ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਵਿਦਾਇਗੀ ਸਮਾਗਮ ਵਿਚ ਜਲੰਧਰ ਦਿਹਾਤੀ ਦੇ ਅਧਿਕਾਰੀਆਂ ਦਾ ਸਹਿਯੋਗ ਲਈ ਕੀਤਾ ਧੰਨਵਾਦ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਜਲ਼ੰਧਰ, 31 ਜੁਲਾਈ, 2020 –

ਸ਼੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਜਲ਼ੰਧਰ ਦਿਹਾਤੀ ਨੂੰ ਜਿਲ੍ਹਾ ਜਲ਼ੰਧਰ ਦਿਹਾਤੀ ਦੇ ਜੀ.ਓ ਸਾਹਿਬਾਨ, ਮੁੱਖ ਅਫਸਰ ਥਾਣਾ ਅਤੇ ਦਫਤਰ ਸਟਾਫ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ ।

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਰਵਿੰਦਰਪਾਲ ਸਿੰਘ ਸੰਧੂ, ਪੀ.ਪੀ.ਐਸ ਪੁਲਿਸ ਕਪਤਾਨ, ਪੀ.ਬੀ.ਆਈ ਜਲ਼ੰਧਰ ਦਿਹਾਤੀ ਨੇ ਦੱਸਿਆ ਕਿ ਅੱਜ ਮਿਤੀ 31-07-2020 ਨੂੰ ਸ਼੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਜਲ਼ੰਧਰ ਦਿਹਾਤੀ, ਜਿੰਨ੍ਹਾ ਦੀ ਬਦਲੀ ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ, ਦੀ ਹੋਈ ਹੈ, ਉਨ੍ਹਾ ਦੀ ਵਿਦਾਇਗੀ ਪਾਰਟੀ ਅੱਜ ਦਫਤਰ ਵਿਖੇ ਜੀ.ਓ ਸਾਹਿਬਾਨ, ਮੂੱਖ ਅਫਸਰ ਥਾਣਾਜਾਤ ਅਤੇ ਦਫਤਰ ਸਟਾਫ ਵੱਲੋਂ ਕੀਤੀ ਗਈ ਹੈ।

ਸ਼੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਜਲ਼ੰਧਰ ਦਿਹਾਤੀ ਨੇ ਸਾਰੇ ਆਏ ਹੋਏ ਜੀ.ਓ ਸਾਹਿਬਾਨ, ਮੁੱਖ ਅਫਸਰ ਥਾਣਾਜਾਤ ਅਤੇ ਦਫਤਰ ਸਟਾਫ ਦਾ ਧੰਨਵਾਦ ਕੀਤਾ ਅਤੇ ਉਨਾਂ ਨੇ ਕਿਹਾ ਕਿ ਆਪ ਸਾਰਿਆ ਨੇ ਮੇਰੀ 02 ਸਾਲ ਤੋਂ ਉੱਪਰ ਤਾਇਨਾਤੀ ਵਿੱਚ ਮੇਰੇ ਨਾਲ ਪੁਲਿਸ ਵਿਭਾਗ ਦੇ ਕੰਮਕਾਜ ਦਾ ਬਹੁਤ ਵਧੀਆ ਸਹਿਯੋਗ ਦਿੱਤਾ ਅਤੇ ਨਸ਼ਾ ਤਸਕਰਾਂ ਅਤੇ ਅਪਰਾਧੀਆ ਅਤੇ ਕਰੋਨਾ ਮਹਾਂਮਾਰੀ ਚੱਲਦੇ ਬਹੁਤ ਵਧੀਆ ਸਹਿਯੋਗ ਦਿੱਤਾ ਤੇ ਮੈਂ ਆਪ ਸਾਰਿਆ ਦਾ ਧੰਨਵਾਦ ਕਰਦਾ ਹਾਂ ਅਤੇ ਆਸ ਕਰਦਾ ਹਾਂ ਕਿ ਨਵੇਂ ਆਉਣ ਵਾਲੇ ਸ਼੍ਰੀ ਸਤਿੰਦਰ ਸਿੰਘ, ਪੀ.ਪੀ.ਐ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਨਾਲ ਵੀ ਇਸੇ ਤਰ੍ਹਾਂ ਸਹਿਯੋਗ ਦੇਵੋਗੇ ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


 


 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •