ਅੱਜ-ਨਾਮਾ
ਕਰਨੀ ਚੋਣ ਸੀ, ਕੀਤੀ ਤਾਂ ਖਤਮ ਮੇਲਾ,
ਕਾਹਤੋਂ ਲੋਕ ਫਿਰ ਲੜੀ-ਲੜਾਈ ਜਾਂਦੇ।
ਮਰਿਆ ਕੋਈ ਤਾਂ ਹੋ ਗਿਆ ਕੋਈ ਫੱਟੜ,
ਸਮਾਚਾਰ ਕਿਉਂ ਇਹੋ ਜਿਹੇ ਆਈ ਜਾਂਦੇ।
ਅਫਸਰ ਪੁਲਸ ਦੇ ਨਹੀਂ ਕਾਨੂੰਨ ਪੜ੍ਹਦੇ,
ਮੁਕੱਦਮਾ ਪਹੁੰਚ ਨੂੰ ਵੇਖ ਬਣਾਈ ਜਾਂਦੇ।
ਦੋਵੀਂ ਪਾਸੀਂ ਦਲਾਲਾਂ ਦਾ ਭਾਅ ਵਧਿਆ,
ਕੁੰਡੀ ਲਾਉਂਦੇ ਆ, ਮਾਲ ਕਮਾਈ ਜਾਂਦੇ।
ਲੜੀ ਚੋਣ ਸੀ ਗੀ ਲੀਡਰ ਜਿਹੜਿਆਂ ਨੇ,
ਮਗਰ ਆਉਣ ਦਾ ਦੇਈ ਧਰਵਾਸ ਜਾਂਦੇ।
ਬੇਗਾਨੀ ਝਾਕ `ਤੇ ਲੜੀ ਹਨ ਲੋਕ ਜਾਂਦੇ,
ਆਪਣੇ ਆਪ ਦਾ ਕਰੀ ਇਹ ਨਾਸ ਜਾਂਦੇ।
-ਤੀਸ ਮਾਰ ਖਾਂ
ਮਈ 22, 2019
ਇਸ ਨੂੰ ਵੀ ਪੜ੍ਹੋ:
ਪੰਜਾਬ ਹਾਰੇਗਾ 23 ਨੂੰ, ਲਿਖ਼ ਲਓ ਕਿਤੇ! – ਐੱਚ.ਐੱਸ.ਬਾਵਾ – ਇੱਥੇ ਕਲਿੱਕ ਕਰੋ