ਕਪੂਰਥਲਾ ਜਿਲ੍ਹੇ ਵਿਚ ਵਿਧਾਨ ਸਭਾ ਚੋਣਾਂ ਲਈ 793 ਪੋਲਿੰਗ ਬੂਥ ਸਥਾਪਿਤ, ਜਿਲ੍ਹਾ ਚੋਣ ਅਫਸਰ ਵਲੋਂ ਬੂਥਾਂ ਦਾ ਦੌਰਾ-ਤਿਆਰੀਆਂ ਦਾ ਲਿਆ ਜਾਇਜ਼ਾ

ਯੈੱਸ ਪੰਜਾਬ
ਕਪੂਰਥਲਾ, 30 ਦਸੰਬਰ, 2021 –
ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਕਪਰੂਥਲਾ ਜਿਲ੍ਹੇ ਦੇ 4 ਵਿਧਾਨ ਸਭਾ ਹਲਕਿਆਂ ਅੰਦਰ ਵੋਟਾਂ ਲਈ 793 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ, ਜਿਸ ਵਿਚ ਫ਼ਗਵਾੜਾ ਲਈ ਸਭ ਤੋਂ ਵੱਧ 227, ਕਪੂਰਥਲਾ ਲਈ 196,ਸੁਲਤਾਨਪੁਰ ਲੋਧੀ ਲਈ 195 ਅਤੇ ਭੁਲੱਥ ਲਈ 175 ਪੋਲਿੰਗ ਬੂਥ ਬਣਾਏ ਗਏ ਹਨ।

ਇਸ ਸਬੰਧੀ ਡਿਪਟੀ ਕਮਿਸ਼ਨਰ ਕਪੂਰਥਲਾ ਕਮ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਦੀਪਤੀ ਉੱਪਲ ਵਲੋਂਂ ਅੱਜ ਕਪੂਰਥਲਾ ਹਲਕੇ ਦੇ ਪੋਲਿੰਗ ਬੂਥਾਂ ਦਾ ਦੌਰਾ ਕਰਕੇ

ਪੰਜਾਬ ਵਿਧਾਨ ਸਭਾ ਚੋਣਾ 2022 ਦੇ ਮੱਦੇਨਜ਼ਰ ਵੱਖ-ਵੱਖ ਪੋਲਿੰਗ ਬੂਥਾਂ ਦੇ ਦੌਰਾ ਕਰਕੇ ਵੋਟਰਾਂ ਦੀ ਸਹੂਲਤ ਤੇ ਹੋਰ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ। ਰਿਟਰਨਿੰਗ ਅਫਸਰ ਕਮ ਐਸ.ਡੀ.ਐਮ ਕਪੂਰਥਲਾ ਡਾ. ਜੈਇੰਦਰ ਸਿੰਘ ਸਮੇਤ ਉਨ੍ਹਾਂ 10 ਤੋਂ ਜਿਆਦਾ ਬੂਥਾਂ ਦਾ ਦੌਰਾ ਕਰਕੇ ਅਧਿਕਾਰੀਆਂ ਨੂੰ ਲੋੜ ਅਨੁਸਾਰ ਤਬਦੀਲੀਆਂ ਕਰਨ ਦੇ ਨਿਰਦੇਸ਼ ਦਿੱਤੇ।

ਇਨਾਂ ਵਿਚ ਸਰਕਾਰੀ ਮਿਡਲ ਸਕੂਲ ਮਨਸੂਰਵਾਲ ਦੋਨਾ ਬੂਥ ਨੰਬਰ 135, ਬੀ.ਪੀ.ਈ.ਓ. ਦਫਤਰ ਕਪੂਰਥਲਾ ਬੂਥ ਨੰਬਰ 71 ਤੇ 72, ਨਗਰ ਨਿਗਮ ਕਪੂਰਥਲਾ , ਡਾ. ਬੀ.ਆਰ. ਅੰਬੇਦਕਰ ਬੂਥ ਨੰਬਰ 125 ਤੇ 126, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਕਪੂਰਥਲਾ, ਮਾਰਕੀਟ ਕਮੇਟੀ ਬੂਥ ਨੰਬਰ 116, ਤੇ ਧਾਲੀਵਾਲ ਦੋਨਾ ਵਿਖੇ ਬੂਥਾਂ ਦਾ ਦੌਰਾ ਕੀਤਾ।

ਉਨ੍ਹਾਂ ਚੋਣ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਬੀ.ਪੀ.ਈ.ਓ. ਦਫਤਰ ਵਿਖੇ ਬਣਨ ਵਾਲੇ ਪੋਲਿੰਗ ਬੂਥ ਨੂੰ ਆਦਰਸ਼ ਪੋਲਿੰਗ ਬੂਥ ਵਜੋਂ ਬਣਾਉਣ ਦੇ ਹੁਕਮ ਦਿੱਤੇ।

ਜਿਲ੍ਹਾ ਚੋਣ ਅਫਸਰ ਵਲੋਂ ਉਨ੍ਹਾਂ ਕਪੂਰਥਲਾ ਹਲਕੇ ਦੇ ਵੱਖ-ਵੱਖ ਪੋਲਿੰਗ ਬੂਥਾਂ ਦੇ ਦੌਰੇ ਦੌਰਾਨ ਵੋਟਰਾਂ ਦੀ ਸਹੂਲਤ ਲਈ ਲਗਾਏ ਜਾ ਰਹੇ ਬੂਥ ਪੱਧਰੀ ਕੈਪਾਂ ਦਾ ਵੀ ਨਿਰੀਖਣ ਕੀਤਾ।

ਉਨ੍ਹਾਂ ਚੋਣ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਪੋਲਿੰਗ ਬੂਥਾਂ ਵਿਖੇ ਵੋਟਰਾਂ ਦੀ ਸਹੂਲਤ ਤੋਂਂ ਇਲਾਵਾ ਪੀਣ ਵਾਲੇ ਪਾਣੀ,ਰੋਸ਼ਨੀ,ਨਿਰਵਿਘਣ ਬਿਜਲੀ ਸਪਲਾਈ ਯਕੀਨੀ ਬਣਾਉਣ।

ਇਸ ਤੋਂਂ ਇਲਾਵਾ ਸਰੀਰਕ ਤੌਰ ’ਤੇ ਅਸਮਰਥ ਵੋਟਰਾਂ ਦੀ ਸਹੂਲਤ ਲਈ ਪੋਲਿੰਗ ਬੂਥਾਂ ਉੱਪਰ ਢੁਕਵੇਂਂ ਰੈਂਪ ਅਤੇ ਵੀ੍ਹਲ ਚੇਅਰ ਦਾ ਲਾਜ਼ਮੀ ਪ੍ਰਬੰਧ ਕੀਤਾ ਜਾਵੇ.।

ਉਨ੍ਹਾਂ ਪੋਲਿੰਗ ਬੂਥਾਂ ਉੱਪਰ ਤਾਇਨਾਤ ਬੀ.ਐਲ.ਓਜ਼ ਨੂੰ 18 ਤੇ 19 ਸਾਲ ਦੇ ਨੌਜਵਾਨਾਂ ਨੂੰ ਵੋਟਰ ਵਜੋਂ ਰਜਿਸਟਰ ਕਰਨ ਦੀ ਪ੍ਰਕਿਰਿਆ ਤੇਜ਼ ਕਰਨ ਦੇ ਹੁਕਮ ਦਿੰਦਿਆਂਂ ਕਿਹਾ ਕਿ ਕੋਈ ਵੀ ਜੋ ਵਿਅਕਤੀ ਵੋਟ ਬਣਾਉਣ ਤੋਂਂਵਾਂਝਾਂ ਨਾ ਰਹੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