ਕਰਤਾਰਪੁਰ ਸਾਹਿਬ ਲਾਂਘੇ ਦੇ ਸੁਖ਼ੀਂ ਸਾਂਧੀ ਖੁਲ੍ਹਣ ਸੰਬੰਧੀ 24 ਨੂੰ ਮਨਾਇਆ ਜਾਵੇਗਾ ਅਰਦਾਸ ਦਿਵਸ: ਰਵੀਇੰਦਰ ਸਿੰਘ

ਯੈੱਸ ਪੰਜਾਬ

ਚੰਡੀਗੜ੍ਹ, 20 ਸਤੰਬਰ, 2019 –

ਸ੍ਰੀ ਗੁਰੁ ਨਾਨਕ ਦੇਵ ਜੀ ਮਾਹਰਾਜ ਦੇ ਜੋਤੀ ਜੋਤ ਸਮਾਉਣ ਦੇ ਗੁਰਪੁਰਬ ਨੂੰ ਅਰਦਾਸ ਦਿਵਸ ਵਜੋ ਮਨਾਉਣ ਲਈ ਡੇਰਾ ਬਾਬਾ ਨਾਨਕ ਵਿਖੇ ਮਿਤੀ 24 ਸਤੰਬਰ ਨੂੰ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਹਾੜੇ ਵਾਲੇ ਦਿਨ ਅਰਦਾਸ ਦਿਵਸ ਵਜੋ ਮਨਾਇਆ ਜਾ ਰਿਹ ਹੈ ।

ਇਹ ਜਾਣਕਾਰੀ ਸ੍ਰ ਰਵੀਇੰਦਰ ਸਿੰਘ ਦੁਮਣਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ 1920 ਨੇ ਇੱਕ ਪ੍ਰੈਸ ਮਿਲਣੀ ਦੁਰਨ ਦਿੱਤੀ ਅਤੇ ਇਸ ਵਿਚ ਵੱਧ ਤੋ ਵੱਧ ਸਿੱਖ ਸੰਗਤਾਂ ਨੂੰ ਸਾਮਲ ਹੋਣ ਦੀ ਅਪੀਲ ਕੀਤੀ ਹੈ ।

ਉਹਨਾਂ ਕਿਹਾ ਕਿ ਪਾਕਿਸਤਾਨ ਵਿਚ ਰਹੇ ਗਏ ਸਿੱਖ ਗੁਰਧਾਮਾਂ ਦੇ ਦਰਸਨਾਂ ਲਈ ਸਿੱਖ ਜਿਥੇ ਨਿੱਤ ਪ੍ਰਤੀ ਅਰਦਾਸ ਕਰਦਾ ਹੈ ਉਥੇ ਸਿੱਖ ਸੰਗਤਾ ਹਰ ਸਾਲ ਵੀ ਡੇਰਾ ਬਾਬਾ ਨਾਨਕ ਵਿਖੇ ਗੁਰਧਾਮਾਂ ਦੇ ਦਰਸਨਾ ਲਈ ਅਰਦਾਸ ਕਰਦੀਆਂ ਰਹੀਆਂ ਹਨ । ਜਿਸ ਦੇ ਫਲਸਰੂਪ ਦੋਹਾਂ ਮੁਲਕਾਂ ਵਿਚ ਸਬੰਧ ਸੁਖਾਵੇ ਨਾ ਹੋਣ ਦੇ ਬਾਵਜੂਦ ਵੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸਨਾਂ ਲਈ ਲਾਂਘਾ ਖੁਲਣ ਦੇ ਅੰਤਮ ਚਰਨ ਪਰ ਹੈ ।

