Tuesday, January 18, 2022

ਵਾਹਿਗੁਰੂ

spot_img




ਕਪੂਰਥਲਾ ਵਿਖੇ ਨੈਨੋ ਬੱਬਲ ਤਕਨਾਲੋਜੀ ਵਾਲੇ ‘ਇਨ-ਸੀਟੂ ਰੈਮੇਡੀਏਸ਼ਨ ਪ੍ਰਾਜੈਕਟ’ ਦੀ ਸ਼ੁਰੂਆਤ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਨੇ ਕੀਤਾ ਉਦਘਾਟਨ

- Advertisement -

ਕਪੂਰਥਲਾ, 20 ਜੂਨ, 2020 –
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋ. ਸਤਵਿੰਦਰ ਸਿੰਘ ਮਰਵਾਹਾ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਅੱਜ ਪਵਿੱਤਰ ਬੇਈਂ ਵਿਚ ਪੈਂਦੇ ਗੰਧਲੇ ਪਾਣੀ ਦੇ ਸੁਧਾਰ ਲਈ ਨੈਨੋ ਬੱਬਲ ਤਕਨਾਲੋਜੀ ਵਾਲੇ ਭੁਲਾਣਾ ਦੇ ‘ਇਨ-ਸੀਟੂ ਰੈਮੇਡੀਏਸ਼ਨ ਪ੍ਰਾਜੈਕਟ’ ਦੀ ਸ਼ੁਰੂਆਤ ਕੀਤੀ ਗਈ।

ਬਾਇਓ-ਉਪਚਾਰ ਅਤੇ ਫਾਈਟੋ-ਉਪਚਾਰ ਦੇ ਸੁਮੇਲ ’ਤੇ ਆਧਾਰਿਤ ਇਸ ਬੇਹੱਦ ਘੱਟ ਲਾਗਤ ਵਾਲੇ ਪ੍ਰਾਜੈਕਟ ਨੂੰ ਇਥੇ ਟਰਾਇਲ ਦੇ ਆਧਾਰ ’ਤੇ ਚਲਾਇਆ ਗਿਆ ਹੈ। ਪਿੰਡ ਰਾਵਲ ਨੇੜੇ ਭੁਲਾਣਾ ਡਰੇਨ ਵਿਚ 27 ਕਲੋਨੀਆਂ ਦਾ ਗੰਦਾ ਪਾਣੀ ਪੈਂਦਾ ਹੈ, ਜੋ ਹੁਸੈਨਪੁਰ ਨੇੜੇ ਪਵਿੱਤਰ ਬੇਈਂ ਵਿਚ ਤਬਦੀਲ ਹੋ ਜਾਂਦੀ ਹੈ।

ਰਿਹਾਇਸ਼ੀ ਕਲੋਨੀਆਂ ਦਾ ਇਹ ਪ੍ਰਦੂਸ਼ਿਤ ਪਾਣੀ ਪਵਿੱਤਰ ਬੇਈਂ ਦੇ ਪਾਣੀ ਨੂੰ ਗੰਧਲਾ ਕਰਦਾ ਹੈ ਅਤੇ ਇਹ ਪ੍ਰਾਜੈਕਟ ਬੇਈਂ ਦੇ ਪਾਣੀ ਦੀ ਗੁਣਵੱਤਾ ਵਿਚ ਸੁਧਾਰ ਲਿਆਉਣ ਵਿਚ ਬੇਹੱਦ ਮਦਦਗਾਰ ਸਾਬਿਤ ਹੋਵੇਗਾ।

ਚੇਅਰਮੈਨ ਪ੍ਰੋ. ਸਤਵਿੰਦਰ ਸਿੰਘ ਮਰਵਾਹਾ ਨੇ ਇਸ ਮੌਕੇ ਦੱਸਿਆ ਕਿ ਆਪਣੀ ਕਿਸਮ ਦੇ ਇਸ ਪਹਿਲੇ ਪ੍ਰਾਜੈਕਟ ਲਈ ਮੈਸਰਜ਼ ਕੇ. ਬੀ. ਕੇ ਵਾਤਾਵਰਨ ਇਨਫ੍ਰਾਸਟਰੱਚਰ ਲਿਮਟਿਡ, ਚੰਡੀਗੜ ਵੱਲੋਂ ਗੰਧਲੇ ਪਾਣੀ ਦੇ ਆਕਸੀਕਰਨ ਲਈ ਨੈਨੋ ਬੱਬਲ ਜੈਨਰੇਟਰ ਮੁਹੱਈਆ ਕਰਵਾਇਆ ਗਿਆ ਹੈ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


