ਕਰਤਾਰਪੁਰ ਲਾਂਘੇ ਦਾ ਕ੍ਰੈਡਿਟ ਸਿੱਧੂ ਨੂੰ ਹੀ ਜਾਵੇਗਾ: ਡਾ ਅਮਰਜੀਤ ਟਾਂਡਾ

ਕਰਤਾਰਪੁਰ ਲਾਂਘੇ ਦਾ ਕ੍ਰੈਡਿਟ ਨਵਜੋਤ ਸਿੰਘ ਸਿੱਧੂ ਨੂੰ ਹੀ ਜਾਵੇਗਾ ਭਾਵੇਂ ਕੋਈ ਜਿੰਨਾ ਮਰਜ਼ੀ ਅੱਖੋਂ ਪਰੇ ਕਰੀ ਜਾਵੇ। ਸੋਹਣੇ ਰਾਹ ਰਿਸ਼ਤੇ ਦੀ ਸਰਾਹਨਾ ਵਿਚੋਲੇ ਨੂੰ ਹੀ ਸਦਾ ਜਾਂਦੀ ਹੈ।ਉਹਨੂੰ ਜਾਣ ਦੀ ਆਗਿਆ ਸਰਕਾਰ ਨੂੰ ਦੇਣੀ ਹੀ ਬਣਦੀ ਹੈ। ਅਗਰ ਨਾਂਹ ਵੀ ਕਰਨਗੇ ਤਾਂ ਵੀ ਸਿੱਧੂ ਮੱਥਾ ਟੇਕਣ ਸੰਗਤ ਚ ਜ਼ਰੂਰ ਜਾਣਗੇ।

ਉਸ ਦਿਨ ਸਾਰੀ ਦੁਨੀਆਂ ਦੀਆਂ ਨਜ਼ਰਾਂ ਸਿੱਧੂ ਤੇ ਹੀ ਟਿਕਣਗੀਆਂ ਸਾਰੇ ਕੈਮਰੇ ਸਿੱਧੂ ਤੇ ਹੀ ਫੋਕਸ ਹੋਣਗੇ ਕਿਉਂਕਿ ਕਰਤਾਰਪੁਰ ਲਾਂਘਾ ਖੁੱਲਵਾਉਣ ‘ਚ ਸਿੱਧੂ ਦਾ ਅਹਿਮ ਯੋਗਦਾਨ ਹੈ ਅਤੇ ਇਸ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਉਹਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਵੱਧ ਦਿੱਤੀਆਂ ਜਾਣਗੀਆਂ।

ਨੀਵੀਂਆਂ ਸੋਚਾਂ ਕਈ ਸਟੇਜ਼ਾਂ ਸਜਾਉਣਗੀਆਂ। ਬੋਲਣ ਬੈਠਣ ਤੇ ਸਵਾਦ ਕਿਰਕਿਰੇ ਹੋਣਗੇ। ਕ੍ਰੈਡਿਟ ਗੇਮ ਦੀਆਂ ਰੇਸਾਂ ਲੱਗਣਗੀਆਂ। ਅਸਲ ਚ ਸਾਰਿਆਂ ਨੂੰ ਸਿਆਸਤ ਤੋਂ ਉੱਪਰ ਉੱਠ ਕੇ ਰਲ-ਮਿਲ ਕੇ ਪਿਆਰ ਸਤਿਕਾਰ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣਾ ਚਾਹੀਦਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਸਮਾਗਮ ਵਿੱਚ ਸ਼ਾਮਲ ਹੋਣ ਦੇ ਮਿਲੇ ਸੱਦੇ ਨੂੰ ਨਵਜੋਤ ਸਿੱਧੂ ਨੇ ਕਬੂਲ ਲਿਆ ਹੈ।

ਪੰਜਾਬ ਦੇ ਕੈਬਨਿਟ ਮੰਤਰੀ ਸਿੱਧੂ ਨੇ ‘ਏਬੀਪੀ ਸਾਂਝਾ’ ਨੂੰ ਦੱਸਿਆ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਤੋਂ ਉਨ੍ਹਾਂ ਨੂੰ ਫ਼ੋਨ ਕਰ ਕੇ ਸੱਦਾ ਦਿੱਤਾ ਗਿਆ ਹੈ। ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਉਹ ਪਾਕਿਸਤਾਨ ਸਰਕਾਰ ਵੱਲੋਂ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਵਿੱਚ ਉਨ੍ਹਾਂ ਦੇ ਸੱਦੇ ‘ਤੇ ਜਾਣਗੇ।

