ਐਸ.ਟੀ.ਐਫ. ਮੁਖੀ ਗੁਰਪ੍ਰੀਤ ਦਿਓ ਵੱਲੋਂ ਪੰਜਾਬ ਵਿਚ ਨਸ਼ਿਆਂ ਦੇ ‘ਟਰਾਮਾਡੋਲ’ ਰੈਕਟ ਦਾ ਪਰਦਾਫ਼ਾਸ਼ ਕਰਨ ਦਾ ਦਾਅਵਾ, ‘ਕਿੰਗਪਿਨ’ ਗਿਰਫ਼ਤਾਰ

ਮੋਹਾਲੀ, 16 ਜੁਲਾਈ, 2019:
ਪੰਜਾਬ ਦੀ ਐਸ.ਟੀ.ਐਫ. ਮੁਖੀ ਸ੍ਰੀਮਤੀ ਗੁਰਪ੍ਰੀਤ ਕੌਰ ਦਿਉ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਪੁਲਿਸ ਨੇ ਸੰਦੀਪ ਗੋਇਲ ਨਾਂਅ ਦੇ ਇਕ ਵਿਅਕਤੀ ਨੂੰ ਗਿਰਫ਼ਤਾਰ ਕਰਕੇ ਪੰਜਾਬ ਵਿਚ ਨਸ਼ਿਆਂ ਇਕ ਸੂਬਾ ਪੱਧਰੀ ਰੈਕਟ ਦਾ ਪਰਦਾਫ਼ਾਸ਼ ਕੀਤਾ ਹੈ।

ਅੱਜ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਦਿਓ ਨੇ ਕਿਹਾ ਕਿ ਬਠਿੰਡਾ ਪੁਲਿਸ ਵੱਲੋਂ ਕੀਤੀ ਗਈ ਇਸ ਕਾਰਵਾਈ ਤਹਿਤ ਗਿਰਫ਼ਤਾਰ ਸੰਦੀਪ ਗੋਇਲ ਲੁਧਿਆਣਾ ਸਥਿਤ ਆਪਣੇ ਮੈਡੀਕਲ ਸਟੋਰ ਤੋਂ ‘ਟਰਾਮਾਡੋਲ’ ਨਾਂਅ ਦੀਆਂ ਗੋਲੀਆਂ ਦਾ ਸੂਬਾ ਪੱਧਰੀ ਰੈਕਟ ਚਲਾ ਰਿਹਾ ਸੀ ਅਤੇ ਪਿਛਲੇ 10 ਮਹੀਨਿਆਂ ਵਿਚ 10 ਲੱਖ ਤੋਂ ਜ਼ਿਆਦਾ ਨਸ਼ੀਲੀਆਂ ਗੋਲੀਆਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚੋਂ ਫ਼ੜੀਆਂ ਗਈਆਂ ਹਨ।

ਉਨ੍ਹਾਂ ਦੱਸਿਆ ਕਿ ਉਂਜ ਸੰਦੀਪ ਗੋਇਲ ਇਕ ਲਾਇਸੈਂਸੀ ਕੈਮਿਸਟ ਹੈ ਅਤੇ ਇਸੇ ਆੜ ਵਿਚ ਹੀ ਉਹ ਨਸ਼ੀਲੀਆਂ ਗੋਲੀਆਂ ਦਾ ਕਾਰੋਬਾਰ ਲਗਾਤਾਰ ਕਰਦਾ ਆ ਰਿਹਾ ਹੈ। ਉਹ ਪਹਿਲਾਂ ਵੀ 7 ਲੱਖ ਗੋਲੀਆਂ ਨਾਲ ਫੜਿਆ ਗਿਆ ਸੀ।

ਸ੍ਰੀਮਤੀ ਦਿਓ ਅਨੁਸਾਰ ਪ੍ਰਦੀਪ ਗੋਇਲ ਇਹ ਰੈਕੇਟ ਸੰਨ 2007 ਤੋਂ ਚਲਾ ਰਿਹਾ ਹੈ ਅਤੇ ਬਠਿੰਡਾ ਪੁਲਿਸ ਨੇ ਇਹ ਕਾਰਵਾਈ ਇਕ ਸਥਾਨਕ ਕੈÎਮਿਸਟ ਦੇ ਫ਼ੜੇ ਜਾਣ ਤੋਂ ਬਾਅਦ ਕੀਤੀ ਹੈ।

ਉਨ੍ਹਾਂ ਨੇ ਸੰਦੀਪ ਗੋਇਲ ਦੀ ਗਿਰਫ਼ਤਾਰੀ ਨੂੰ ਵੱਡੀ ਪ੍ਰਾਪਤੀ ਦੱਸਦਿਆਂ ਕਿਹਾ ਕਿ ਅੰਮ੍ਰਿਤਸਰ ਤੋਂ ਫੜੀ ਗਈ ਪਾਕਿਸਤਾਨ ਤੋਂ ਆਈ ਹੈਰੋਇਨ ਦੀ ਵੱਡੀ ਖੇਪ ਦੇ ਸੰਬੰਧ ਵਿਚ ਵੀ ਦੋਸ਼ੀ ਭੱਜੇ ਹੋਏ ਹਨ ਪਰ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ ਕਿਉਂਕਿ ਹਰ ਕੰਮ ਨੂੰ ਸਮਾਂ ਤਾਂ ਲੱਗ ਹੀ ਜਾਂਦੈ।

Share News / Article

Yes Punjab - TOP STORIES