ਉਨਾਂ ਦੱਸਿਆ ਕਿ ਇਸ ਲਈ ਕੇਵਲ 5 ਹਾਰਸ ਪਾਵਰ ਮੋਟਰ ਦੀ ਹੀ ਲੋੁੜ ਪੈਂਦੀ ਹੈ। ਉਨਾਂ ਕਿਹਾ ਕਿ ਇਸ ਪ੍ਰਾਜੈਕਟ ਦੀ ਸਫਲਤਾ ਤੋਂ ਬਾਅਦ ਸੂਬੇ ਦੀਆਂ ਹੋਰਨਾਂ ਥਾਵਾ ’ਤੇ ਵੀ ਐਸ. ਟੀ. ਪੀ ਦੇ ਮੁਕਾਬਲੇ ਬੇਹੱਦ ਘੱਟ ਲਾਗਤ ਵਾਲੇ ਅਜਿਹੇ ਪ੍ਰਾਜੈਕਟ ਚਲਾਏ ਜਾਣਗੇ।

ਉਨਾਂ ਦੱਸਿਆ ਕਿ ਕੌਮੀ ਗ੍ਰੀਨ ਟਿ੍ਰਬਿੳੂਨਲ ਵੱਲੋਂ ਸੂਬੇ ਦੀਆਂ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਪਾਣੀ ਦੀ ਗੁਣਵੱਤਾ ਸੁਧਾਰਨ ਦੇ ਨਿਰਦੇਸ਼ ਦਿੱਤੇ ਹਨ, ਜਿਥੇ ਐਸ. ਟੀ. ਪੀ ਸਥਾਪਿਤ ਨਹੀਂ ਕੀਤੇ ਗਏ। ਉਨਾਂ ਕਿਹਾ ਕਿ ਗੰਧਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਇਹ ਪ੍ਰਾਜੈਕਟ ਐਸ. ਟੀ. ਪੀ ਦੀ ਜਗਾ ਬੇਹੱਦ ਕਾਰਗਰ ਸਾਬਿਤ ਹੋ ਸਕਦੇ ਹਨ। ਉਨਾਂ ਕਿਹਾ ਕਿ ਇਸ ਤਰਾਂ ਨਾਲ ਟਰੀਟ ਕੀਤਾ ਗਿਆ ਪਾਣੀ ਖੇਤਾਂ ਨੂੰ ਲਗਾਇਆ ਜਾ ਸਕਦਾ ਹੈ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਕਮਿਮਸ਼ਨਰ ਨਗਰ ਨਿਗਮ ਕਪੂਰਥਲਾ ਸ੍ਰੀ ਰਾਹੁਲ ਚਾਬਾ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਇੰਜ. ਕਰਨੇਸ਼ ਗਰਗ, ਸੀ. ਈ. ਈ ਜਲੰਧਰ ਇੰਜ. ਜੀ. ਐਸ ਮਜੀਠੀਆ, ਐਸ. ਈ. ਈ ਜਲੰਧਰ ਇੰਜ. ਹਰਬੀਰ ਸਿੰਘ, ਐਕਸੀਅਨ ਇੰਜ. ਐਸ. ਐਸ ਮਠਾਰੂ, ਐਕਸੀਅਨ ਇੰਜ. ਕੁਲਦੀਪ ਸਿੰਘ, ਐਕਸੀਅਨ ਸੀਵਰੇਜ ਬੋਰਡ ਸ੍ਰੀ ਸੰਨੀ ਗੋਗਨਾ, ਐਸ. ਡੀ. ਓ ਡਰੇਨੇਜ ਸ੍ਰੀ ਕਮਲਜੀਤ ਲਾਲ, ਸ. ਜਗਜੀਤ ਸਿੰਘ ਕੋਛੜ, ਸ੍ਰੀ ਟੀ. ਆਰ ਸ਼ਰਮਾ, ਸ੍ਰੀ ਸਤਬੀਰ ਸਿੰਘ ਚੰਦੀ, ਸ. ਦਵਿੰਦਰ ਪਾਲ ਸਿੰਘ ਆਹੂਜਾ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -spot_img

Stay Connected

20,323FansLike
113,501FollowersFollow

ENTERTAINMENT

National

GLOBAL

OPINION

5 ways to manage childhood allergies – By Dr Nidhi Gupta

Motherhood comes with its own mixed bag of emotions; we want to save our child from every little peril that comes their way, including...

Putin’s political chess – By Asad Mirza

Russia has demanded for a new security arrangement in Europe, and threatened war if the US and its NATO allies fail to comply. Western...

Principles that define success – by DC Pathak

Many among the most successful businessmen of our times have written about their experience of what they passed through in reaching to the top...

SPORTS

Health & Fitness

5 ways to manage childhood allergies – By Dr Nidhi Gupta

Motherhood comes with its own mixed bag of emotions; we want to save our child from every little peril that comes their way, including allergies. The most common allergen in India are milk, egg and peanuts. According to the IAP survey, 11.4 per cent children under the age of 14 years suffer from some form of allergies and they usually...

Gadgets & Tech