ਉਨ੍ਹਾਂ ਦੱਸਿਆ ਉਹ ਪਹਿਲਾਂ ਭਾਰਤ ਸਰਕਾਰ ਤੋਂ ਇਜਾਜ਼ਤ ਲੈਣ ਤੋਂ ਬਾਅਦ ਹੀ ਜਾਣਗੇ। ਖ਼ਾਨ ਦੇ ਸਹੁੰ ਚੁੱਕ ਸਮਾਗਮ ਮੌਕੇ ਨਵਜੋਤ ਸਿੰਘ ਸਿੱਧੂ ਦੀ ਪਿਛਲੀ ਫੇਰੀ ਪਾਕਿ ਫ਼ੌਜ ਮੁਖੀ ਨਾਲ ਪਈ ਜੱਫੀ ਕਾਰਨ ਵੱਡੇ ਵਿਵਾਦ ਦਾ ਸ਼ਿਕਾਰ ਹੋ ਗਈ ਸੀ ਪਰ ਸਿੱਧੂ ਆਪਣੀ ਉਸ ਜੱਫੀ ਨੂੰ ਸ਼ੁਭ ਸਮਝਦੇ ਹਨ ਅਤੇ ਹੁਣ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਨੀਂਹ ਪੱਥਰ ਰੱਖਣ ਮੌਕੇ ਸਿੱਧੂ ਦੇ ਮੁੜ ਤੋਂ ਜੱਫੀਆਂ ਪਾਉਣ ਲਈ ਤਿਆਰ ਹੋਣ ਦੀ ਆਸ ਹੈ। ਇਹ ਸਾਰੇ ਰੰਗ ਓਸ ਗਲਵਕੜੀ ਦੇ ਹੀ ਹਨ।

ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਸੁਨੀਲ ਜਾਖੜ ਰਾਜਾ ਵਾੜਿੰਗ ਪਰਗਟ ਸਿੰਘ ਤੇ ਮੈਂ ਵੀ ਕਰਤਾਰਪੁਰ ਲਾਂਘੇ ਦਾ ਕ੍ਰੈਡਿਟ ਨਵਜੋਤ ਸਿੰਘ ਸਿੱਧੂ ਨੂੰ ਹੀ ਦਿੱਤਾ ਹੈ। ਢੀਂਡਸਾ ਜਾਖੜ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਖੁੱਲਵਾਉਣ ‘ਚ ਸਿੱਧੂ ਦਾ ਅਹਿਮ ਯੋਗਦਾਨ ਹੈ ਅਤੇ ਇਸ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਸਿਆਸਤ ਤੋਂ ਉੱਪਰ ਉੱਠ ਕੇ ਰਲ-ਮਿਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣਾ ਚਾਹੀਦਾ ਹੈ।ਉਨ੍ਹਾਂ ਨੇ ਪਾਕਿਸਤਾਨ ਵਲੋਂ ਲਾਂਘੇ ਲਈ ਲਾਈ ਗਈ ਫੀਸ ਸਬੰਧੀ ਨਵਜੋਤ ਸਿੰਘ ਸਿੱਧੂ ਨੂੰ ਗੱਲਬਾਤ ਕਰਨ ਦੀ ਵੀ ਸਲਾਹ ਦਿੱਤੀ ਹੈ।ਨਵਜੋਤ ਸਿੰਘ ਸਿੱਧੂ ਨੇ ਕਰਤਾਰਪੁਰ ਲਾਂਘੇ ਦੇ ਪਾਕਿਸਤਾਨ ਵਾਲੇ ਪਾਸੇ ਹੋਣ ਵਾਲੇ ਉਧਘਾਟਨੀ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ ਜਾਣ ਲਈ ਇਜਾਜ਼ਤ ਮੰਗੀ ਹੈ।

ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਭਾਰਤ ਦੇ ਵਿਦੇਸ਼ ਮੰਤਰੀ ਨੂੰ ਇਸ ਬਾਰੇ ਵੱਖੋ ਵੱਖ ਚਿੱਠੀਆਂ ਲਿਖੀਆਂ ਹਨ। ਇਨ੍ਹਾਂ ਚਿੱਠੀਆਂ ਵਿੱਚ ਉਨ੍ਹਾਂ ਨੇ ਲਿਖਿਆ ਹੈ, “ਪਾਕਿਸਤਾਨ ਸਰਕਾਰ ਨੇ ਮੈਨੂੰ 9 ਅਕਤੂਬਰ ਨੂੰ ਕਰਤਾਰਪੁਰ ਲਾਂਘੇ ਦੇ ਉਧਘਾਟਨੀ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਸੱਦਾ ਭੇਜਿਆ ਸੀ। ਇੱਕ ਨਿਮਾਣੇ ਸਿੱਖ ਵਜੋਂ ਸਾਡੇ ਮਹਾਨ ਗੁਰੂ ਬਾਬਾ ਨਾਨਕ ਨੂੰ ਇਸ ਇਤਿਹਾਸਕ ਮੌਕ ‘ਤੇ ਨਤਮਸਤਕ ਹੋਣਾ ਮੇਰੇ ਲਈ ਮਾਣ ਵਾਲੀ ਗੱਲ ਹੋਵੇਗੀ। ਇਸ ਲਈ ਮੈਨੂੰ ਇਸ ਸੁਭਾਗੇ ਮੌਕੇ ਤੇ ਪਾਕਿਸਤਾਨ ਜਾਣ ਦੀ ਇਜਾਜ਼ਤ ਦਿੱਤੀ ਜਾਵੇ।”

ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਕਿਹਾ, ”ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਵੱਲੋਂ ਸੱਦਾ ਮਿਲ ਗਿਆ ਹੈ ਤੇ ਉਨ੍ਹਾਂ ਨੇ ਮਨਜ਼ੂਰੀ ਲਈ ਮੁੱਖ ਮੰਤਰੀ ਤੇ ਵਿਦੇਸ਼ ਮੰਤਰੀ ਨੂੰ ਲਿਖਿਆ ਹੈ। ਜਦੋਂ ਮਨਜ਼ੂਰੀ ਮਿਲ ਗਈ ਤਾਂ ਆਪਾਂ ਉਨ੍ਹਾਂ ਦੇ ਮੂਹੋਂ ਹੀ ਸੁਣਾਂਗੇ, ਕਿਉਂਕਿ ਕੋਈ ਵੀ ਕੰਮ ਬਿਨਾਂ ਮਨਜ਼ੂਰੀ ਦੇ ਨਹੀਂ ਹੁੰਦਾ।”ਪਾਕਿਸਤਾਨ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਮਿਲੇ ਸੱਦੇ ਬਾਰੇ ਵੀਰਵਾਰ ਨੂੰ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਜੋ ਲੋਕ ਭਾਰਤੀ ਵਫਦ ਦੇ ਹਿੱਸੇ ਵਜੋਂ ਕਰਤਾਰਪੁਰ ਨਹੀਂ ਜਾ ਰਹੇ ਉਨ੍ਹਾਂ ਲੋਕਾਂ ਨੂੰ ਰਾਜਨੀਤਕ ਮਨਜ਼ੂਰੀ ਲੈਣੀ ਜ਼ਰੂਰੀ ਹੋਵੇਗੀ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣੀ ਸਹੁੰ ਚੁੱਕ ਸਮਾਗਮ ਮੌਕੇ ਵੀ ਨਵਜੋਤ ਸਿੱਧੂ ਨੂੰ ਸੱਦਾ ਦਿੱਤਾ ਸੀ। ਨਵਜੋਤ ਸਿੱਧੂ ਸੱਦਾ ਕਬੂਲ ਕਰਕੇ ਪਾਕਿਸਤਾਨ ਪਹੁੰਚੇ ਸੀ। ਉਸ ਮੌਕੇ ਪਾਕਿਸਤਾਨ ਦੇ ਫੌਜ ਮੁੱਖੀ ਕਮਰ ਜਾਵੇਦ ਬਾਜਵਾ ਨੇ ਨਵਜੋਤ ਸਿੱਧੂ ਨੂੰ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਗੱਲ ਕਹੀ ਸੀ ਜਿਸ ਉੱਤੇ ਨਵਜੋਤ ਸਿੱਧੂ ਨੇ ਉਨ੍ਹਾਂ ਨੂੰ ਜੱਫੀ ਪਾ ਲਈ ਸੀ।ਇਸ ਜੱਫੀ ਨੇ ਭਾਰਤ ਵਿੱਚ ਵੱਡੀ ਬਹਿਸ ਛੇੜ ਦਿੱਤੀ ਸੀ।

ਸੋਸ਼ਲ ਮੀਡੀਆ ਤੋਂ ਸਿਆਸੀ ਗਲਿਆਰਿਆਂ ਤੱਕ ਸਿੱਧੂ ਦੇ ਹੱਕ ਅਤੇ ਖਿਲਾਫ਼ ਵਿੱਚ ਸੁਰ ਸੁਣਾਈ ਦਿੱਤੇ।ਹਰਸਿਮਰਤ ਕੌਰ ਬਾਦਲ ਨੇ ਅਤੇ ਹੋਰ ਵਿਰੋਧੀ ਆਗੂਆਂ ਨੇ ਉਨ੍ਹਾਂ ਨੂੰ ਜਨਰਲ ਬਾਜਵਾ ਨੂੰ ਜੱਫ਼ੀ ਪਾਉਣ ਕਾਰਨ ਦੇਸ਼ ਦੇ ਗੱਦਾਰ ਵੀ ਕਿਹਾ। ਜਦਕਿ ਇਸ ਤੋਂ ਬਾਅਦ ਜਦੋਂ ਪਾਕਿਸਤਾਨ ਵਿੱਚ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ ਤਾਂ ਉਹ ਆਪ ਵੀ ਉਸ ਵਿੱਚ ਭਾਰਤੀ ਵਫ਼ਦ ਦੇ ਮੈਂਬਰ ਵਜੋਂ ਹਿੱਸਾ ਲੈਣ ਪਹੁੰਚੇ ਸਨ।

ਜੱਫ਼ੀ ਦੇ ਮਾਮਲੇ ਤੇ ਕੈਪਟਨ ਵੀ ਉਨ੍ਹਾਂ ਦੇ ਖ਼ਿਲਾਫ਼ ਹੋ ਗਏ ਉਨ੍ਹਾਂ ਕਿਹਾ ਸੀ ਕਿ ਪਾਕਿਸਤਾਨ ਸਾਡੇ ਫੌਜੀਆਂ ਨੂੰ ਸ਼ਹੀਦ ਕਰਦਾ ਹੈ ਇਸ ਲਈ ਉਨ੍ਹਾਂ ਦੇ ਫੌਜ ਮੁੱਖੀ ਨੂੰ ਜੱਫ਼ੀ ਪਾਉਣ ਦਾ ਮਤਲਬ ਹੀ ਨਹੀਂ ਬਣਦਾ। ਇਸ ਤੋਂ ਬਾਅਦ ਵਿਵਾਦ ਇੰਨਾ ਵਧਿਆ ਕਿ ਸਿੱਧੂ ਨੂੰ ਪੰਜਾਬ ਕੈਬਨਿਟ ਵਿੱਚੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਤੱਕ ਦੇਣਾ ਪਿਆ।

ਇਸ ਤਲਖ਼ੀ ਦਾ ਅਸਰ ਮਈ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਵੱਖ- ਵੱਖ ਮੌਕਿਆਂ ’ਤੇ ਦੇਖਣ ਨੂੰ ਮਿਲਿਆ।ਬੀਬੀ ਸਿੱਧੂ ਨੇ ਇਹ ਵੀ ਆਖਿਆ ਕਿ ਪਾਕਿਸਤਾਨ ਵਲੋਂ ਲਾਂਘੇ ‘ਤੇ ਰੱਖੀ ਗਈ 20 ਡਾਲਰ ਦੀ ਫੀਸ ਖ਼ਤਮ ਕਰਨ ਲਈ ਵੀ ਨਵਜੋਤ ਸਿੱਧੂ ਇਮਰਾਨ ਖਾਨ ਨਾਲ ਗੱਲ ਕਰਨਗੇ।

