ਅੱਜ-ਨਾਮਾ
ਕਰਨੀ ਭਾਰਤ ਦੀ ਜਦੋਂ ਪਈ ਚੋਣ ਵੱਡੀ,
ਗਿਆ ਹੈ ਚੋਣ ਕਮਿਸ਼ਨ ਹੀ ਪਾਟ ਬੇਲੀ।
ਲੈ ਰਹੇ ਮੋਦੀ ਦਾ ਪੱਖ ਸੀ ਦੋ ਅਫਸਰ,
ਤੀਜਾ ਲੱਗਿਆ ਕਰਨ ਸੀ ਕਾਟ ਬੇਲੀ।
ਉੱਕੀ-ਪੁੱਕੀ ਸਨ ਆਖ ਰਹੇ ਗੱਲ ਦੋਵੇਂ,
ਦਲੀਲਾਂ ਵਾਲੀ ਸੀ ਜਾਪਦੀ ਘਾਟ ਬੇਲੀ।
ਘਰੇ ਬਹਿ ਗਿਆ ਛੋੜ ਕੇ ਕੰਮ ਤੀਜਾ,
ਰਹਿੰਦੀ ਹਾਲੇ ਨਤੀਜੇ ਦੀ ਵਾਟ ਬੇਲੀ।
ਲੋਕੀਂ ਆਖਦੇ ਪਿੱਛੋਂ ਨੇ ਹੁਕਮ ਆਉਂਦੇ,
ਹੋ ਰਹੇ ਹੁਕਮ ਅਗੇਤੇ ਹਨ ਲੀਕ ਬੇਲੀ।
ਫਿਰ ਵੀ ਆਖੇ ਕਮਿਸ਼ਨ ਕਿ ਅਜੇ ਏਥੇ,
ਚੱਲਦਾ ਚੋਣ ਦਾ ਅਮਲ ਹੈ ਠੀਕ ਬੇਲੀ।
-ਤੀਸ ਮਾਰ ਖਾਂ
ਮਈ 19, 2019
- Advertisement -