈ ਗਈ ਰੋਕ ਬੇਲੀ।
ਅਕਸ ਕਿੱਦਾਂ ਸਰਕਾਰ ਦਾ ਰਹੇ ਬਚਿਆ,
ਫੋਰਸ ਏਸੇ ਲਈ ਦਿੱਤੀ ਆ ਝੋਕ ਬੇਲੀ।
-ਤੀਸ ਮਾਰ ਖਾਂ
ਜੂਨ 26, 2019
- Advertisement -