ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਫ਼ੀਸ – ਪਾਕਿ ਸਰਕਾਰ ਨੇ ਬਾਬਰ ਵੱਲੋਂ ਲਾਇਆ ਜਾਂਦਾ ‘ਜਜ਼ੀਆ’ ਯਾਦ ਕਰਾਇਆ: ਪ੍ਰੋ: ਬਡੂੰਗਰ

ਪਟਿਆਲਾ, 6 ਸਤੰਬਰ, 2019 –

ਪਾਕਿਸਤਾਨ ਸਥਿਤ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਥਾਨ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਸਮੇਂ ਪਾਕਿਸਤਾਨ ਸਰਕਾਰ ਵਲੋਂ ਸ਼ਰਧਾਲੂਆਂ ਤੋਂ ਸਰਵਿਸ ਫੀਸ ਵਸੂਲੇ ਜਾਣ ਦੀ ਤਜਵੀਜ ਰੱਖੇ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਸਮੁੱਚੇ ਜਗਤ ਦੇ ਸਾਂਝੇ ਗੁਰੂ ਸਨ ।

ਉਨ੍ਹਾਂ ਕਿਹਾ ਕਿ ਸਮੁੱਚੀ ਸੰਗਤ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਆਪਣੀ ਆਸਥਾ ਰੱਖਦੇ ਹੋਏ ਗੁਰੂ ਘਰ ਨਤਮਸਤਕ ਹੋਣ ਜਾਵੇਗੀ, ਉਨ੍ਹਾਂ ਤੇ ਕਿਸੇ ਪ੍ਰਕਾਰ ਦੀ ਫੀਸ ਰੱਖੇ ਜਾਣਾ ਕਿਸੇ ਵੀ ਹਾਲਤ ਵਿਚ ਬਰਦਾਸ਼ਤਯੋਗ ਨਹੀਂ ਹੋਵੇਗਾ।

ਪ੍ਰੋ. ਬਡੂੰਗਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਕਿਸਤਾਨ ਸਰਕਾਰ ਵਲੋਂ ਰੱਖੀ ਗਈ ਇਸ ਤਜ਼ਬੀਜ਼ ਨੇ ਬਾਬਰ ਦੀ ਯਾਦ ਤਾਜਾ ਕਰਵਾ ਕੇ ਰੱਖ ਦਿੱਤੀ ਹੈ, ਜਿਸ ਨੇ ਹਿੰਦੂ ਮੰਦਿਰਾਂ ‘ਤੇ ਟੈਕਸ ਤੱਕ ਲਗਾ ਦਿੱਤਾ ਸੀ ਤੇ ਇੱਥੋਂ ਤੱਕ ਕਿ ਮੰਦਿਰਾਂ ਦੀ ਯਾਤਰਾ ਕਰਨ ਸਮੇਂ ਵੀ ਸ਼ਰਧਾਲੂਆਂ ਤੇ ਜ਼ਜੀਆ ਲਗਾ ਦਿੱਤਾ ਗਿਆ ਸੀ ਜਿਸ ਤਹਿਤ ਸ਼ਰਧਾਲੂਆਂ ਨੂੰ ਪਹਿਲਾ ਫੀਸ ਅਦਾ ਕਰਨੀ ਪੈਂਦੀ ਸੀ ਫਿਰ ਮੰਦਿਰਾਂ ਵਿਚ ਜਾ ਕੇ ਦਰਸ਼ਨ ਕਰ ਸਕਦੇ ਸਨ।

ਪ੍ਰੋ. ਬਡੂੰਗਰ ਨੇ ਕਿਹਾ ਕਿ ਅਜਿਹੀ ਕਿਸੇ ਵੀ ਤਰ੍ਹਾਂ ਦੀ ਜੋ ਤਜ਼ਵੀਜ ਪਾਕਿਸਤਾਨ ਸਰਕਾਰ ਵਲੋਂ ਪੇਸ਼ ਕੀਤੀ ਗਈ ਉਸ ਨੂੰ ਤੁੰਰਤ ਵਾਪਸ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਭਾਰਤ ਪਾਕਿਸਤਾਨ ਦਰਮਿਆਨ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਦੀਆਂ ਵਿਸਥਾਰਤ ਮੀਟਿੰਗਾਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚ ਇਸ ਪ੍ਰਕਾਰ ਦੀ ਕੋਈ ਵਾਰਤਾ ਤੱਕ ਵੀ ਸਾਹਮਣੇ ਨਹੀਂ ਸੀ ਆਈ।

ਪ੍ਰੋ. ਬਡੂੰਗਰ ਨੇ ਕਿਹਾ ਕਿ ਰੋਜਾਨਾ ਸਿੱਖਾਂ ਵਲੋਂ ਹੁਣ ਤੱਕ ਕੀਤੀਆਂ ਜਾਂਦੀਆਂ ਰਹੀਆਂ ਲੱਖਾਂ-ਹਜਾਰਾਂ ਅਰਦਾਸਾਂ ਜਿਸ ਵਿਚ ਵਿਛੜੇ ਗੁਰੂ ਘਰਾਂ ਦੇ ਦਰਸਨਾਂ ਦੀ ਮੰਗ ਕੀਤੀ ਜਾਂਦੀ ਰਹੀ ਹੈ, ਹੁਣ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ ਪੁਰਬ ਮੌਕੇ ਪ੍ਰਵਾਨ ਚੜੀ ਹੈ ਤੇ ਇਸ ਕਾਰਜ਼ ਵਿਚ ਕਿਸੇ ਪ੍ਰਕਾਰ ਦੀਆਂ ਔਕੜਾ ਅੜਾਉਣ ਦੀਆਂ ਕੋਸ਼ਿਸ਼ਾ ਨਾ ਕੀਤੀਆ ਜਾਣ।

Share News / Article

Yes Punjab - TOP STORIES