24.1 C
Delhi
Sunday, April 14, 2024
spot_img
spot_img

ਐੱਨ.ਆਈ.ਟੀ. ਦੇ ਵਿਦਿਆਰਥੀ ਨੇ ਹੋਸਟਲ ਵਿੱਚ ਕੀਤੀ ਖ਼ੁਦਕੁਸ਼ੀ, ਡਾਇਰੀ ਵਿੱਚ ਛੱਡਿਆ ‘ਸੁਸਾਈਡ ਨੋਟ’

ਯੈੱਸ ਪੰਜਾਬ
ਜਲੰਧਰ, 8 ਨਵੰਬਰ, 2022:
ਜਲੰਧਰ ਸਥਿਤ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ ਦੇ ਇਕ ਵਿਦਿਆਰਥੀ ਨੇ ਸੋਮਵਾਰ ਨੂੰ ਆਪਣੇ ਕਮਰੇ ਵਿੱਚ ਹੀ ਖੁਦਕੁਸ਼ੀ ਕਰ ਲਈ।

ਟੈਕਸਟਾਈਲ ਇੰਜਨੀਅਰਿੰਗ ਵਿਸ਼ੇ ਵਿੱਚ ਬੀ.ਟੈੱਕ ਫ਼ਾਈਨਲ ਦਾ ਇਹ ਵਿਦਿਆਰਥੀ ਪੰਕਜ ਕੇਸਰੀ ਵਾਰਾਨਸੀ ਦੇ ਸੀਤੋਪੁਰ ਵਿੱਚ ਜਾਦੂ ਮੰਡੀ ਦਾ ਰਹਿਣ ਵਾਲਾ ਸੀ।

ਉਸਨੇ ਆਪਣੀ ਡਾਇਰੀ ਵਿੱਚ ਲਿਖ਼ਕੇ ਇਕ ਸੁਸਾਈਡ ਨੋਟ ਛੱਡਿਆ ਹੈ ਜਿਸ ਵਿੱਚ ਉਸਨੇ ਕਿਹਾ ਹੈ ਕਿ ਉਹ ਆਪਣੀਆਂ ਮਜਬੂਰੀਆਂ ਕਰਕੇ ਆਤਮਹੱਤਿਆ ਕਰ ਰਿਹਾ ਹੈ, ਇਸ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ ਹੈ।

ਵਿਦਿਆਰਥੀ ਦੀ ਮੌਤ ਤੋਂ ਬਾਅਦ ਹੋਸਟਲ ਵਿੱਚ ਗ਼ਮ ਦੀ ਲਹਿਰ ਦੌੜ ਗਈ ਅਤੇ ਵਿਦਿਆਰਥੀ ਸਦਮੇ ਵਿੱਚ ਹਨ।

ਮੌਕੇ ’ਤੇ ਪੁੱਜੇ ਥਾਣਾ ਮਕਸੂਦਾਂ ਦੇ ਐੱਸ.ਐੱਚ.ਉ.ਸ: ਮਨਜੀਤ ਸਿੰਘ ਨੇ ਦੱਸਿਆ ਕਿ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਅਤੇ ਪਰਿਵਾਰ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ ਜਿਸ ਉਪਰੰਤ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ। ਪੁਲਿਸ ਨੇ ਪੰਕਜ ਦੀ ਡਾਇਰੀ ਕਬਜ਼ੇ ਵਿੱਚ ਲੈ ਲਈ ਹੈ।

ਐੱਨ.ਆਈ.ਟੀ.ਦੇ ਪ੍ਰਬੰਧਕਾਂ ਨੇ ਹੋਸਟਲ ਦੇ ਕਮਰੇ ਨੂੂੰ ਸੀਲ ਕਰ ਦਿੱਤਾ ਸੀ ਜਿਸਨੂੰ ਮ੍ਰਿਤਕ ਦੇ ਪਿਤਾ ਨੇ ਆ ਕੇ ਖੁਲ੍ਹਵਾਇਆ ਮ੍ਰਿਤਕ ਦੇ ਪਿਤਾ ਦੁਰਗਾ ਕੇਸਰੀ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਬੜਾ ਹਸਮੁੱਖ ਸੀ ਅਤੇ ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਉਸਨੇ ਕਿਸ ਕਾਰਨ ਖ਼ੁਦਕੁਸ਼ੀ ਕਰ ਲਈ। ਐਨ.ਆਈ.ਟੀ.ਦੇ ਸਟਾਫ਼ ਅਤੇ ਵਿਦਿਆਰਥੀਆਂ ਦਾ ਵੀ ਕਹਿਣਾ ਹੈ ਕਿ ਪੰਕਜ ਇਕ ਚੰਗਾ ਮੁੰਡਾ ਸੀ ਅਤੇ ਪੜ੍ਹਾਈ ਵਿੱਚ ਵੀ ਚੰਗਾ ਸੀ, ਇਸ ਕਰਕੇ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਉਸਨੇ ਇਹ ਕਦਮ ਕਿਉਂ ਚੁੱਕਿਆ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION