ਕਰਦਾ ਮਿਲਦਾ ਪਿਆਰ ਜੇ ਕੋਈ ਲੜਕਾ, ਚਾੜ੍ਹੀ ਪਕੜ ਕੇ ਜਾਂਦੀ ਕੜ-ਕੁੱਟ ਮੀਆਂ

ਅੱਜ-ਨਾਮਾ

ਕਰਦਾ ਮਿਲਦਾ ਪਿਆਰ ਜੇ ਕੋਈ ਲੜਕਾ,
ਚਾੜ੍ਹੀ ਪਕੜ ਕੇ ਜਾਂਦੀ ਕੜ-ਕੁੱਟ ਮੀਆਂ।

ਮੁੰਡਾ-ਕੁੜੀ ਜਦ ਧਰਮ ਅਸਥਾਨ ਪਹੁੰਚੇ,
ਪੈ ਗਏ ਫਿਰਤੂ ਸੀ ਉਨ੍ਹਾਂ ਨੂੰ ਟੁੱਟ ਮੀਆਂ।

ਮੁੰਡੇ-ਕੁੜੀਆਂ ਸੀ ਪਾਰਕ ਦੇ ਵਿੱਚ ਬੈਠੇ,
ਜਾ ਕੇ ਲਿਆ ਸੀ ਸ਼ੋਹਦਿਆਂ ਸੁੱਟ ਮੀਆਂ।

ਕਰਦੀ ਫੋਨ ਸੀ ਕੁੜੀ ਤਾਂ ਪਿਤਾ ਉਸ ਦੇ,
ਸੰਘੀਓਂ ਦਿੱਤੀ ਹੈ ਪਕੜ ਕੇ ਘੁੱਟ ਮੀਆਂ।

ਤਾਲਿਬਾਨ ਦਾ ਆਇਆ ਨਾ ਰਾਜ ਬੇਸੱਕ,
ਤਾਲਿਬਾਨੀ ਤਾਂ ਚੱਲ ਪਿਆ ਕਰਮ ਮੀਆਂ।

ਖਤਰੇ ਅਣਖ ਦੇ ਮਾਰੀ ਪਈ ਮੱਤ ਮੀਆਂ,
ਰੋਣਾ ਪਾ ਗਿਆ ਪੱਲੇ ਆਹ ਭਰਮ ਮੀਆਂ।

-ਤੀਸ ਮਾਰ ਖਾਂ
ਨਵੰਬਰ 21, 2019

Share News / Article

YP Headlines

Loading...