35.1 C
Delhi
Friday, April 19, 2024
spot_img
spot_img

ਕਪੂਰਥਲਾ ਪੁਲਿਸ ਵਲੋਂ ਦਿੱਲੀ ਤੋਂ ਲਿਆ ਕੇ ਨਸ਼ਾ ਵੇਚਣ ਵਾਲਾ ਤਸਕਰ ਕਾਬੂ, ਏ.ਐਸ.ਆਈ ਉੱਪਰ ਗੱਡੀ ਚੜ੍ਹਾ ਕੇ ਕੀਤੀ ਸੀ ਭੱਜਣ ਦੀ ਕੋਸ਼ਿਸ਼

ਯੈੱਸ ਪੰਜਾਬ
ਕਪੂਰਥਲਾ, 7 ਜੂਨ, 2022 –
ਕਪੂਰਥਲਾ ਪੁਲਿਸ ਨੂੰ ਨਸ਼ਿਆਂ ਵਿਰੁੱਧ ਵੱਡੀ ਸਫਲਤਾ ਮਿਲੀ ਹੈ,ਜਿਸ ਤਹਿਤ ਦਿੱਲੀ ਤੋਂ ਹੈਰੋਈਨ ਅਤੇ ਆਈਸ ਡਰੱਗ ਲਿਆ ਕੇ ਵੇਚਣ ਵਾਲੇ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਐਸ.ਐਸ.ਪੀ ਕਪੂਰਥਲਾ ਸ੍ਰੀ ਰਾਜ ਬਚਨ ਸਿੰਘ ਸੰਧੂ ਨੇ ਦੱਸਿਆ ਕਿ ਹਰਕੀਰਤ ਸਿੰਘ ਉਰਫ ਸਾਗਰ ਪੁੱਤਰ ਪ੍ਰਿੱਤਪਾਲ ਸਿੰਘ ਵਾਸੀ ਬਾਬਾ ਇਸ਼ਰ ਸਿੰਘ ਕਾਲੋਨੀ ਜ਼ਿਲ੍ਹਾ ਜਲੰਧਰ ਨੂੰ ਕਾਬੂ ਕਰਕੇ ਉਸ ਕੋਲੋਂ 200 ਗ੍ਰਾਮ ਹੈਰੋਈਨ, 100 ਗ੍ਰਾਮ ਆਈਸ,1 ਪਿਸਟਲ 32 ਬੋਰ ਮੈਗੀਜ਼ੀਨ ਵਾਲਾ ਅਤੇ 2 ਜ਼ਿੰਦਾ ਕਾਰਤੂਸ ਬ੍ਰਾਮਦ ਕੀਤੇ ਗਏ ਹਨ।

ਉਨ੍ਹਾਂ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਸੀ.ਆਈ.ਏ ਸਟਾਫ਼ ਕਪੂਰਥਲਾ ਅਤੇ ਐਸ.ਆਈ ਜਸਵੀਰ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਹਰਕੀਰਤ ਸਿੰਘ ਨੂੰ ਕਾਬੂ ਕੀਤਾ ਗਿਆ। ਉਸ ਵਿਰੁੱਧ ਮੁਕੱਦਮਾ ਨੰਬਰ 125,ਐਨ.ਡੀ.ਪੀ.ਐੱਸ ਐਕਟ ਦੀ ਧਾਰਾ 21/61/85 ਅਤੇ 353/186 ਅਤੇ ਅਸਲਾ ਐਕਟ ਤਹਿਤ ਥਾਣਾ ਸਿਟੀ ਕਪੂਰਥਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਹਰਕੀਰਤ ਸਿੰਘ ਦਿੱਲੀ ਚਾਂਦਨੀ ਚੌਕ,ਪਿੱਲਰ ਨੰ 622 ਤੋਂ ਮਾਈਕਲ ਉਰਫ਼ ਲਿੱਲੀ ਨਾਮ ਦੇ ਇਕ ਨੀਗਰੋ ਤੋਂ ਹੈਰੋਈਨ ਅਤੇ ਆਈਸ ਖਰੀਦ ਕੇ ਅੱਗੇ ਗਾਹਕਾਂ ਨੂੰ ਵੇਚਦਾ ਸੀ। ਉਸ ਨੇ ਬਰਾਮਦ ਕੀਤਾ ਪਿਸਟਲ ਜੱਗਾ ਵਾਸੀ ਦਿੱਲੀ ਕੋਲੋ 45 ਹਜ਼ਾਰ ਰੁਪਏ ਦੇ ਵਿਚ ਖਰੀਦਿਆਂ ਸੀ।