ਬੀਬੀ ਸਿੱਧੂ ਨੇ ਫਿਰ ਆਖਿਆ ਕਿ ਜਦੋਂ ਪਹਿਲਾਂ ਸਿੱਧੂ ਪਾਕਿਸਤਾਨ ਗਏ ਸਨ ਤਾਂ ਉਸ ਸਮੇਂ ਇਮਰਾਨ ਖਾਨ ਨੇ ਉਨ੍ਹਾਂ ਪਾਸੋਂ ਦੋਵਾਂ ਦੇਸ਼ਾਂ ਦੇ ਰਿਸ਼ਤੇ ਬਿਹਤਰ ਕਰਨ ਲਈ ਸੁਝਾਅ ਮੰਗਿਆ ਸੀ ਤਾਂ ਸਿੱਧੂ ਨੇ ਆਖਿਆ ਸੀ ਕਿ ਜੇਕਰ ਬਾਬੇ ਨਾਨਕ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਖੁੱਲ੍ਹਦਾ ਹੈ ਤਾਂ ਦੋਵਾਂ ਦੇ ਦੇਸ਼ਾਂ ਦੇ ਰਿਸ਼ਤਿਆਂ ‘ਚ ਮਿਠਾਸ ਆ ਸਕਦੀ ਹੈ, ਜਿਸ ਤੋਂ ਬਾਅਦ ਪਾਕਿ ਵਲੋਂ ਇਹ ਲਾਂਘਾ ਖੋਲ੍ਹਣ ਦਾ ਫੈਸਲਾ ਲਿਆ ਗਿਆ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇੱਕ ਵਾਰ ਫੇਰ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ ਹੈ। ਪਰ ਇਸ ਵਾਰ ਸੱਦਾ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਰੋਹ ‘ਚ ਸ਼ਾਮਲ ਹੋਣ ਦਾ ਦਿੱਤਾ ਗਿਆ ਹੈ। ਇਹ ਇੰਵੀਟੇਸ਼ਨ ਸਿੱਧੂ ਨੂੰ ਇਮਰਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ਼ ਵੱਲੋਂ ਭੇਜਿਆ ਗਿਆ ਹੈ। ਪਾਰਟੀ ਦੇ ਸੈਨੇਟਰ ਫੇਜ਼ਲ ਜਾਵੇਦ ਨੇ ਇਮਰਾਨ ਦੇ ਕਹਿਣ ‘ਤੇ ਨਵਜੋਤ ਸਿੱਧੂ ਨਾਲ ਫੋਨ ‘ਤੇ ਗੱਲ ਕੀਤੀ ਅਤੇ ਉਸ ਨੂੰ ਪਾਕਿਸਤਾਨ ਵੱਲੋਂ ਲਾਂਘੇ ਦੇ ਉਦਘਾਟਨ ‘ਚ ਸ਼ਾਮਲ ਹੋਣ ਲਈ ਕਿਹਾ ਹੈ।

ਸਰਕਾਰ ਨੂੰ ਸਿੱਧੂ ਨੂੰ ਜਾਣ ਦੀ ਆਗਿਆ ਦੇਣੀ ਹੀ ਪਵੇਗੀ। ਨਾਂਹ ਕਰਨਗੇ ਲੋਕਾਈ ਨਰਾਜ਼ ਹੋਵੇਗਾੀ। ਸਿੱਧੂ ਤਾਂ ਵੀ ਮੱਥਾ ਟੇਕਣ ਸੰਗਤ ਚ ਸ਼ਾਮਲ ਹੋ ਜ਼ਰੂਰ ਚਲੇ ਜਾਣਗੇ। ਉਸ ਦਿਨ ਸਾਰੀ ਦੁਨੀਆਂ ਦੀਆਂ ਨਜ਼ਰਾਂ ਕੈਮਰੇ ਸਿੱਧੂ ਤੇ ਹੀ ਫੋਕਸ ਰਹਿਣਗੇ ਕਿਉਂਕਿ ਕਰਤਾਰਪੁਰ ਲਾਂਘਾ ਖੁੱਲਵਾਉਣ ‘ਚ ਸਿੱਧੂ ਦਾ ਇਤਿਹਾਸਕ ਤੇ ਅਹਿਮ ਯੋਗਦਾਨ ਰਿਹਾ ਹੈ। ਇਸ ਨੂੰ ਸਦੀਆਂ ਅੱਖੋਂ ਓਹਲੇ ਤਾਂ ਕੀ ਭੁਲਾ ਵੀ ਨਹੀਂ ਸਕਣਗੀਆਂ।

ਸਿੱਧੂ ਪਹਿਲਾਂ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਡਰੱਗਜ਼, ਬੇਰੁਜ਼ਗਾਰੀ ਵਰਗੇ ਮੁੱਦਿਆਂ ਤੇ ਲੜ ਰਿਹਾ ਹੈ। ਬੇਅਦਬੀ ਮੁੱਦੇ ਤੋਂ ਵੱਧ ਮਹੱਤਵਪੂਰਨ ਸਾਡੇ ਲਈ ਹੋਰ ਕੁਝ ਨਹੀਂ ਹੈ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਵੱਧ ਸਿੱਧੂ ਦਰ ਘਰ ਵੀ ਜਾਣਗੀਆਂ। ਉਹ ਫਿਰ ਮੈਨ ਆਫ ਦਾ ਮੈਚ ਬਣ ਗਿਆ ਹੈ। ਭਵਿੱਖ ਚ ਉਹ ਫਿਰ ਪੰਜਾਬ ਭਾਰਤ ਦੀ ਰਾਜਨੀਤੀ ਚ ਚਮਕੇਗਾ।

Yes Punjab - Top Stories