ਇਸ ਲਾਘੇ ਦੇ ਸੁਖੀਂ ਸਾਂਦੀ ਖੁਲਣ ਲਈ ਸਿੱਖ ਸੰਗਤਾਂ ਵੱਲੋ ਸੀ੍ਰ ਗੁਰੁ ਨਾਨਕ ਦੇਵ ਜੀ ਮਾਹਰਾਜ ਜੀ ਦੀ ਅੰਸ ਬੰਸ ਵਿਚੋ ਬਾਬਾ ਸਰਬਜੋਤ ਸਿੰਘ ਜੀ ਬੇਦੀ ਮੁਖ ਸੇਵਦਾਰ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਭਾ ਵੱਲੋ ਸਮੂਹ ਸਿੱਖ ਸੰਗਤਾ ਦੇ ਸਹਿਯੋਗ ਸਦਕਾਸ੍ਰੀ ਗੁਰੁ ਨਾਨਕ ਦੇਵ ਜੀ ਮਹਾਰਾਜ ਦੇ ਜੋਤੀ ਜੋਤ ਸਮਾਉਣ ਦੇ ਦਿਹਾੜੇ ਮਿਤੀ 24 ਸਤੰਬਰ ਨੂੰ ਦਾਣਾ ਮੰਡੀ ਡੇਰਾ ਬਾਬਾ ਨਾਨਕ ਵਿਖੇ ਕਥਾ ਕੀਰਤਨ ਉਪਰੰਤ ਅਰਦਾਸ ਕੀਤੀ ਜਾਵੇਗੀ । ਜਿਸ ਵਿਚ ਸਿੱਖ ਪੰਥ ਦੇ ਮਹਾਨ ਵਿਦਵਾਨ ,ਸੰਤ ਮਹਾਪੁਰਸ਼ ਕੀਰਤਨੀਏ ਸੰਗਤਾਂ ਨੂੰ ਕਥਾ ਕੀਰਤਨ ਗੁਰੁ ਜਸ ਨਾਲ ਨਿਹਾਲ ਕਰਨਗੇ ਪੰਥਕ ਵਿਚਾਰਾਂ ਵੀ ਕੀਤੀਆਂ ਜਾਣਗੀਆਂ।

ਪਾਕਿਸਤਾਨ ਸਰਕਾਰ ਵੱਲੋ ਲਾਘੇ ਲਈ 20 ਡਾਲਰ ਫੀਸ ਰੱਖਣ ਦੇ ਫੈਸਲੇ ਬਾਰੇ ਬੋਲਦਿਆਂ ਕਿਹਾ ਕਿ ਬੇਸਕ ਇਹ ਫੈਸਲਾ ਮੰਦਭਾਗਾ ਹੈ ਪਰ ਸਿੱਖਾਂ ਨੂੰ ਆਪਣੇ ਗੁਰਧਾਂਮਾ ਦੇ ਦਰਸਨਾਂ ਤੋ ਪੈਸਾ ਜਿਆਦਾ ਪਿਆਰਾ ਨਹੀ ਹੈ । ਇਸ ਬਾਰੇ ਜਿਆਦਾ ਰੌਲਾ ਪਾਉਣ ਵਾਲੇ ਲੋਕ ਜਾਂ ਸਰਕਾਰਾਂ ਪਹਿਲਾਂ ਆਪਣੀ ਪੀੜੀ ਹੇਠ ਸੋਟੀ ਫੇਰਨ ਦਾ ਯਤਨ ਕਰਨ ਕਿ ਉਹਨਾਂ ਨੇ ਭਾਰਤ ਵਿਚਲੇ ਗੁਰਧਾਂਮਾ ਦੇ ਸਰਧਾਲੂਆਂ ਨੂੰ ਕਿਹੜੀਆਂ ਸਹੂਲਤਾਂ ਦਿੱਤੀਆਂ ਹਨ ਜਦ ਕਿ ਦਰਬਾਰ ਸਾਹਿਬ ਦੇ ਸਰਧਾਲੂ ਰਾਤ ਠਹਿਰਣ ਲਈ ਕਮਰਿਆਂ ਦਾ ਜਿਥੇ ਕਿਰਾਇਆ ਜਮਾਂ ਕਰਾਉਦੇ ਹਨ ਉਥੇ ਸਰਕਾਰੀ ਕਾਰ ਪਾਰਕਿੰਗ ਦਾ ਕਿਰਾਇਆ ਵੱਖਰਾ ਅਦਾ ਕਰਦੇ ਹਨ, ਭਾਰਤ ਸਰਕਾਰ ਨੇ ਵੀ ਲੰਗਰ ਪਰ ਜੀ.ਐਸ.ਟੀ ਲਗਾਈ ਹੋਈ ਹੈ ਅਤੇ ਥਾਂ ਥਾਂ ਪਰ ਟੋਲ ਪਲਾਜੇ ਵੱਖਰੇ ਲੱਗੇ ਹੋਏ ਹਨ ।

ਜਿਸ ਤੋ ਸਾਫ ਜਾਹਿਰ ਹੁੰਦਾ ਹੈ ਕਿ ਇਹ ਸਿਰਫ ਰਾਜਨੀਤਿਕ ਬਿਆਨ ਬਾਜੀ ਹੋ ਰਹੀ ਹੈ । ਸੰਗਤਾਂ ਨੂੰ ਗੰਮਰਾਹ ਕੁੰਨ ਪ੍ਰਚਾਰ ਤੋ ਸੁਚੇਤ ਰਹਿਣਾ ਚਾਹੀਦਾ ਹੈ।

Share News / Article

YP Headlines