ਐੱਸ.ਸੀ. ਕਮਿਸ਼ਨ ਪੰਜਾਬ ਪੁਲਿਸ ਨੂੂੰ ਐਸ.ਸੀ.ਐਕਟ ਸੰਬੰਧੀ ਬਾਰੀਕੀ ਨਾਲ ਜਾਣੂ ਕਰਵਾਏਗਾ: ਤਜਿੰਦਰ ਕੌਰ

ਚੰਡੀਗੜ੍ਹ, 20 ਦਸੰਬਰ, 2019:

ਪੰਜਾਬ ਪੁਲਿਸ ਨੂੰ ਐਸ.ਸੀ. ਐਕਟ ਸਬੰਧੀ ਬਾਰੀਕੀ ਨਾਲ ਜਾਣੂ ਕਾਰਵਾਉਣ ਦਾ ਫੈਸਲਾ ਕੀਤਾ ਗਿਆ ਹੈ ।ਇਹ ਜਾਣਕਾਰੀ ਪੰਜਾਬ ਰਾਜ ਅਨੂਸੂਚਿਤ ਜਾਤੀਆ ਕਮਿਸ਼ਨ ਦੀ ਚੈਅਰਪਰਸਨ ਸ਼੍ਰੀਮਤੀ ਤੇਜਿੰਦਰ ਕੋਰ ਨੇ ਅੱਜ ਇਥੇ ਦਿੱਤੀ।

ਉਨ੍ਹਾਂ ਦੱਸਿਆ ਕਿ ਅੱਜ ਪੰਜਾਬ ਰਾਜ ਅਨੂਸੂਚਿਤ ਜਾਤੀਆਂ ਕਮਿਸ਼ਨ ਵਿਖੇ ਸੁਣਵਾਈ ਦੌਰਾਨ ਪੰਜਾਬ ਪੁਲਿਸ ਦੀ ਏ.ਡੀ.ਜੀ.ਪੀ. (ਇਨਵੈਸਟੀਗੇਸ਼ਨ ਬਿਊਰੋ) ਸ਼੍ਰੀਮਤੀ ਗੁਰਪ੍ਰੀਤ ਦਿਉ ਆਏ ਸਨ ਜਿਸ ਦੋਰਾਨ ਕਮਿਸ਼ਨ ਦੀ ਚੇਅਰਪਰਸਨ ਵੱਲੋਂ ਫੀਲਡ ਵਿੱਚ ਤਾਇਨਾਤ ਪੁਲਿਸ ਮੁਲਾਜਮਾਂ ਵੱਲੋਂ ਐਸ.ਸੀ ਲੋਕਾਂ ਦੀਆਂ ਸ਼ਿਕਾਇਤਾ ਨੂੰ ਹੱਲ ਕਰਨ ਦੋਰਾਨ ਅਕਸਰ ਕੀਤੀਆਂ ਜਾਣ ਵਾਲੀ ਗਲਤੀਆਂ, ਮਾਮਲੇ ਵਿਚ ਚਲਾਨ 60 ਦਿਨਾਂ ਵਿੱਚ ਨਾ ਪੇਸ਼ ਕਰਨ ਅਤੇ ਐਸ.ਸੀ. ਐਕਟ ਸਬੰਧੀ ਜਾਣਕਾਰੀ ਨਾ ਹੋਣ ਸਬੰਧੀ ਚਰਚਾ ਕੀਤੀ ਗਈ।

ਜਿਸ ਤੇ ਪੰਜਾਬ ਪੁਲਿਸ ਦੀ ਏ.ਡੀ.ਜੀ.ਪੀ. (ਇਨਵੈਸਟੀਗੇਸ਼ਨ ਬਿਊਰੋ) ਸ਼੍ਰੀਮਤੀ ਗੁਰਪ੍ਰੀਤ ਦਿਉ ਨੇ ਕਮਿਸ਼ਨ ਨੂੰ ਭਰੋਸਾ ਦਿਵਾਇਆ ਕਿ ਉਹ ਇਕ ਪੱਤਰ ਜਾਰੀ ਕਰਕੇ ਪੰਜਾਬ ਰਾਜ ਦੇ ਸਮੂੰਹ ਐਸ.ਐਸ.ਪੀਜ਼ ਨੂੰ ਹੁਕਮ ਕਰਨਗੇ ਕਿ ਉਹ ਆਪਣੇ ਅਧੀਨ ਜ਼ਿਲ੍ਹੇ ਦੀ ਪੁਲਿਸ ਨੂੰ ਐਸ.ਸੀ. ਐਕਟ ਸਬੰਧੀ ਜਾਗਰੂਕ ਕਰਨ ਲਈ ਜ਼ਿਲ੍ਹਾਂ ਪੁਲਿਸ ਲਾਈਨਜ਼ ਵਿੱਚ ਟਰੇਨਿੰਗ ਸ਼ੈਸਨ ਕਰਨਗੇ ਅਤੇ ਇਕ ਮਹੀਨੇ ਵਿਚ ਇਸ ਸਬੰਧੀ ਕੀਤੀ ਗਈ ਕਾਰਵਾੲÇ ਸਬੰਧੀ ਬਿਊਰੋ ਨੂੰ ਲ਼ਿਖਤੀ ਤੋਰ ਤੇ ਜਾਣੂ ਵੀ ਕਰਵਾਉਣਗੇ।

ਇਸ ਤੋਂ ਇਲਾਵਾ ਐਸ.ਸੀ ਐਕਟ ਨਾਲ ਸਬੰਧਿਤ ਮਾਮਲੇ ਵਿਚ ਚਲਾਨ 60 ਦਿਨਾਂ ਵਿੱਚ ਪੇਸ਼ ਕਰਨ ਨੂੰ ਵੀ ਯਕੀਨੀ ਬਨਾਉਣ ਦੀ ਦਿਸ਼ਾ ਵਿੱਚ ਦਿਸ਼ਾ ਨਿਰਦੇਸ਼ ਜਾਰੀ ਕਰਨਗੇ।