ਉਨ੍ਹਾਂ ਦੱਸਿਆ ਕਿ ਸੀ.ਆਈ.ਏ ਸਟਾਫ਼ ਨੂੰ ਇਤਲਾਹ ਮਿਲੀ ਸੀ ਕਿ ਹਰਕੀਰਤ ਸਿੰਘ ਆਪਣੀ ਕਾਰ ਨੰਬਰ ਪੀ.ਬੀ.09 ਯੂ 7380 ਤੇ ਸਵਾਰ ਹੋ ਕੇ ਹੈਰੋਈਨ ਸਪਲਾਈ ਕਰਨ ਆ ਰਿਹਾ ਹੈ,ਜਿਸ ਤੇ ਸੀ.ਆਈ.ਏ ਸਟਾਫ਼ ਵਲੋਂ ਸਬੰਧਤ ਖੇਤਰ ਦੀ ਨਾਕਾ ਬੰਦੀ ਕੀਤੀ ਗਈ ਪਰ ਹਰਕੀਰਤ ਸਿੰਘ ਪੁਲਿਸ ਕਰਮਚਾਰੀ ਦੇ ਮੋਟਰਸਾਈਕਲ ਵਿਚ ਟੱਕਰ ਮਾਰ ਕੇ ਗੱਡੀ ਭਜਾ ਕੇ ਲੈ ਗਿਆ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਇਤਲਾਹ ਸਾਇੰਸ ਸਿਟੀ ਚੌਂਕੀ ਨੂੰ ਦਿੱਤੀ ਗਈ ਪਰ ਹਰਕੀਰਤ ਸਿੰਘ ਨੇ ਸਾਇੰਸ ਸਿਟੀ ਨੇੜੇ ਏ.ਐਸ.ਆਈ ਠਾਕੁਰ ਸਿੰਘ ਉੱਪਰ ਗੱਡੀ ਚੜ੍ਹਾ ਦਿੱਤੀ ਜਿਸ ਨਾਲ ਉਸਦੀ ਸੱਜੀ ਲੱਤ ਤੇ ਸੱਟ ਲੱਗੀ।
ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਹਰਕੀਰਤ ਸਿੰਘ ਨੂੰ ਮੌਕਾ-ਏ-ਵਾਰਦਾਤ ਤੋਂ ਕਾਬੂ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਏ.ਐਸ.ਆਈ ਠਾਕੁਰ ਸਿੰਘ ਦੇ ਬਿਆਨਾਂ ਤੇ ਹਰਕੀਰਤ ਸਿੰਘ ਖਿਲਾਫ਼ ਧਾਰਾ 307,353,186 ਅਤੇ 427 ਤਹਿਤ ਮੁਕੱਦਮਾ ਨੰਬਰ 63 ਥਾਣਾ ਸਦਰ ਕਪੂਰਥਲਾ ਵਿਖੇ ਦਰਜ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਹਰਕੀਰਤ ਸਿੰਘ ਉੱਪਰ ਨਸ਼ਾ ਤਸਕਰੀ ਦੇ ਪਹਿਲਾਂ ਹੀ ਤਿੰਨ ਮਾਮਲੇ ਦਰਜ ਹਨ ਅਤੇ ਜ਼ਮਾਨਤ ਉੱਪਰ ਆਉਣ ਉਪਰੰਤ ਉਹ ਟ੍ਰੇਨ ਰਾਹੀਂ ਦਿੱਲੀ ਤੋਂ ਜਲੰਧਰ ਨਸ਼ੇ ਦੀ ਤਸਕਰੀ ਕਰਦਾ ਸੀ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਹੋਰ ਜਾਂਚ ਜਾਰੀ ਹੈ। ਇਸ ਮੌਕੇ ਐਸ.ਪੀ ਜਗਜੀਤ ਸਿੰਘ ਸਰੋਆ,ਡੀ.ਐਸ.ਪੀ ਅਮਿਤ ਸਰੂਪ ਆਦਿ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION