Monday, October 2, 2023

ਵਾਹਿਗੁਰੂ

spot_img
spot_img

ਐਸ.ਓ.ਆਈ ਦਾਖ਼ਲਿਆਂ ’ਚ ਵਿਦਿਆਰਥੀਆਂ ਦੀ ਮਦਦ ਲਈ ‘ਹੈਲਪਲਾਈਨ’ ਸ਼ੁਰੂ ਕਰੇਗੀ: ਪਰਮਿੰਦਰ ਸਿੰਘ ਬਰਾੜ

- Advertisement -

ਚੰਡੀਗੜ੍ਹ, 07 ਜੁਲਾਈ, 2019:

ਸ਼੍ਰੋਮਣੀ ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ (ਐਸਓਆਈ) ਨੇ ਅੱਜ ਪੰਜਾਬ ਦੇ ਵੱਖ ਵੱਖ ਕਾਲਜਾਂ ਅੰਦਰ ਨਵੇਂ ਵਿਦਿਆਰਥੀਆਂ ਦੀ ਦਾਖਲਿਆਂ ਵਿਚ ਮੱਦਦ ਕਰਨ ਲਈ ਇੱਕ ਹੈਲਪਲਾਇਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।

ਇਸ ਦੀ ਜਾਣਕਾਰੀ ਐਸਓਆਈ ਦੇ ਰਾਸ਼ਟਰੀ ਪ੍ਰਧਾਨ ਸਰਦਾਰ ਪਰਮਿੰਦਰ ਸਿੰਘ ਬਰਾੜ ਨੇ ਅੱਜ ਐਸਓਆਈ ਮਾਲਵਾ ਜ਼ੋਨ-3 ਦੇ ਮੈਂਬਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਦਿੱਤੀ। ਇਸ ਮੀਟਿੰਗ ਵਿਚ ਮਾਲਵਾ ਜ਼ੋਨ-3 ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਚੰਡੀਗੜ੍ਹ ਜ਼ੋਨ ਦੇ ਪ੍ਰਧਾਨ ਇਕਬਾਲਪ੍ਰੀਤ ਸਿੰਘ ਅਤੇ ਐਸਓਆਈ ਦੇ ਸੀਨੀਅਰ ਮੈਂਬਰਾਂ ਵਿੱਕੀ ਮਿੱਡੂਖੇੜਾ, ਸਿਮਰਨ ਢਿੱਲੋਂ ਅਤੇ ਰਸ਼ਪਾਲ ਸਿੰਘ ਨੇ ਭਾਗ ਲਿਆ।

ਸਰਦਾਰ ਬਰਾੜ ਨੇ ਕਿਹਾ ਕਿ ਪੰਜਾਬ ਦੇ ਵੱਖ ਵੱਖ ਕਾਲਜਾਂ ਵਿਚ ਸ਼ੁਰੂ ਹੋਏ ਦਾਖ਼ਲਿਆਂ ਨੂੰ ਵੇਖਦੇ ਹੋਏ ਅਸੀਂ ਨਵੇਂ ਵਿਦਿਆਰਥੀਆਂ ਦੀ ਦਾਖਲਿਆਂ ਵਿਚ ਮੱਦਦ ਕਰਨ ਲਈ ਇੱਕ ਯੋਜਨਾ ਬਣਾਉਣ ਦਾ ਫੈਸਲਾ ਕੀਤਾ ਹੈ। ਉਹਨਾਂ ਦੱਸਿਆ ਕਿ ਇਸ ਵਾਸਤੇ ਐਸਓਆਈ ਜਲਦੀ ਹੀ ਇੱਕ ਹੈਲਪਲਾਇਨ ਨੰਬਰ ਜਾਰੀ ਕਰੇਗੀ।

ਉਹਨਾਂ ਕਿਹਾ ਕਿ ਕਾਲਜਾਂ ਅੰਦਰ ਆਪਣੇ ਮਨਪਸੰਦ ਕੋਰਸਾਂ ਵਿਚ ਦਾਖ਼ਲਾ ਲੈਣ ਸਮੇ ਵਿਦਿਆਰਥੀਆਂ ਨੂੰ ਕਾਲਜ ਦੇ ਪ੍ਰਬੰਧਕੀ ਅਮਲੇ ਹੱਥੋਂ ਕਾਫੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਹੈਲਪਾਇਨ ਜ਼ਰੀਏ, ਅਸੀਂ ਵਿਦਿਆਰਥੀਆਂ ਤੋਂ ਸਿਰਫ ਇੱਕ ਕਾਲ ਦੀ ਦੂਰੀ ਉੱਤੇ ਹੋਵਾਂਗੇ ਅਤੇ ਉਹਨਾਂ ਦੀ ਦਾਖਲਾ ਪ੍ਰਕਿਰਿਆ ਪੂਰੀ ਕਰਵਾਉਣ ਵਿਚ ਪੂਰੀ ਮੱਦਦ ਕਰਾਂਗੇ।

ਐਸਓਆਈ ਆਗੂਆਂ ਨੇ ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਦੀਆਂ ਤਿਆਰੀਆਂ ਸੰਬੰਧੀ ਵੀ ਚਰਚਾ ਕੀਤੀ ਤਾਂ ਕਿ ਇਸ ਪਾਵਨ ਮੌਕੇ ਨੂੰ ਸੂਬੇ ਦੀ ਸਮੁੱਚੀ ਨਾਨਕ ਨਾਮ ਲੇਵਾ ਸੰਗਤ ਲਈ ਇੱਕ ਕਦੇ ਨਾ ਭੁੱਲਣ ਵਾਲਾ ਅਨੁਭਵ ਬਣਾਇਆ ਜਾ ਸਕੇ।

- Advertisement -

YES PUNJAB

Transfers, Postings, Promotions

spot_img
spot_img

Stay Connected

199,685FansLike
113,165FollowersFollow

ENTERTAINMENT

Punjab News

NRI - OCI

SPORTS

Health & Fitness

Gadgets & Tech