ਔਰਤ ਐਲ.ਆਈ.ਸੀ. ਏਜੰਟ ਦਾ ਬੇਰਹਿਮੀ ਨਾਲ ਕਤਲ, ਘਰ ਵਿਚ ਇਕੱਲੀ ਰਹਿੰਦੀ ਸੀ

ਯੈੱਸ ਪੰਜਾਬ
ਕੋਟ ਈਸੇ ਖ਼ਾਂ, ਮੋਗਾ, 28 ਸਤੰਬਰ, 2019:

ਜ਼ਿਲ੍ਹੇ ਵਿਚ ਇਕ ਔਰਤ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਘਟਨਾ ਕਸਬਾ ਕੋਟ ਈਸੇ ਖ਼ਾਂ ਦੀ ਹੈ ਜਿੱਥੇ ਘਲੋਟੀ ਰੋਡ ’ਤੇ ਦਾਣਾ ਮੰਡੀ ਦੇ ਸਾਹਮਣੇ ਇਲਾਕੇ ਵਿਚ ਰਹਿੰਦੀ ਬਲਵੀਰਾਂ ਰਾਣੀ ਪਤਨੀ ਸਵਰਗੀ ਦੇਸ ਰਾਜ ਵਾਸੀ ਘਲੋਟੀ ਖ਼ੁਰਦ ਦਾ ਬੀਤੀ ਰਾਤ ਕਤਲ ਹੋ ਗਿਆ।

ਬਲਵੀਰਾਂ ਰਾਣੀ ਐਨ.ਆਈ.ਸੀ. ਏਜੰਟ ਦੇ ਤੌਰ ’ਤੇ ਕੰਮ ਕਰਦੀ ਸੀ ਅਤੇ ਪਤੀ ਦੀ ਮੌਤ ਤੋਂ ਬਾਅਦ ਘਰ ਵਿਚ ਇਕੱਲਿਆਂ ਹੀ ਰਹਿੰਦੀ ਸੀ।

ਆਂਢ ਗੁਆਂਢ ਅਤੇ ਬਲਵੀਰਾਂ ਰਾਣੀ ਦੇ ਨਜ਼ਦੀਕੀਆਂ ਨੂੰ ਘਟਨਾ ਦਾ ਪਤਾ ਅੱਜ ਸਵੇਰੇ ਲੱਗਾ ਜਿਸ ਉਪਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਪੁਲਿਸ ਨੇ ਘਟਨਾ ਵਾਲੀ ਥਾਂ ’ਤੇ ਪੁੱਜ ਕੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜੀ ਹੈ ਅਤੇ ਇਸ ਸੰਬੰਧ ਵਿਚ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਕਤਲ ਦੇ ਮੰਤਵ ਅਤੇ ਦੋਸ਼ੀਆਂ ਦੀ ਪਛਾਣ ਲਈ ਸੁਰਾਗਾਂ ਦੀ ਭਾਲ ਕਰ ਰਹੀ ਹੈ।

Share News / Article

Yes Punjab - TOP STORIES